ਸਰਕਾਰੀ ਕੰਨਿਆ ਸਕੂਲ ਮਲੂਕਾ ਵਿਖੇ ਹੋਇਆ ਸਾਲਾਨਾ ਸਮਾਗਮ

ਮਲੂਕਾ 14 ਦਸੰਬਰ 2023 : ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਮਲੂਕਾ ਵਿਖੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਸ਼੍ਰੀਮਤੀ ਨਵਤੇਜ ਕੌਰ ਵਿਰਕ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਜਤਿੰਦਰ ਸਿੰਘ ਭੱਲਾ ਚੇਅਰਮੈਨ ਇਮਪਰੂਵਮੈਂਟ ਟਰੱਸਟ ਬਠਿੰਡਾ ਸ਼ਾਮਲ ਹੋਏ ।

ਮਲੂਕਾ 14 ਦਸੰਬਰ 2023 : ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਮਲੂਕਾ  ਵਿਖੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਸ਼੍ਰੀਮਤੀ ਨਵਤੇਜ ਕੌਰ ਵਿਰਕ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਜਤਿੰਦਰ ਸਿੰਘ ਭੱਲਾ ਚੇਅਰਮੈਨ ਇਮਪਰੂਵਮੈਂਟ ਟਰੱਸਟ ਬਠਿੰਡਾ ਸ਼ਾਮਲ ਹੋਏ । ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਖੁਸ਼ਪ੍ਰੀਤ ਕੌਰ, ਪ੍ਰਿਯੰਕਾ ਬਾਂਸਲ ਅਤੇ ਜਸ਼ਮਨਦੀਪ ਕੌਰ ਸਕੂਲ ਵਿਦਿਆਰਥਣਾਂ ਨੇ ਕੀਤਾ । ਸਮਾਗਮ ਦੌਰਾਨ ਵੱਖ -ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਸਕਿਟ, ਗੀਤ, ਡਾਂਸ, ਕੋਰੀਉਗਰਾਫੀ, ਗਿੱਧਾ, ਭੰਗੜਾ ਵਿਦਿਆਰਥੀਆਂ ਵੱਲੋ ਬਹੁਤ ਹੀ ਮਨਮੋਹਕ ਤੇ ਦਿਲ ਖਿੱਚਵੇਂ ਤਰੀਕੇ ਨਾਲ ਪੇਸ਼ਕਾਰੀ ਕਰਕੇ ਸਭ ਦਾ ਮਨ ਮੋਹ ਲਿਆ।  ਮੁੱਖ ਮਹਿਮਾਨ ਵੱਲੋ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਪਣੀ ਜਿੰਦਗ਼ੀ ਵਿੱਚ ਕਾਮਯਾਬ ਹੋਣ ਲਈ ਤਜਰਬੇ ਸਾਂਝੇ ਕੀਤੇ ਅਤੇ ਵਿੱਦਿਅਕ ਤੇ  ਖੇਡਾਂ ਵਿਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਨੂੰ 5100 ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਤੋਂ ਇਲਾਵਾਂ ਉਕਤ ਸਕੂਲ ਤੋਂ ਸੇਵਾ ਮੁਕਤ ਸਟੇਟ ਅਵਾਰਡੀ ਲੈਕਚਰਾਰ ਸ਼੍ਰੀਮਤੀ ਕੁਮਾਰੀ ਪ੍ਰਵੀਨ (5100), ਲੈਕਚਰਾਰ ਮੱਖਣ ਲਾਲ (5100) ਅਤੇ ਸ. ਸ. ਮਿਸਟ੍ਰੈਸ ਸਰੋਜ ਬਾਲਾ (5100) ਸੰਦੀਪ ਕੌਰ (10000) ,ਪ੍ਰਿੰਸੀਪਲ ਜੰਟ ਸਿੰਘ, ਲੈਕਚਰਾਰ ਅਮਿਤਾ ਸ਼ਰਮਾ(5100),ਚੰਦਨ, ਮੋਨਿਕਾ, ਦਵਿੰਦਰ ਸਿੰਘ(2100) , ਬਸੰਤ ਸਿੰਘ (2100), ਅੰਜਲਾ ਅਰੋੜਾ (2100),ਨੀਲਮ ਰਾਣੀ (1100) ਵੱਲੋਂ ਰਾਸ਼ੀ ਸਕੂਲ ਨੂੰ  ਭੇਂਟ ਕੀਤੀ ਗਈ।ਪ੍ਰਿੰਸੀਪਲ ਸ਼੍ਰੀਮਤੀ ਨਵਤੇਜ ਕੌਰ ਵਿਰਕ ਨੇ ਸਲਾਨਾ ਪ੍ਰਗਤੀ ਰਿਪੋਰਟ ਜਿਸ ਵਿੱਚ ਸਕੂਲ ਦੀਆਂ ਪ੍ਰਾਪਤੀਆਂ, ਸਰਕਾਰੀ ਸਹੂਲਤਾਂ, ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ  ਅਤੇ ਨਵੇਂ ਵਿੱਦਿਅਕ ਸੈਸ਼ਨ ਲਈ ਦਾਖ਼ਲੇ ਕਰਨ ਸਬੰਧੀ ਮਾਪਿਆਂ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਆਪਣੇ ਸੰਬੋਧਨ ਦੌਰਾਨ  ਸਭਨਾਂ ਦਾ ਧੰਨਵਾਦ ਕੀਤਾ। ਬੱਚਿਆਂ ਨੂੰ ਸਮਾਰੋਹ ਦੀ ਸਮਾਪਤੀ ਸਮੇਂ ਰਿਫਰੈਸ਼ਮੈਂਟ ਦਿੱਤੀ । ਇਸ ਸਮੇਂ ਰੂੜ ਸਿੰਘ ਮਲੂਕਾ, ਭੋਲਾ ਸਿੰਘ ਮਲੂਕਾ, ਸਕੂਲ ਦੇ ਸਟਾਫ ਮੈਂਬਰ  ਬੱਚਿਆਂ ਦੇ ਮਾਪੇ ਤੇ ਵਿਦਿਆਰਥੀ ਹਾਜ਼ਰ ਸਨ।