ਅਕਾਸ਼ ਆਨੰਦ ਦੇ ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਬਣਨ ਨਾਲ ਨੌਜਵਾਨ ਵਰਗ ਵਿੱਚ ਖੁਸ਼ੀ ਦੀ ਲਹਿਰ - ਪ੍ਰਦੀਪ ਜੱਸੀ

ਨਵਾਂਸ਼ਹਿਰ - ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਵਲੋਂ ਇੱਕ ਬਹੁਤ ਹੀ ਸਹੀ ਅਤੇ ਠੀਕ ਸਮੇਂ ਤੇ ਫੈਸਲਾ ਲੈਂਦੇ ਹੋਏ ਅਕਾਸ਼ ਆਨੰਦ ਨੂੰ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਲਾਇਆ ਹੈ l ਇਸ ਨਾਲ ਬਸਪਾ ਦੇ ਨੌਜਵਾਨ ਵਰਗ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਪਰ ਇਸ ਦੇ ਨਾਲ ਨਾਲ ਬਸਪਾ ਵਿੱਚੋ ਬਾਹਰ ਗਏ ਅਖੌਤੀ ਮਿਸ਼ਨਰੀਆਂ ਦੀ ਨੀਂਦ ਉੱਡ ਗਈ ਹੈ l

ਨਵਾਂਸ਼ਹਿਰ - ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਵਲੋਂ ਇੱਕ ਬਹੁਤ ਹੀ ਸਹੀ ਅਤੇ ਠੀਕ ਸਮੇਂ ਤੇ ਫੈਸਲਾ ਲੈਂਦੇ ਹੋਏ ਅਕਾਸ਼ ਆਨੰਦ ਨੂੰ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਲਾਇਆ ਹੈ l ਇਸ ਨਾਲ ਬਸਪਾ ਦੇ ਨੌਜਵਾਨ ਵਰਗ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਪਰ ਇਸ ਦੇ ਨਾਲ ਨਾਲ ਬਸਪਾ ਵਿੱਚੋ ਬਾਹਰ ਗਏ ਅਖੌਤੀ ਮਿਸ਼ਨਰੀਆਂ ਦੀ ਨੀਂਦ ਉੱਡ ਗਈ ਹੈ l ਉਹ ਹਰ ਰੋਜ ਇਸ ਫੈਸਲੇ ਦੀ ਵਿਰੋਧਤਾ ਕਰ ਰਹੇ ਹਨ ਅਤੇ ਵਰਕਰਾਂ ਨੂੰ ਗਲਤ ਸੰਦੇਸ਼ ਦੇਣ ਦਾ ਯਤਨ ਕਰ ਰਹੇ ਹਨ l ਹੁਣ ਬਹੁਜਨ ਸਮਾਜ ਪਾਰਟੀ ਦਾ ਹਰ ਵਰਕਰ ਬਸਪਾ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਅਖੌਤੀ ਮਿਸ਼ਨਰੀਆਂ ਨੂੰ ਮੂੰਹ ਤੋੜਵਾਂ ਜਵਾਬ ਦੇ ਰਿਹਾ ਹੈ l ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਪੰਜਾਬ ਦੇ ਸੀਨੀਅਰ ਆਗੂ ਸ਼੍ਰੀ ਪ੍ਰਦੀਪ ਜੱਸੀ ਨੇ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਸ਼੍ਰੀ ਪ੍ਰਦੀਪ ਜੱਸੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਿਸ਼ੇਸ਼ ਭੂਮਿਕਾ ਹੋਵੇਗੀ l ਇਸ ਟੀਚੇ ਨੂੰ ਪੂਰਾ ਕਰਨ  ਵਾਸਤੇ ਉਹਨਾਂ  ਹਰ ਇੱਕ ਵਰਕਰ ਨੂੰ ਆਪਣਾ ਯੋਗਦਾਨ ਪਾਉਣ ਵਾਸਤੇ ਅਪੀਲ ਕੀਤੀ lਬਹੁਜਨ ਸਮਾਜ ਪਾਰਟੀ ਹਰ ਇੱਕ ਧਰਮ, ਹਰ ਜਾਤ ਦੇ ਹੱਕਾਂ ਦੀ ਰਾਖੀ ਲਈ ਵਚਨਵੱਧ ਹੈ ਅਤੇ ਮਜਦੂਰ, ਕਿਸਾਨ, ਵਿਦਿਆਰਥੀ, ਵਪਾਰੀ ਅਤੇ ਸਾਰੇ ਮੁਲਾਜਮਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਹਮੇਸ਼ਾ ਸੰਘਰਸ਼ ਕੀਤਾ ਹੈ l  ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਨੀਲਾ ਝੰਡਾ ਹਾਥੀ ਨਿਸ਼ਾਨ ਦੀ ਅਗਵਾਈ ਵਿੱਚ  ਇਕੱਠੇ ਹੋਣ ਦੀ  ਲੋੜ ਹੈ l