ਰੋਟਰੀ ਕਲੱਬ ਬੰਗਾ ਨੇ ਵਾਹਨਾਂ ਤੇ ਟਰਾਲੀਆਂ 'ਤੇ ਲਾਏ ਰਿਫਲੈਕਟਰ

ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਜ਼ੋ ਹਮੇਸ਼ਾ ਤੋਂ ਹੀ ਸਮਾਜ ਸੇਵਾ ਦੇ ਕਾਰਜਾਂ ਲਈ ਅਗੇ ਵੱਧ ਕੇ ਹਿੱਸਾ ਲੈਂਦਾ ਰਿਹਾ ਹੈ। ਇਸ ਵਾਰ ਵੀ ਧੁੰਦ ਵਿੱਚ ਰੋਡ ਐਕਸੀਡੈਂਟਾਂ ਤੋਂ ਬਚਾਓ ਲਈ ਵਾਹਨਾਂ ਤੇ ਟਰਾਲੀਆਂ ਤੇ ਰਿਫਲੈਕਟਰ ਲਾਉਣ ਲਈ ਬੰਗਾ ਸਿਟੀ ਪੁਲਿਸ ਨਾਲ ਕੀਤੀ। ਡੀ ਐਸ ਪੀ ਬੰਗਾ ਸ ਸਰਵਨ ਸਿੰਘ ਬੱਲ ਸਾਹਿਬ ਤੋਂ ਪਰਮਿਸਨ ਮਿਲਣ ਉਪਰੰਤ ਰੋਟਰੀ ਕਲੱਬ ਬੰਗਾ ਦੇ ਮੈਂਬਰਾਂ ਨੇ ਮੇਨ ਰੋਡ ਬੰਗਾ ਤੇ ਟਰਾਲੀਆਂ, ਮਿੰਨੀ ਟਰੱਕਾਂ, ਟੈਂਪੂਆਂ, ਰੇਹੜੀਆਂ, ਸਾਇਕਲਾਂ ਆਦਿ ਤੇ ਅਗਲੇ ਅਤੇ ਪਿਛਲੇ ਪਾਸੇ ਰਿਫਲੈਕਟਰ ਚਿਪਕਾਏ ਗਏ।

ਇਸ ਪ੍ਰੋਜੈਕਟ ਦੇ ਚੇਅਰਮੈਨ ਰੋਟੇਰੀਅਨ ਇਕਬਾਲ ਸਿੰਘ ਬਾਜਵਾ ਸਨ। ਇਸ ਉਪਰਾਲੇ ਵਿਚ ਥਾਨਾ ਸਿਟੀ ਬੰਗਾ ਵਲੋਂ ਵੀ ਸਾਥ ਦਿੱਤਾ ਗਿਆ। ਇਸ ਮੌਕੇ ਰੋਟੇਰੀਅਨ ਗੁਰਜੰਟ ਸਿੰਘ ਪ੍ਰਧਾਨ ਨੇ ਦੱਸਿਆ ਕਿ ਰੈਫਲੈਕਟਰ ਲੱਗੇ ਹੋਣ ਕਰਕੇ ਧੁੰਦ ਦੇ ਮੌਸਮ ਵਿਚ ਸੜਕ ਤੇ ਰੇੜ੍ਹੀਆਂ, ਟਰਾਲੀਆਂ ਅਤੇ ਛੋਟੇ ਵਾਹਨ ਅਸਾਨੀ ਨਾਲ ਦੇਖਾਈ ਪੈਂਦੇ ਹਨ ਜਿਸ ਕਾਰਨ ਐਕਸੀਡੈਂਟ ਹੋਣ ਤੋਂ ਬਚਾਓ ਹੋ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਗੁਰਜੰਟ ਸਿੰਘ, ਸ਼ਰਨਜੀਤ ਸਿੰਘ ਫਾਇਨਾਂਸ ਸੈਕਟਰੀ, ਪਾਸਟ ਪ੍ਰੈਜ਼ੀਡੈਂਟ ਸੁਰਿੰਦਰਪਾਲ ਖੇਪਰ, ਪਾਸਟ ਪ੍ਰੈਜ਼ੀਡੈਂਟ ਰਾਜ ਕੁਮਾਰ ਬਜਾੜ, ਨਿਤਨ ਦੁੱਗਲ, ਇੰਦਰਜੀਤ ਸਿੰਘ, ਅਨਿਲ ਕਟਾਰੀਆ, ਰਾਜ ਕੁਮਾਰ, ਇਕਬਾਲ ਸਿੰਘ ਬਾਜਵਾ ਅਤੇ ਥਾਨਾ ਸਿਟੀ ਬੰਗਾ ਦੇ ਮੁਲਾਜ਼ਮਾਂ ਵਿੱਚ ਰੀਡਰ ਬਲਵੀਰ ਸਿੰਘ, ਟ੍ਰੈਫਿਕ ਇੰਚਾਰਜ ਗੁਰਦੇਵ ਸਿੰਘ, ਰੂਪ ਲਾਲ ਅਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ।