
ਐਡਵੋਕੇਟ ਸ਼ਮਸ਼ੇਰ ਝਿੱਕਾ ਬਣੇ ਬਾਰ ਕੌਂਸਲ ਦੇ ਪ੍ਰਧਾਨ
ਨਵਾਂਸ਼ਹਿਰ- ਜਿਲ੍ਹਾ ਬਾਰ ਐਸੋਸੀਏਸ਼ਨ, ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਸਲਾਨਾ ਪ੍ਰਧਾਨਗੀ ਚੋਣ ਵਿਚ ਮਿਤੀ 15-12-2023 ਨੂੰ ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ ਨੂੰ 192 ਵੋਟਾਂ ਵਿਰੋਧੀ ਉਮੀਦਵਾਰ ਐਡਵੋਕੇਟ ਗੁਰਪਾਲ ਸਿੰਘ ਕਾਹਲੋਂ ਸਾਬਕਾ ਪ੍ਰਧਾਨ ਨੂੰ 113 ਵੋਟਾਂ ਅਤੇ 79 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
ਨਵਾਂਸ਼ਹਿਰ- ਜਿਲ੍ਹਾ ਬਾਰ ਐਸੋਸੀਏਸ਼ਨ, ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਸਲਾਨਾ ਪ੍ਰਧਾਨਗੀ ਚੋਣ ਵਿਚ ਮਿਤੀ 15-12-2023 ਨੂੰ ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ ਨੂੰ 192 ਵੋਟਾਂ ਵਿਰੋਧੀ ਉਮੀਦਵਾਰ ਐਡਵੋਕੇਟ ਗੁਰਪਾਲ ਸਿੰਘ ਕਾਹਲੋਂ ਸਾਬਕਾ ਪ੍ਰਧਾਨ ਨੂੰ 113 ਵੋਟਾਂ ਅਤੇ 79 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਵਾਇਸ ਪ੍ਰਧਾਨ ਚੋਣ ਐਡਵੋਕੇਟ ਰਾਜਨ ਸੂਦ 197 ਵੋਟਾਂ ਵਿਰੋਧੀ ਐਡਵੋਕੇਟ ਸਪਨਾ ਜੱਗੀ ਨੂੰ 109 ਵੋਟਾਂ ਅਤੇ 88 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਜੁਆਇੰਟ ਸੈਕਟਰੀ ਐਡਵੋਕੇਟ ਸੰਜੀਵ ਸ਼ਰਮਾ ਨੂੰ 180 ਵੋਟਾਂ, ਵਿਰੋਧੀ ਐਡਵੋਕੇਟ ਨਵਦੀਪ ਲੋਚਨ ਨੂੰ 124 ਵੋਟਾਂ ਅਤੇ 56 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਸੈਕਟਰੀ ਐਡਵੋਕੇਟ ਰਾਜਿੰਦਰ ਕੁਮਾਰ, ਖਜ਼ਾਨਚੀ ਐਡਵੋਕੇਟ ਗਗਨਦੀਪ ਸਿੰਘ ਦੁਸਾਂਝ , ਲਾਇਬਰੇਰੀ ਇੰਚਾਰਜ ਐਡਵੋਕੇਟ ਇੰਦਰਪ੍ਰੀਤ ਸਿੰਘ ਹੁੰਦਲ , ਕਾਰਜਕਾਰੀ ਮੈਂਬਰ ਐਡਵੋਕੇਟ ਰੋਹਿਤ ਕੁਮਾਰ ਬਾਲੀ, ਐਡਵੋਕੇਟ ਗੁਰਪ੍ਰੀਤ ਕੌਰ ਝਿੱਕਾ , ਐਡਵੋਕੇਟ ਵਿਜੈ ਲਕਸ਼ਮੀ ਉਮੀਦਵਾਰਾਂ ਨੇ ਨਿਰ-ਵਿਰੋਧ ਜਿੱਤ ਪ੍ਰਾਪਤ ਕੀਤੀ। ਇਸ ਗੱਲ ਦੀ ਜਾਣਕਾਰੀ ਐਡਵੋਕੇਟ ਹਰਮੇਸ਼ ਸੁਮਨ ਰਿਟਰਨਿੰਗ ਅਧਿਕਾਰੀ ਨੇ ਚੋਣ ਨਤੀਜਿਆਂ ਤੋਂ ਬਾਅਦ ਦਿੱਤੀ।
