
ਇੰਪਰੂਵਮੈਂਟ ਟਰਸ (ਵਾਰਡ ਨੰਬਰ 14) ਵਿਚ ਫੈਲੀ ਗੰਦਗੀ ਸ਼ਹਿਰ ਵਾਸੀਆਂ ਲਈ ਬਣੀ ਸੰਤਾਪ,ਬੀਮਾਰੀਆਂ ਫੈਲਣ ਦਾ ਖਤਰਾ,ਸਿਹਤ ਵਿਭਾਗ ਨੇ ਧਾਰੀ ਚੁੱਪੀ।
ਗੜ੍ਹਸ਼ੰਕਰ 16 ਦਸੰਬਰ - ਹਰ ਰੋਜ਼ ਸ਼ਹਿਰ ਦੀ ਸੁੰਦਰੀ ਕਰਨ ਵਾਰੇ ਸਰਕਾਰੀ ਘੋਸ਼ਨਾਵਾਂ ਸੁਨਣ ਨੂੰ ਮਿਲਦੀਆਂ ਹਨ।ਪਰ ਸਭ ਕੁਝ ਝੂਠੀਆਂ ਤਸਲੀਆਂ ਦੀ ਦਹਿਲੀਜ ਤੋਂ ਅੱਞੇ ਨਹੀਂ ਟੱਪਿਆ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮੁਹਲਾ ਵਾਸੀ ਰਾਕੇਸ਼ ਕੁਮਾਰ ਨੇ ਇੰਪਰੂਵਮੈਂਟ ਦੀ ਸਕੀਮ ਨੰਬਰ 2 ਦੇ ਵਾਰਡ ਨੰਬਰ 14 ਵਿਚ ਫਗਵਾੜਾ ਰੋਡ ਮੱਛੀ ਮਾਰਕੀਟ ਦੇ ਪਿਛਲੇ ਪਾਸੇ ਸਾੜੀ ਜਾਂਦੀ ਪਲਾਸਟਿਕ ਅਤੇ ਖਸਤਾ ਹਾਲਤ ਵਿਚ ਸੜਕ ਅਤੇ ਗੰਦਗੀ ਭਰਿਆ ਮਾਹੋਲ ਵੱਲ ਧਿਆਨ ਨਾ ਦੇਣ ਤੇ ਸਖਤ ਸ਼ਬਦਾਂ ਵਿਚ ਸਖਤ ਨਿੰਦਾ ਕਰਦਿਆਂ ਕਿਹਾ ਕਿ ਟੈਕਸ ਅਤੇ ਜੁਰਮਾਨਿਆਂ ਦੀ ਮਾਰ ਸਿਰਫ ਗਰੀਬ ਰੇਹੜੀ ਫੜੀ ਵਾਲਿਆਂ ਉਤੇ ਹੀ ਪੈਂਦੀ ਹੈ।
ਗੜ੍ਹਸ਼ੰਕਰ 16 ਦਸੰਬਰ - ਹਰ ਰੋਜ਼ ਸ਼ਹਿਰ ਦੀ ਸੁੰਦਰੀ ਕਰਨ ਵਾਰੇ ਸਰਕਾਰੀ ਘੋਸ਼ਨਾਵਾਂ ਸੁਨਣ ਨੂੰ ਮਿਲਦੀਆਂ ਹਨ।ਪਰ ਸਭ ਕੁਝ ਝੂਠੀਆਂ ਤਸਲੀਆਂ ਦੀ ਦਹਿਲੀਜ ਤੋਂ ਅੱਞੇ ਨਹੀਂ ਟੱਪਿਆ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮੁਹਲਾ ਵਾਸੀ ਰਾਕੇਸ਼ ਕੁਮਾਰ ਨੇ ਇੰਪਰੂਵਮੈਂਟ ਦੀ ਸਕੀਮ ਨੰਬਰ 2 ਦੇ ਵਾਰਡ ਨੰਬਰ 14 ਵਿਚ ਫਗਵਾੜਾ ਰੋਡ ਮੱਛੀ ਮਾਰਕੀਟ ਦੇ ਪਿਛਲੇ ਪਾਸੇ ਸਾੜੀ ਜਾਂਦੀ ਪਲਾਸਟਿਕ ਅਤੇ ਖਸਤਾ ਹਾਲਤ ਵਿਚ ਸੜਕ ਅਤੇ ਗੰਦਗੀ ਭਰਿਆ ਮਾਹੋਲ ਵੱਲ ਧਿਆਨ ਨਾ ਦੇਣ ਤੇ ਸਖਤ ਸ਼ਬਦਾਂ ਵਿਚ ਸਖਤ ਨਿੰਦਾ ਕਰਦਿਆਂ ਕਿਹਾ ਕਿ ਟੈਕਸ ਅਤੇ ਜੁਰਮਾਨਿਆਂ ਦੀ ਮਾਰ ਸਿਰਫ ਗਰੀਬ ਰੇਹੜੀ ਫੜੀ ਵਾਲਿਆਂ ਉਤੇ ਹੀ ਪੈਂਦੀ ਹੈ।ਧੀਮਾਨ ਨੇ ਦਸਿਆ ਕਿ ਉਹ ਅਨੇਕਾਂ ਵਾਰ ਜਿ਼ਲਾ ਅਧਿਕਾਰੀਆਂ ਦੇ ਅਨੇਕਾਂ ਵਾਰ ਧਿਆਨ ਹੇਠ ਲਿਆ ਚੁੱਕੇ ਹਨ ਕਿ ਪਲਾਸਟਿਕ ਸਾੜਣ ਨਾਲ ਕੈਂਸਰ,ਦਮਾ ਆਦਿ ਬੀਮਾਰੀਆਂ ਫੈਲਦੀਆਂ ਹਨ ਤੇ ਇਸ ਨੁੰ ਸਾੜਣ ਉਤੇ ਪਾਬੰਦੀ ਲਗਾਈ ਜਾਵੇ।