
ਪ੍ਰਵਾਸੀ ਭਾਰਤੀਆਂ ਨੇ ਪਿੰਡ ਲੱਖਪੁਰ ਵਿਖੇ ਜਾਰੀ ਪੁਰਾਤਨ ਖੂਹੀ ਦੀ ਕਾਰਸੇਵਾ ‘ਚ ਪਾਇਆ 1.61 ਲੱਖ ਰੁਪਏ ਦਾ ਯੋਗਦਾਨ
ਨਵਾਂਸ਼ਹਿਰ - ਭਗਤ ਜਵਾਲਾ ਦਾਸ ਵੈਲਫੇਅਰ ਕਮੇਟੀ ਪਿੰਡ ਲੱਖਪੁਰ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦੀ ਯਾਦਗਾਰ ਵਜੋਂ ਪੁਰਾਤਨ ਖੂਹੀ ਦੀ ਕਰਵਾਈ ਜਾ ਰਹੀ ਕਾਰਸੇਵਾ ਵਿਚ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਰਾਣਾ ਚਾਚੋਕੀ ਅਤੇ ਸਿਮਰਨ ਸਿੰਘ ਛੀਨਾ ਨੇ ਆਪਣੀ ਨੇਕ ਕਮਾਈ ਵਿਚੋਂ ਇਕ ਲੱਖ ਰੁਪਏ ਦਾ ਚੈੱਕ ਕਮੇਟੀ ਚੇਅਰਮੈਨ ਅਤੇ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕੀਤਾ।
ਨਵਾਂਸ਼ਹਿਰ - ਭਗਤ ਜਵਾਲਾ ਦਾਸ ਵੈਲਫੇਅਰ ਕਮੇਟੀ ਪਿੰਡ ਲੱਖਪੁਰ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦੀ ਯਾਦਗਾਰ ਵਜੋਂ ਪੁਰਾਤਨ ਖੂਹੀ ਦੀ ਕਰਵਾਈ ਜਾ ਰਹੀ ਕਾਰਸੇਵਾ ਵਿਚ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਰਾਣਾ ਚਾਚੋਕੀ ਅਤੇ ਸਿਮਰਨ ਸਿੰਘ ਛੀਨਾ ਨੇ ਆਪਣੀ ਨੇਕ ਕਮਾਈ ਵਿਚੋਂ ਇਕ ਲੱਖ ਰੁਪਏ ਦਾ ਚੈੱਕ ਕਮੇਟੀ ਚੇਅਰਮੈਨ ਅਤੇ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਭੇਂਟ ਕੀਤਾ। ਇਸ ਮੌਕੇ ਤਰਲੋਚਨ ਸਿੰਘ ਰਾਣਾ ਨੇ ਦੱਸਿਆ ਕਿ 1980 ਦੇ ਦਹਾਕੇ ‘ਚ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ‘ਚ ਪੜ੍ਹਾਈ ਕਰਦੇ ਸੀ ਅਤੇ ਉਹਨਾਂ ਦੇ ਪਰਿਵਾਰ ਦੀ ਪੁਰਾਣੀ ਰਿਹਾਇਸ਼ ਇਸੇ ਪਿੰਡ ਵਿਚ ਸੀ। ਜਿਸ ਕਰਕੇ ਕਮੇਟੀ ਵਲੋਂ ਕਰਵਾਏ ਸਕੂਲ ਦੇ ਨਵੀਨੀਕਰਣ ਅਤੇ ਪੁਰਾਤਨ ਖੂਹੀ ਦੀ ਕਰਵਾਈ ਜਾ ਰਹੀ ਕਾਰਸੇਵਾ ਨੂੰ ਲੈ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੈ। ਉਹਨਾਂ ਨੇ ਕਮੇਟੀ ਵਲੋਂ ਕਰਵਾਏ ਜਾ ਰਹੇ ਇਸ ਨੇਕ ਕਾਰਜ ਦੀ ਸ਼ਲਾਘਾ ਵੀ ਕੀਤੀ। ਕਮੇਟੀ ਚੇਅਰਮੈਨ ਪ੍ਰਿੰਸੀਪਲ (ਰਿਟਾ) ਜਸਵਿੰਦਰ ਬੰਗੜ ਅਤੇ ਕਮੇਟੀ ਸਕੱਤਰ ਸਰਬਜੀਤ ਸਿੰਘ ਢੱਡਵਾਲ ਨੇ ਦੱਸਿਆ ਕਿ ਐਨ.ਆਰ.ਆਈ. ਦਲਬੀਰ ਸਿੰਘ ਪੁੱਤਰ ਤਰਲੋਕ ਸਿੰਘ ਯੂ.ਐਸ.ਏ. ਨੇ 25 ਹਜਾਰ ਰੁਪਏ, ਸਰਬਜੀਤ ਸਿੰਘ ਲੱਖਪੁਰ ਨੇ 21 ਹਜਾਰ ਰੁਪਏ ਅਤੇ ਕੁਲਵਿੰਦਰ ਸਿੰਘ ਬਨਵੈਤ ਪੁੱਤਰ ਸਰਵਣ ਸਿੰਘ ਯੂ.ਕੇ. ਵਲੋਂ 15 ਹਜਾਰ ਰੁਪਏ ਦਾ ਵਢਮੁੱਲਾ ਯੋਗਦਾਨ ਪਾਇਆ ਗਿਆ ਹੈ। ਉਹਨਾਂ ਸਮੂਹ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਲਾਇਨ ਪਰਮਜੀਤ ਸਿੰਘ ਸੱਲ ਪ੍ਰਧਾਨ ਲਾਇਨਜ ਕਲੱਬ ਫਗਵਾੜਾ ਸਮਾਇਲ, ਕੋਚ ਰਣਜੀਤ ਸਿੰਘ ਸਾਹਨੀ, ਮੈਡਮ ਕ੍ਰਿਤਿਕਾ, ਮਨਜੀਤ ਸਿੰਘ ਜਸਵਾਲ, ਜਸਬੀਰ ਸਿੰਘ, ਮੈਡਮ ਬਿੰਦੀਆ ਲੱਖਪੁਰ, ਜਗਦੇਵ ਸਿੰਘ ਚੀਮਾ, ਸਤਵੰਤ ਸਿੰਘ ਕਲਰਕ, ਲਾਲਾ ਚਮਨ ਲਾਲ, ਮੈਡਮ ਪਰਮਜੀਤ ਕੌਰ, ਮੇਜਰ ਸਿੰਘ ਆਦਿ ਹਾਜਰ ਸਨ।
