"ਰਫ਼ੀ ਨਾਈਟ" ਵਿੱਚ ਡਾ. ਉਬਰਾਏ ਤੇ ਸ੍ਰ. ਕਥੂਰੀਆ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਚੰਡੀਗੜ੍ਹ,19 ਦਸੰਬਰ - ਪਟਿਆਲਾ ਦੀ ਸੱਭਿਆਚਾਰਕ ਸੰਸਥਾ ਰਫ਼ੀ ਮੈਮੋਰੀਅਲ ਕਲਚਰਲ ਸੁਸਾਇਟੀ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਮਹਾਨ ਗਾਇਕ, ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਨੂੰ ਸਮਰਪਿਤ ਗਾਇਕੀ ਦੇ ਪ੍ਰੋਗਰਾਮ "ਰਫ਼ੀ ਨਾਈਟ" ਦਾ ਆਯੋਜਨ ਕੀਤਾ ਜਿਸ ਵਿੱਚ ਮੁੰਬਈ ਤੋਂ ਆਏ ਗਾਇਕ ਕਲਾਕਾਰ ਰਾਜੇਸ਼ ਪੰਵਾਰ ਤੋਂ ਇਲਾਵਾ ਕੁਝ ਹੋਰਨਾਂ ਗਾਇਕਾਂ ਨੇ 30 ਤੋਂ ਵੱਧ ਸਦਾਬਹਾਰ ਗੀਤਾਂ ਨੂੰ ਆਵਾਜ਼ ਦਿੱਤੀ।

ਕੁਝ ਦੋਗਾਣੇ ਵੀ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਪੰਵਾਰ ਦਾ ਸਾਥ ਵਾਨਿਆ ਨਰੂਲਾ ਤੇ ਜਸਪ੍ਰੀਤ ਜੱਸਲ ਨੇ ਦਿੱਤਾ। ਗੀਤ-ਸੰਗੀਤ ਦੀ ਇਸ ਸ਼ਾਮ ਦੇ ਮੁੱਖ ਮਹਿਮਾਨ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਸਮਾਜ ਸੇਵੀ ਡਾ ਐਸ ਪੀ ਸਿੰਘ ਉਬਰਾਏ ਸਨ ਜਦਕਿ ਪ੍ਰਧਾਨਗੀ ਵਿਸ਼ਵ ਪੰਜਾਬੀ ਸਭਾ ਬ੍ਰੈਂਪਟਨ (ਕੈਨੇਡਾ) ਦੇ ਚੇਅਰਮੈਨ ਸ੍ਰ ਦਲਬੀਰ ਸਿੰਘ ਕਥੂਰੀਆ ਨੇ ਕੀਤੀ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ੍ਰ ਕਥੂਰੀਆ ਨੇ ਜਿੱਥੇ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਦੀ ਸਭਾ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੀ ਵੀ ਚਰਚਾ ਕੀਤੀ। ਪ੍ਰੋਗਰਾਮ ਦੌਰਾਨ ਡਾ ਐਸ ਪੀ ਸਿੰਘ ਉਬਰਾਏ ਤੇ ਸ੍ਰ ਕਥੂਰੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ।
ਇਸਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਸ੍ਰ ਜੀ ਐਸ ਗਰੇਵਾਲ ਨੇ ਡਾ ਉਬਰਾਏ ਤੇ ਸ੍ਰ ਕਥੂਰੀਆ ਸਮੇਤ ਦਰਸ਼ਕਾਂ ਨੂੰ ਜੀ ਆਇਆਂ ਆਖਦਿਆਂ ਮਹਾਨ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ ਕੀਤੀਆਂ ਅਤੇ ਸੁਸਾਇਟੀ ਵੱਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮਾਂ ਦੀ ਚਰਚਾ ਕੀਤੀ।