
ਮਹੇਸ਼ ਲਾਲ ਬਟਾਲਵੀ ਜੇਲ੍ਹ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਪਟਿਆਲਾ, 17 - ਨਛੱਤਰ ਸਿੰਘ ਭਵਨ ਬਸ ਸਟੈਂਡ ਮੋਗਾ ਵਿਖੇ ਪੰਜਾਬ ਜੇਲ੍ਹ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਪੰਜਾਬ ਭਰ ਦੇ ਸੇਵਾਮੁਕਤ ਕਰਮਚਾਰੀਆਂ ਨੇ ਹਿਸਾ ਲਿਆ। ਸਾਰੀਆਂ ਯੂਨਿਟ ਕਮੇਟੀਆਂ ਅਤੇ ਸੇਵਾਮੁਕਤ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਪਟਿਆਲਾ, 17 - ਨਛੱਤਰ ਸਿੰਘ ਭਵਨ ਬਸ ਸਟੈਂਡ ਮੋਗਾ ਵਿਖੇ ਪੰਜਾਬ ਜੇਲ੍ਹ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਪੰਜਾਬ ਭਰ ਦੇ ਸੇਵਾਮੁਕਤ ਕਰਮਚਾਰੀਆਂ ਨੇ ਹਿਸਾ ਲਿਆ। ਸਾਰੀਆਂ ਯੂਨਿਟ ਕਮੇਟੀਆਂ ਅਤੇ ਸੇਵਾਮੁਕਤ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ। ਪ੍ਰਧਾਨ ਮਹੇਸ਼ ਲਾਲ ਬਟਾਲਵੀ, ਕਸ਼ਮੀਰ ਸਿੰਘ ਥਿੰਦ ਜਨਰਲ ਸਕੱਤਰ, ਕੁਲਦੀਪ ਸਿੰਘ ਈਸਾਪੁਰ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਢਿੱਲੋਂ ਖਜ਼ਾਨਚੀ, ਕੈਲਾਸ਼ ਕੁਮਾਰ ਸਹਾਇਕ ਖਜ਼ਾਨਚੀ, ਨਿਰਮਲ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ ਘਾਲੀ ਮੁਖ ਸਲਾਹਕਾਰ, ਜਗਮੇਲ ਸਿੰਘ ਸਲਾਹਕਾਰ, ਸਾਹਿਬ ਸਿੰਘ ਬਰਾੜ ਸਲਾਹਕਾਰ, ਸਰੂਪ ਚੰਦ ਪ੍ਰੈਸ ਸਕੱਤਰ, ਬਲਵਿੰਦਰ ਸਿੰਘ ਢਿੱਲੋਂ ਜੁਆਇੰਟ ਸਕੱਤਰ, ਰਣਧੀਰ ਸਿੰਘ ਮਹਿਮੀ ਜੁਆਇੰਟ ਸਕੱਤਰ, ਕਰਮਦਾਸ ਬਾਵਾ ਪ੍ਰਾਪੇਗੰਡਾ ਸਕੱਤਰ, ਹਰਦੀਪ ਸਿੰਘ ਵਾਲੀਆ ਪ੍ਰਾਪੇਗੰਡਾ ਸਕੱਤਰ ਰਸਾਲ ਸਿੰਘ ਮੈਂਬਰ, ਰਵੇਲ ਸਿੰਘ ਮੈਂਬਰ, ਰਣਜੀਤ ਸਿੰਘ ਪਟੀ ਮੈਂਬਰ ਵਜੋਂ ਚੁਣੇ ਗਏ। ਚੋਣ ਸੁਖਾਵੇਂ ਮਾਹੌਲ ਵਿੱਚ ਹੋਈ। ਇਸ ਮੌਕੇ ਸੂਬਾ ਪ੍ਰਧਾਨ ਮਹੇਸ਼ ਲਾਲ ਬਟਾਲਵੀ ਨੇ ਬੋਲਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਗ ਮੌਜੂਦਾ ਸਰਕਾਰ ਵੀ ਆਪਣੇ ਕੀਤੇ ਵਾਦਿਆ ਤੋਂ ਪਿਛੇ ਹਟ ਰਹੀ ਹੈ, ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਕੀਤੇ ਵਾਦਿਆਂ ਮੁਤਾਬਕ ਮੰਗਾਂ ਨਾ ਮੰਨੀਆਂ ਤਾਂ ਦੂਜੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
