37 ਵੀਂ ਪੰਜਾਬ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਈ ਸੰਪੰਨ

ਨਵਾਂਸ਼ਹਿਰ -ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਆਯੋਜਿਤ 37ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਅਮਿੱਟ ਪੈੜਾਂ ਛੱਡਦਾ ਰੰਗੀਨ ਰੌਸ਼ਨੀਆਂ ਨਾਲ ਭਰਪੂਰ ਸ਼ਾਨਦਾਰ ਸਮਾਪਨ ਸਮਾਰੋਹ ਪੂਰੀ ਸ਼ਾਨੋ ਸ਼ੌਕਤ ਨਾਲ ਹਰਜਿੰਦਰ ਸਿੰਘ ਜੱਗਾ ਸਕੱਤਰ,ਪੀ.ਐੱਫ.ਏ. ਦੀ ਰਹਿਨੁਮਾਈ ਹੇਠ ਜਰਨੈਲ ਸਿੰਘ ਪੱਲੀ ਝਿੱਕੀ ਪ੍ਰਧਾਨ ਡੀ.ਐੱਫ.ਏ. ਅਤੇ ਸਕੱਤਰ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਇਆ ਗਿਆ।

ਨਵਾਂਸ਼ਹਿਰ -ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਆਯੋਜਿਤ 37ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਅਮਿੱਟ ਪੈੜਾਂ ਛੱਡਦਾ ਰੰਗੀਨ ਰੌਸ਼ਨੀਆਂ ਨਾਲ ਭਰਪੂਰ ਸ਼ਾਨਦਾਰ ਸਮਾਪਨ ਸਮਾਰੋਹ ਪੂਰੀ ਸ਼ਾਨੋ ਸ਼ੌਕਤ ਨਾਲ ਹਰਜਿੰਦਰ ਸਿੰਘ ਜੱਗਾ ਸਕੱਤਰ,ਪੀ.ਐੱਫ.ਏ. ਦੀ ਰਹਿਨੁਮਾਈ ਹੇਠ ਜਰਨੈਲ ਸਿੰਘ ਪੱਲੀ ਝਿੱਕੀ ਪ੍ਰਧਾਨ ਡੀ.ਐੱਫ.ਏ. ਅਤੇ ਸਕੱਤਰ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੇ ਸਹਿਯੋਗ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਇਆ ਗਿਆ। ਇਸ ਸਮਾਪਨ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਸ. ਹਰਦੇਵ ਸਿੰਘ ਕਾਹਮਾ, ਇੰਦਰਜੀਤ ਸਿੰਘ ਉਪ-ਪ੍ਰਧਾਨ ਪੀ.ਐੱਫ.ਏ ਤੇ ਗੁਰਦੇਵ ਸਿੰਘ ਗਿੱਲ ਅਰਜਨ ਐਵਾਰਡੀ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਲੀਗ ਦਾ ਆਖ਼ਰੀ ਮੈਚ ਵੀ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਅਤੇ ਜੇ.ਸੀ.ਟੀ. ਫਗਵਾੜਾ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਭੈਣੀ ਸਾਹਿਬ ਦੀ ਟੀਮ 2-0 ਨਾਲ ਜੇਤੂ ਰਹੀ। ਇਸ ਲੀਗ ਦੌਰਾਨ 36 ਅੰਕਾਂ ਨਾਲ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਦੀ ਟੀਮ ਜੇਤੂ ਰਹੀ।ਜਿਸ ਨੂੰ ਪੀ.ਐੱਫ.ਏ ਵੱਲੋਂ ਇੱਕ ਲੱਖ ਰੁਪਏ ਅਤੇ ਟਰਾਫ਼ੀ ਦੇ ਕੇ ਨਵਾਜਿਆ ਗਿਆ। ਟੂਰਨਾਮੈਂਟ ਦੀ ਉਪ-ਜੇਤੂ ਟੀਮ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਰਹੀ ਜਿਸ ਦੇ ਹਿੱਸੇ ਪੰਜਾਹ ਹਜ਼ਾਰ ਅਤੇ ਟਰਾਫ਼ੀ ਆਈ। ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਕਲੱਬ ਮਾਹਿਲਪੁਰ ਨੂੰ  ਫੇਅਰ ਪਲੇ ਪੁਰਸਕਾਰ, ਕਰਮਜੀਤ ਸਿੰਘ ਨੂੰ ਬੈਸਟ ਡਿਫੈਂਡਰ ਲਈ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਸਨਮਾਨ, ਬੈਸਟ ਸਕੋਰਰ ਲਈ ਕਮਲਦੀਪ ਹੰਗਰੀ ਨੂੰ ਅਰਜਨ ਐਵਾਰਡੀ ਇੰਦਰ ਸਿੰਘ ਪੁਰਸਕਾਰ, ਬੈਸਟ ਪਲੇਅਰ ਆਫ਼ ਦਾ ਟੂਰਨਾਮੈਂਟ ਲਈ ਵਿਪੁਲ ਕਾਲਾ ਨੂੰ ਅਰਜਨ ਐਵਾਰਡੀ ਗੁਰਦੇਵ ਸਿੰਘ ਗਿੱਲ ਪੁਰਸਕਾਰ,ਬੈਸਟ ਕੋਚ ਆਫ਼ ਦਾ ਟੂਰਨਾਮੈਂਟ ਲਈ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਦੇ ਕੋਚ ਹਰਪ੍ਰੀਤ ਸਿੰਘ ਨੂੰ ਜਗੀਰ ਸਿੰਘ ਪੁਰਸਕਾਰ ਨਾਲ ਸਨਮਾਨਿਆ ਗਿਆ। ਅੰਤ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਕਾਲਜ ਵਿਖੇ ਇਹ ਸ਼ਾਨਦਾਰ ਸਮਾਪਨ ਸਮਾਰੋਹ ਆਯੋਜਿਤ ਕਰਨ ਦਾ ਅਵਸਰ ਪ੍ਰਦਾਨ ਕਰਨ 'ਤੇ ਪ੍ਰਿੰ. ਡਾ. ਤਰਸੇਮ ਸਿੰਘ ਨੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਪਰਗਣ ਸਿੰਘ ਅਤੇ ਪ੍ਰੋ. ਗੁਰਪ੍ਰੀਤ ਸਿੰਘ ਨੇ ਨਿਭਾਈ।ਇਸ ਮੌਕੇ ਪ੍ਰੋ.ਚਰਨਜੀਤ ਕੁਮਾਰ, ਪਰਮਜੀਤ ਸਿੰਘ ਸੁਪ੍ਰਿੰਟੈਂਡੈਂਟ, ਮਨਮੰਤ ਸਿੰਘ, ਪ੍ਰਿੰ. ਹਰਜੀਤ ਸਿੰਘ ਮਾਹਲ, ਦਰਸ਼ਨ ਸਿੰਘ ਮਾਹਲ, ਸਤਨਾਮ ਸਿੰਘ ਕਾਹਮਾ, ਡਾ. ਗੁਰਮੀਤ ਸਿੰਘ ਸਰਾਂ, ਮਨਜੀਤ ਸਿੰਘ ਰਾਏ, ਇਕਬਾਲ ਸਿੰਘ ਰਾਣਾ, ਬਲਵਿੰਦਰ ਸਿੰਘ ਰਾਣਾ ਹਾਜ਼ਰ ਸਨ।