ਉਨ੍ਹਾਂ ਦਸਿਆ ਕਿ ਸੋਲਡ ਵੇਸਟ ਮੇਨਜਮੈਂਟ ਰੂਲਜ 200ਰ ਅਨੁਸਾਰ ਪਲਾਸਟਿਕ ਤਾਂ ਇਕ ਪਾਸੇ ਰਹੀ ਕਿਸੇ ਪ੍ਰਕਾਰ ਦੇ ਕੂੜੇ ਨੂੰ ਵੀ ਸਾੜਿਆ ਜਾਣਾ ਘਾਤਿਕ ਹੈ ਤੇ ਮਨੁੱਖਤਾ ਲਈ ਖਤਰਨਾਕ ਹੈ।ਧੀਮਾਨ ਨੇ ਕਿਹਾ ਕਿ ਪ੍ਰਦੂਸ਼ਣ ਦੀ ਘਣਤਾ ਵੀ ਇਸੇ ਕਰਕੇ ਹਰ ਰੋਜ਼ ਵਧਦੀ ਹੈ।ਪਰ ਇੰਝ ਲਗਦਾ ਜਿਵੇਂ ਬਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਬੀਮਾਰ ਕਰਨ ਦਾ ਠੇਕਾ ਲਿਆ ਹੋਇਆ ਹੈ।ਹੁਸਿ਼ਆਰਪੁਰ ਸ਼ਹਿਰ ਵਿਚ ਵੀ ਹਵਾ ਦੀ ਗੁਣਵਤਾ ਦੂਸਿ਼ਤ ਹੈ ਤੇ ਇਸੇ ਕਰਕੇ ਹਸਪਤਾਲਾਂ ਵਿਚ ਰੋਣਕਾਂ ਲੱਗ ਰਹੀਆਂ ਹਨ।
ਧੀਮਾਨ ਨੇ ਕਿਹਾ ਕਿ ਇਹ ਸਭ ਕੁਝ ਇੰਪਰੂਵਮੈਂਟ ਇਲਾਕੇ ਦੇ ਘੇਰੇ ਅੰਦਰ ਹੋ ਰਿਹਾ ਹੈ,ਜਿਥੇ ਕਿ ਮਾੜੀ ਜਹੀ ਗਲੱਤੀ ਤੇ ਲੋਕਾਂ ਨੂੰ ਜੁਰਮਾਨੇ ਲਗਾਏ ਜਾਂਦੇ ਹਨ।ਫਿਰ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ।ਉਸ ਸੜਕ ਦੀ ਖਸਤਾ ਹਾਲਤ ਤੇ ਗੰਦਗੀ ਨਾਲ ਭਰੀ ਹੋਣ ਕਾਰਨ ਲੋਕਾਂ ਦਾ ਲੰਘਣਾ ਵੀ ਦੂਪਿਰ ਹੋਇਆ ਪਿਆ ਹੈ।ਇਸ ਸੜਕ ਵਿਚ ਮੱਛੀ ਦੀ ਵੱਡੀ ਬਦਬੂ ਆਉਂਦੀ ਹੈ ਤੇ ਲੋਕ ਅਪਣੇ ਘਰਾਂ ਵਿਚ ਮੁਸਿ਼ਕਲ ਮਹਿਸੂਸ ਕਰਦੇ ਹਨ।ਅਸਲ ਵਿਚ ਮੱਛੀ ਅਤੇ ਹੋਰ ਜਾਨਵਰਾਂ ਦੇ ਵੇਸਟ ਦਾ ਥਾਂ ਥਾਂ ਖਿਲਰਣ ਕਾਰਨ ਅਤੇ ਉਨ੍ਹਾਂ ਦੇ ਵੇਸਟ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਅਜਿਹਾ ਹੋ ਰਿਹਾ ਹੈ।ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਹੀ ਹੈ ਉਹ ਕਿਸੇ ਵੀ ਡੈਂਗੂ,ਦਮਾ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਅਧਾਰ ਮਜਬੂਤ ਕਰਨ ਵਾਲਾ ਵਿਕਾਸ ਨਜਰ ਆ ਰਿਹਾ ਹੈ।ਧੀਮਾਨ ਨੇ ਕਿਹਾ ਕਿ ਸ਼ਹਿਰ ਦਾ ਸੁੰਦਰੀ ਕਰਨ ਸਿਰਫ ਫਲੈਕਸਾਂ ਉਤੇ ਹੀ ਹੋ ਰਿਹਾ ਹੈ ? ਗੰਦਗੀ ਅਤੇ ਪਲਾਸਿਕ ਨੂੰ ਸਾੜਣ ਕਾਰਨ ਬੀਮਾਰੀਆਂ ਫੈਲਦੀਆਂ ਹਨ ਤੇ ਲੋਕਾਂ ਦਾ ਸ਼ਰੀਰਕ ਅਤੇ ਆਰਥਿਕ ਸੋਸ਼ਣ ਵੀ ਪੰਜਾਬ ਸਰਕਾਰ ਦੀਆਂ ਦੋਗਲੀਆਂ ਅਤੇ ਸਵਾਰਥੀ ਨੀਤੀਆਂ ਕਾਰਨ ਹੋ ਰਿਹਾ ਹੈ।ਧੀਮਾਨ ਨੇ ਲੋਕਾਂ ਨੁੰ ਜਾਗਰੂਕ ਹੋਣ ਦਾ ਵੀ ਸੱਦਾ ਦਿਤਾ।
