पीईसी की छात्रा नानकी ने साइक्लिंग स्पर्धा में 2 कांस्य पदक जीते
ਚੰਡੀਗੜ੍ਹ: 13 ਦਸੰਬਰ, 2023: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿਖੇ ਬੀ.ਟੈਕ (ਸੀਐਸਈ) ਦੇ ਦੂਜੇ ਸਾਲ ਦੀ ਵਿਦਿਆਰਥਣ ਨਾਨਕੀ ਨੇ ਜੇਆਰ ਵੂਮੈਨ ਕੈਟਾਗਰੀ ਦੇ ਸਾਈਕਲਿੰਗ ਈਵੈਂਟਸ ਵਿੱਚ 2 ਬਰੌਂਜ਼ ਮੈਡਲ ਜਿੱਤੇ ਹਨ। ਇਹ ਸਮੂਹ PEC ਲਈ ਬਹੁਤ ਹੀ ਮਾਨ ਅਤੇ ਖੁਸ਼ੀ ਦਾ ਪਲ ਹੈ।

ਇਹ ਸਾਈਕਲਿੰਗ ਈਵੈਂਟਸ ਚੰਡੀਗੜ੍ਹ ਐਮੇਚਿਓਰ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਨ। ਇਹਨਾਂ ਸਾਈਕਲਿੰਗ ਇਵੈਂਟਸ ਵਿੱਚ ਟਾਈਮ ਟ੍ਰਾਯਲ ਆਫ਼ 20 ਕਿਲੋਮੀਟਰ ਅਤੇ ਮਾਸ ਸਟਾਰਟ ਆਫ਼ 30 ਕਿਲੋਮੀਟਰ ਰੇਸ ਸ਼ਾਮਿਲ ਸਨ। ਇਹ ਦੋ ਰੋਜ਼ਾ ਸਮਾਗਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਸੀ। 80 ਤੋਂ ਵੱਧ ਸਾਈਕਲਿਸਟਾਂ ਨੇ ਇਸ 2 ਦਿਨਾ ਈਵੈਂਟ ਵਿੱਚ ਛੋਟੀਆਂ ਅਤੇ ਲੰਬੀਆਂ ਦੌੜਾਂ ਵਿੱਚ ਭਾਗ ਲਿਆ।
ਇਹਨਾਂ ਸਾਰੇ ਈਵੈਂਟਸ ਦੇ ਜੇਤੂ 9 ਜਨਵਰੀ ਤੋਂ 12 ਜਨਵਰੀ, 2024 ਤੱਕ ਵਿਜੇਪੁਰ, ਕਰਨਾਟਕ ਵਿੱਚ ਹੋਣ ਵਾਲੇ 28ਵੇਂ ਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਣਗੇ।
ਪੰਜਾਬ ਇੰਜਨੀਅਰਿੰਗ ਕਾਲਜ ਦੇ ਸਮੁੱਚੇ ਪਰਿਵਾਰ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਡੀ ਵਿਦਿਆਰਥਣ ਨਾਨਕੀ ਨੇ ਇਹ ਉਪਲੱਬਧੀ ਪ੍ਰਾਪਤੀ ਕੀਤੀ ਹੈ ਅਤੇ ਜਲਦੀ ਹੀ ਨੈਸ਼ਨਲਜ਼ ਵਿੱਚ ਭਾਗ ਲੈਣ ਵੀ ਜਾ ਰਹੀ ਹੈ। ਇਹ ਅਵਾਰਡ ਨਿਸ਼ਚਤ ਤੌਰ 'ਤੇ ਦੂਜੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਅਤੇ ਖੁਸ਼ੀ ਨੂੰ ਵੀ ਵਧਾਏਗਾ ਅਤੇ ਸਾਡਾ ਸੰਸਥਾਨ PEC ਆਪਣੀ ਸਿੱਖਿਆ ਦੀ ਪ੍ਰਤਿਭਾ ਨੂੰ ਕਾਇਮ ਰੱਖਦੇ ਹੋਏ ਬਾਕੀ ਸਾਰੇ ਖੇਤਰਾਂ ਵਿੱਚ ਵੀ ਮੁਕਾਮ ਹਾਸਿਲ ਕਰਨ ਲਈ ਹਮੇਸ਼ਾ ਕੋਸ਼ਿਸ਼ ਅਤੇ ਮਿਹਨਤ ਕਰਦਾ ਰਹੇਗਾ।