
ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿੱਖੇ ਉੱਜਵਲ ਭਵਿੱਖ ਹਿਤ ਮਾਪਿਆਂ ਦੇ ਨਾਲ਼ ਚਰਚਾ ਕੀਤੀ।
ਗੜ੍ਹਸ਼ੰਕਰ 16 ਦਸੰਬਰ - ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਮੈਗਾ ਪੀਟੀਐਮ 3.0 ਦਿਲਦਾਰ ਸਿੰਘ ਮੁੱਖ ਅਧਿਆਪਕ ਜੀ ਦੀ ਅਗਵਾਈ ਵਿੱਚ 193 ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ ਦੇ ਨਾਲ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਚਰਚਾ ਕੀਤੀ ਹੈ। ਇਸ ਮੌਕੇ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਬਾਲ ਕਲਾਕਾਰਾ ਦੁਆਰਾ ਬਣਾਈਆ ਗਈਆਂ ਪੇਂਟਿੰਗਜ਼ , ਨਸ਼ਿਆਂ ਨਾਲ ਸੰਬੰਧਿਤ ਜਾਗਰੂਕਤਾ ਮੁਹਿੰਮ ਰਾਹੀਂ ਮਾਡਲ, ਊਰਜਾ ਬਚਾਓ ਸੰਬੰਧੀ ਮਾਡਲ, ਸਪਰੇਅ ਪੰਪ ਦਾ ਮਾਡਲ ਪ੍ਰਦਰਸ਼ਿਤ ਕੀਤੇ ਗਏ ।
ਗੜ੍ਹਸ਼ੰਕਰ 16 ਦਸੰਬਰ - ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਮੈਗਾ ਪੀਟੀਐਮ 3.0 ਦਿਲਦਾਰ ਸਿੰਘ ਮੁੱਖ ਅਧਿਆਪਕ ਜੀ ਦੀ ਅਗਵਾਈ ਵਿੱਚ 193 ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ ਦੇ ਨਾਲ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਚਰਚਾ ਕੀਤੀ ਹੈ। ਇਸ ਮੌਕੇ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਬਾਲ ਕਲਾਕਾਰਾ ਦੁਆਰਾ ਬਣਾਈਆ ਗਈਆਂ ਪੇਂਟਿੰਗਜ਼ , ਨਸ਼ਿਆਂ ਨਾਲ ਸੰਬੰਧਿਤ ਜਾਗਰੂਕਤਾ ਮੁਹਿੰਮ ਰਾਹੀਂ ਮਾਡਲ, ਊਰਜਾ ਬਚਾਓ ਸੰਬੰਧੀ ਮਾਡਲ, ਸਪਰੇਅ ਪੰਪ ਦਾ ਮਾਡਲ ਪ੍ਰਦਰਸ਼ਿਤ ਕੀਤੇ ਗਏ । ਸ਼੍ਰੀਮਤੀ ਪਰਵਿੰਦਰ ਕੌਰ ਜੀ ਨੇ ਸਮਰਥ ਪ੍ਰੋਜੈਕਟ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਅਨੁਪਮ ਸ਼ਰਮਾ ਦੁਆਰਾ ਮਿਸ਼ਨ 100% ਦੇ ਲਈ ਮਾਪਿਆਂ ਨੂੰ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਗਿਆ ਪੀਟੀਐਮ ਪ੍ਰਭਾਵਸ਼ਾਲੀ ਰਹੀ। ਇਸ ਮੌਕੇ ਤੇ ਸ਼੍ਰੀ ਦਿਲਦਾਰ ਸਿੰਘ, ਸ੍ਰੀ ਕੁਸ਼ਲ ਸਿੰਘ ਸ਼੍ਰੀ ਅਨੁਪਮ ਕੁਮਾਰ ਸ਼ਰਮਾ, ਸ਼੍ਰੀ ਤੇਜਪਾਲ, ਸ਼੍ਰੀਮਤੀ ਪਰਵਿੰਦਰ ਕੌਰ, ਸ਼੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਅਨੀਤਾ, ਸ਼੍ਰੀਮਤੀ ਨਵਜੋਤ ਨੇ ਬੱਚਿਆਂ ਦੇ ਉਸਾਰੂ ਭਵਿੱਖ ਲਈ ਮਾਪਿਆਂ ਨਾਲ ਗੱਲਬਾਤ ਕੀਤੀ।
