
ਪੋਜੇਵਾਲ ਪੁਲਿਸ ਨੇ 13 ਬੋਤਲਾਂ ਨਜਾਇਜ ਸ਼ਰਾਬ ਸਮੇਤ ਕੀਤਾ ਇਕ ਨੋਜਵਾਨ ਕਾਬੂ
ਬਲਾਚੌਰ - ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਸ ਮੁਖੀ ਡਾਕਟਰ ਅਖਿਲ ਚੌਧਰੀ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਅੱਜ ਕਸਬਾ ਪੋਜੇਵਾਲ ਪੁਲਿਸ ਵਲੋਂ ਇਕ ਸ਼ਰਾਬ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਐਸ ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਸੁਰਿੰਦਰ ਪਾਲ ਵਲੋਂ ਸਮੇਤ ਪੁਲਸ ਪਾਰਟੀ ਪਿੰਡ ਦਿਆਲਾਂ ਦੇ ਚੌਰਾਹੇ ਵਿੱਚ ਨਾਕਾਬੰਦੀ ਕਰਕੇ ਰੁਟੀਨ ਚੈਕਿੰਗ ਕਰ ਰਹੇ ਸਨ।
ਬਲਾਚੌਰ - ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਸ ਮੁਖੀ ਡਾਕਟਰ ਅਖਿਲ ਚੌਧਰੀ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਅੱਜ ਕਸਬਾ ਪੋਜੇਵਾਲ ਪੁਲਿਸ ਵਲੋਂ ਇਕ ਸ਼ਰਾਬ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਐਸ ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਸੁਰਿੰਦਰ ਪਾਲ ਵਲੋਂ ਸਮੇਤ ਪੁਲਸ ਪਾਰਟੀ ਪਿੰਡ ਦਿਆਲਾਂ ਦੇ ਚੌਰਾਹੇ ਵਿੱਚ ਨਾਕਾਬੰਦੀ ਕਰਕੇ ਰੁਟੀਨ ਚੈਕਿੰਗ ਕਰ ਰਹੇ ਸਨ। ਇਕ ਮੋਨਾ ਵਿਅਕਤੀ ਪਿੰਡ ਆਲੋਵਾਲ ਸਾਈਡ ਤੋਂ ਸਿਰ ਉਪਰ ਪਲਾਸਟਿਕ ਦਾ ਥੈਲਾ ਚੁੱਕੀ ਆਉਂਦਾ ਵਿਖਾਈ ਦਿੱਤਾ। ਜਿਸ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਕਤ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਬੂਝਾ ਸਿੰਘ ਵਾਸੀ ਦਿਆਲਾਂ ਦੱਸਿਆ। ਉਕਤ ਦੇ ਸਿਰ ਤੇ ਰੱਖੇ ਪਲਾਸਟਿਕ ਦੇ ਥੈਲੇ ਦੀ ਤਲਾਸ਼ੀ ਕਰਨ ਤੇ ਉਸ ਵਿਚੋਂ 13 ਬੋਤਲਾਂ ਸ਼ਰਾਬ ਵਿਸਕੀ ਚੰਡੀਗੜ੍ਹ ਮਾਰਕਾ ਬਰਾਮਦ ਕੀਤੀਆਂ। ਉਕਤ ਦੇ ਖਿਲਾਫ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਨੰਬਰ 94 ਅ:/ਧ: 61-1-14 ਐਕਸਾਈਜ ਐਕਟ ਤਹਿਤ ਦਰਜ ਕਰ ਲਿਆ ਗਿਆ। ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
