ਨਸ਼ਾਗ੍ਰਸਤ ਲੋਕਾਂ ਤੋਂ ਦੂਰ ਰਹਿ ਕੇ ਸਿਹਤਮੰਦ ਰਹਿ ਸਕਦੇ ਹੋ - ਏ ਐਸ ਆਈ ਪ੍ਰਵੀਨ ਕੁਮਾਰ

ਬਲਾਚੌਰ - ਬਲਾਚੌਰ ਸਬ ਡਵੀਜ਼ਨ ਦੇ ਕਸਬਾ ਪੋਜੇਵਾਲ ਦੇ ਥਾਣਾ ਮੁਖੀ ਐਸ ਆਈ ਸੁਰਿੰਦਰ ਸਿੰਘ ਸਮੇਤ ਪੁਲਸ ਪਾਰਟੀ, ਸਮੇਤ ਇੰਚਾਰਜ ਮੀਡੀਆ ਵੈਨ, ਇੰਚਾਰਜ ਐਜੂਕੇਸ਼ਨ ਸੈਲ ਏ ਐਸ ਆਈ ਪ੍ਰਵੀਨ ਕੁਮਾਰ ਸਾਂਝ ਕੇਂਦਰ ਸਟਾਫ ਪੋਜੇਵਾਲ ਏ ਐਸ ਆਈ ਅਵਤਾਰ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲੇਵਾਲ ਵਿਖੇ ਸਕੂਲ ਦੇ ਇੰਚਾਰਜ ਸੁਰਿੰਦਰ ਕੌਰ ਸੰਧੂ ਅਤੇ ਸਟਾਫ ਦੀ ਅਗਵਾਈ ਵਿੱਚ ਬੱਚਿਆਂ ਨੂੰ ਨਸ਼ਿਆਂ ਵਾਰੇ ਐਂਟੀ ਡਰੱਗ ਸੈਮੀਨਾਰ ਤੇ ਟ੍ਰੈਫਿਕ ਸੰਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਬਲਾਚੌਰ - ਬਲਾਚੌਰ ਸਬ ਡਵੀਜ਼ਨ ਦੇ ਕਸਬਾ ਪੋਜੇਵਾਲ ਦੇ ਥਾਣਾ ਮੁਖੀ ਐਸ ਆਈ ਸੁਰਿੰਦਰ ਸਿੰਘ ਸਮੇਤ ਪੁਲਸ ਪਾਰਟੀ, ਸਮੇਤ ਇੰਚਾਰਜ ਮੀਡੀਆ ਵੈਨ, ਇੰਚਾਰਜ ਐਜੂਕੇਸ਼ਨ ਸੈਲ ਏ ਐਸ ਆਈ ਪ੍ਰਵੀਨ ਕੁਮਾਰ ਸਾਂਝ ਕੇਂਦਰ ਸਟਾਫ ਪੋਜੇਵਾਲ ਏ ਐਸ ਆਈ ਅਵਤਾਰ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲੇਵਾਲ ਵਿਖੇ ਸਕੂਲ ਦੇ ਇੰਚਾਰਜ ਸੁਰਿੰਦਰ ਕੌਰ ਸੰਧੂ ਅਤੇ ਸਟਾਫ ਦੀ ਅਗਵਾਈ ਵਿੱਚ ਬੱਚਿਆਂ ਨੂੰ ਨਸ਼ਿਆਂ ਵਾਰੇ ਐਂਟੀ ਡਰੱਗ ਸੈਮੀਨਾਰ ਤੇ ਟ੍ਰੈਫਿਕ ਸੰਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ, ਸਟਾਫ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਆਲੇ ਦੁਆਲੇ ਸਮੇਤ ਨਸ਼ਿਆਂ ਤੋਂ ਦੂਰ ਰਹਿ ਕੇ ਜਿੰਦਗੀ ਜਿਊਣ ਦਾ ਆਨੰਦ ਲੈਣ ਲਈ ਪ੍ਰੇਰਿਤ ਕੀਤਾ। ਜਦੋਂ ਤੱਕ ਤੁਹਾਨੂੰ ਪੂਰੇ ਟ੍ਰੈਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਨਾ ਹੋਵੇ ਉਦੋਂ ਤੱਕ ਕੋਈ ਵੀ ਵਾਹਨ ਨੂੰ ਚਲਾਉਣ ਤੋਂ ਦੂਰ ਰਹਿਣ ਲਈ ਵੀ ਕਿਹਾ ਜਿਸ ਨਾਲ ਬੇਮੌਤੇ ਮਰ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਮੱਦਦ ਮਿਲ ਸਕਦੀ ਹੈ। ਪੂਰੀ ਤਰ੍ਹਾਂ ਨਾਲ ਬਾਲਗ ਹੋਣ ਤੇ ਨਿਯਮਾਂ ਦੀ ਪੂਰੀ ਜਾਣਕਾਰੀ ਹੋਣ ਤੇ ਹੀ ਵਾਹਨ ਚਲਾਉਣ ਲਈ ਆਖਿਆ। ਇਸ ਮੌਕੇ ਤੇ ਅਧਿਕਾਰੀਆਂ, ਕਰਮਚਾਰੀਆਂ ਦੇ ਨਾਲ ਸਕੂਲ ਦਾ ਸਟਾਫ ਤੇ ਬੱਚੇ ਵੀ ਮੌਜੂਦ ਸਨ।