
ਧਨਵੰਤਰੀ ਮਹਾਰਾਜ ਦੇ ਜਨਮ ਦਿਨ ਤੇ ਸਦਰਪੁਰ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ
ਗੜ੍ਹਸ਼ੰਕਰ - ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਧਨਵੰਤਰੀ ਮਹਾਰਾਜ ਦਾ ਜਨਮ ਦਿਹਾੜਾ ਪਿੰਡ ਸਦਰਪੁਰ ਵਿਖੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਅਹਿਮ ਮੌਕੇ ਤੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸਰਪ੍ਰਸਤ ਵੈਦ ਜੋਗਿੰਦਰ ਸਿੰਘ ਵਲੋਂ ਪ੍ਰਧਾਨ ਵੈਦ ਹਰਭਜ ਮਹਿਮੀ ਦੇ ਵੱਡਮੁੱਲੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਦੇਸੀ ਜੜੀਆਂ, ਬੂਟੀਆਂ ਦੀ ਲਗਾਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ।
ਗੜ੍ਹਸ਼ੰਕਰ - ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਧਨਵੰਤਰੀ ਮਹਾਰਾਜ ਦਾ ਜਨਮ ਦਿਹਾੜਾ ਪਿੰਡ ਸਦਰਪੁਰ ਵਿਖੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਅਹਿਮ ਮੌਕੇ ਤੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸਰਪ੍ਰਸਤ ਵੈਦ ਜੋਗਿੰਦਰ ਸਿੰਘ ਵਲੋਂ ਪ੍ਰਧਾਨ ਵੈਦ ਹਰਭਜ ਮਹਿਮੀ ਦੇ ਵੱਡਮੁੱਲੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਦੇਸੀ ਜੜੀਆਂ, ਬੂਟੀਆਂ ਦੀ ਲਗਾਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ। ਜਿਸ ਵਿੱਚ ਵੈਦ ਅਜਮੇਰ ਸਿੰਘ, ਵੈਦ ਰਾਮ ਲਾਲ, ਵੈਦ ਮਨਪ੍ਰੀਤ ਸੂਦ ਤੇ ਵੈਦ ਨਿਰਮਲ ਵਲੋਂ ਸੇਵਾ ਨਿਭਾਈ ਗਈ। ਇਸ ਮੋਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਨੂੰ ਵੈਦ ਹਰਭਜ ਮਹਿਮੀ ਵਲੋਂ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੰਦਿਆਂ ਵੱਡੀਆਂ ਮੁਸ਼ਕਿਲਾਂ ਵੱਲ ਮੁੱਖ ਮਹਿਮਾਨ ਦਾ ਧਿਆਨ ਵੀ ਦੁਆਇਆ। ਡਿਪਟੀ ਸਪੀਕਰ ਨੇ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਕੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਡਿਸਪੈਂਸਰੀ ਵਾਸਤੇ 10 ਲੱਖ ਰੁਪਏ ਦੀ ਗ੍ਰਾਂਟ ਤੇ ਸਿਹਤ ਮੰਤਰੀ ਪੰਜਾਬ ਨਾਲ ਜਲਦੀ ਹੀ ਮੁਲਾਕਾਤ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਭਾਈ ਘਨ੍ਹੱਈਆ ਚੈਰੀਟੇਬਲ ਬਲੱਡ ਸੈਂਟਰ ਹੁਸ਼ਿਆਰਪੁਰ ਵਲੋਂ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਲਗਭਗ 50 ਯੂਨਿਟ ਦੇ ਕਰੀਬ ਖੂਨਦਾਨ ਇਕੱਠਾ ਹੋਇਆ। ਵੈਦ ਹਰਭਜ ਮਹਿਮੀ ਨੇ ਡਿਪਟੀ ਸਪੀਕਰ ਨੂੰ ਸਨਮਾਨਿਤ ਕੀਤਾ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਵੈਦ ਜੋਗਿੰਦਰ ਸਿੰਘ, ਪ੍ਰਧਾਨ ਵੈਦ ਹਰਭਜ ਮਹਿਮੀ, ਮਹਿੰਦਰ ਪਾਲ, ਰਾਮ ਲਾਲ ਕਟਾਰੀਆ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਉਂਕਾਰ ਸਿੰਘ, ਸਾਬਰ ਅਲੀ, ਸੁਰੇਸ਼ ਵਿੱਜ, ਕ੍ਰਿਸ਼ਨ ਬੱਧਣ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਜੋਗਿੰਦਰ ਪਾਲ, ਨਰੇਸ਼ ਕੁਮਾਰ, ਰੌਣਕੀ ਰਾਮ, ਅਨੂ ਵਿੱਜ, ਕਿਰਨ ਬਾਲਾ, ਸਰਬਜੀਤ ਸਿੰਘ ਤੇ ਬਲਜੀਤ ਸਿੰਘ ਵੀ ਮੌਜੂਦ ਸਨ
