
ਉੱਭਰਦਾ ਸ਼ਾਇਰ ਮਲਕੀਤ “ਮੀਤ”
ਮਲਕੀਤ ਮੀਤ ਕਪੂਰਥਲਾ ਸ਼ਹਿਰ ਦੇ ਵਸਨੀਕ ਨੇ ਤੇ ਪੇਸ਼ੇ ਵਜੋਂ ਅਧਿਆਪਕ ਹਨ ਤੇ ਉਹਨਾਂ ਨੇ ਐਮ. ਏ. ਪੰਜਾਬੀ, ਐਮ.ਏ. ਹਿਸਟਰੀ, ਅਤੇ ਬੀ. ਐਡ , ਦੀ ਯੋਗਤਾ ਹਾਸਿਲ ਕੀਤੀ ਹੋਈ ਹੈ । ਸਾਹਿਤ ਦੇ ਖੇਤਰ ਵਿੱਚ ਗ਼ਜ਼ਲ ਲਿਖਣ ਦਾ ਸ਼ੌਂਕ ਰੱਖਦੇ ਨੇ ਸਮੇਂ-ਸਮੇਂ ਤੇ ਉਹਨਾਂ ਦੀਆਂ ਗ਼ਜ਼ਲਾਂ ਦੇਸ਼ਾਂ, ਵਿਦੇਸ਼ਾਂ ਦੇ ਨਾਮਵਰ ਪੰਜਾਬੀ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। “ਮੀਤ” ਹੁਣੀੰ ਅੱਜਕਲ ਸਿਰਜਣਾਂ ਕੇਂਦਰ (ਰਜਿ.) ਕਪੂਰਥਲਾ ਵਿੱਚ ਬਤੌਰ ਵਿੱਤ ਸਕੱਤਰ ਸੇਵਾਵਾਂ ਨਿਭਾ ਰਹੇ ਹਨ।
ਮਲਕੀਤ ਮੀਤ ਕਪੂਰਥਲਾ ਸ਼ਹਿਰ ਦੇ ਵਸਨੀਕ ਨੇ ਤੇ ਪੇਸ਼ੇ ਵਜੋਂ ਅਧਿਆਪਕ ਹਨ ਤੇ ਉਹਨਾਂ ਨੇ ਐਮ. ਏ. ਪੰਜਾਬੀ, ਐਮ.ਏ. ਹਿਸਟਰੀ, ਅਤੇ ਬੀ. ਐਡ , ਦੀ ਯੋਗਤਾ ਹਾਸਿਲ ਕੀਤੀ ਹੋਈ ਹੈ । ਸਾਹਿਤ ਦੇ ਖੇਤਰ ਵਿੱਚ ਗ਼ਜ਼ਲ ਲਿਖਣ ਦਾ ਸ਼ੌਂਕ ਰੱਖਦੇ ਨੇ ਸਮੇਂ-ਸਮੇਂ ਤੇ ਉਹਨਾਂ ਦੀਆਂ ਗ਼ਜ਼ਲਾਂ ਦੇਸ਼ਾਂ, ਵਿਦੇਸ਼ਾਂ ਦੇ ਨਾਮਵਰ ਪੰਜਾਬੀ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ।
“ਮੀਤ” ਹੁਣੀੰ ਅੱਜਕਲ ਸਿਰਜਣਾਂ ਕੇਂਦਰ (ਰਜਿ.) ਕਪੂਰਥਲਾ ਵਿੱਚ ਬਤੌਰ ਵਿੱਤ ਸਕੱਤਰ ਸੇਵਾਵਾਂ ਨਿਭਾ ਰਹੇ ਹਨ।
ਸਿਰਜਣਾ ਕੇਂਦਰ ਵੱਲੋ ਪ੍ਰਕਾਸ਼ਿਤ ਸਾਂਝੇ ਕਾਵਿ -ਸੰਗ੍ਰਿਹ ਵਿੱਚ ਓਹਨਾਂ ਦੀਆਂ ਗਜਲਾਂ ਛਪ ਚੁੱਕੀਆਂ ਹਨ ।ਅਲੱਗ-ਅਲੱਗ ਕਿਤਾਬਾਂ ਵਿੱਚ ਓਹਦੇ ਦੇ ਸ਼ੇਅਰ, ਤੇ ਗ਼ਜ਼ਲਾਂ ਦਰਜ ਹਨ ਜਿਵੇਂ ਕਿ “ਸਿਰਜਣਾਂ ਦੇ ਪੰਧ , ਸਿਰਜਣਾਂ ਦੇ ਰੰਗ , ਸਿਰਜਣਾਂ ਦੇ ਸਿਆੜ ਆਦਿ । ਭਾਸ਼ਾ ਵਿਭਾਗ ਕਪੂਰਥਲਾ (ਪੰਜਾਬ) ਅਦਾਰੇ ਵੱਲੋਂ ਮਿਲੇ ਹੁੰਗਾਰੇ (ਮਾਨ-ਸਨਮਾਨ) ਨਾਲ ਸ਼ਾਇਰੀ ਤੇ ਗ਼ਜ਼ਲਕਾਰੀ ਵਿੱਚ “ਮੀਤ” ਹੁਣਾਂ ਦਾ ਕੱਦ ਹੋਰ ਵੀ ਉੱਚਾ ਹੋਇਆ ਹੈ। ਇਸੇ ਸਾਲ ਸਿਰਜਣਾਂ ਕੇਂਦਰ (ਰਜਿ.) ਕਪੂਰਥਲਾ ਵੱਲੋਂ ਮਲਕੀਤ ਮੀਤ ਨੂੰ ਬਤੌਰ ਸ਼ਾਇਰ “ਮਹਿੰਦਰ ਸਿੰਘ ਸਾਹਨੀ” ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਜਿਸਨੂੰ ਮੀਤ ਹੁਣੀਂ ਆਪਣੀਂ ਸਫਲਤਾ ਦਾ ਹਾਸਿਲ ਮੰਨਦੇ ਹਨ। ਜਿਵੇਂ ਕਿ ਆਪਾਂ ਪਹਿਲਾਂ ਜਿਕਰ ਕੀਤਾ ਕਿ ਮਲਕੀਤ ਮੀਤ ਪੇਸ਼ੇ ਤੋਂ ਅਧਿਆਪਕ ਹਨ ਓਹ ਆਪਣੇ ਸਕੂਲ ਵਿੱਚ ਵਿਚਰਨ ਵਾਲੇ ਬੱਚਿਆਂ ਨੂੰ ਪਰਿਵਾਰਕ ਮੈਂਬਰ ਮੰਨਦੇ ਹਨ। ਸਰਕਾਰ ਵੱਲੋਂ ਕਰਾਏ ਜਾ ਰਹੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਦੇ ਨੇ ਜਿਸਦੇ ਨਤੀਜੇ ਓਹਨਾਂ ਦੇ ਕੋਲ ਪੜ੍ਹਨ ਵਾਲੇ ਬੱਚੇ ਸਟੇਟ ਲੈਵਲ ਤੱਕ ਖੇਡ ਕੇ ਆਏ ਹਨ । ਮਲਕੀਤ ਮੀਤ ਦਾ ਮੰਨਣਾਂ ਹੈ ਕਿ ਵਿੱਦਿਆ ਇਨਸਾਨ ਦੀਆਂ ਅੱਖਾਂ ਖੋਲਦੀ ਹੈ ਤੇ ਸਾਨੂੰ ਮਿਹਨਤ ਤੇ ਇਮਾਨਦਾਰੀ ਨਾਲ ਅੱਗੇ ਵਧਣਾ ਸਿਖਾਉਂਦੀ ਹੈ ਉਹ ਆਖਦੇ ਨੇ ਕਿ ਇਨਸਾਨ ਪੜ੍ਹ-ਲਿਖ ਕੇ ਆਪਣੀਂ ਚੰਗੀ ਪਹਿਚਾਣ ਬਣਾਂ ਸਕਦਾ ਤੇ ਚੰਗਾ ਸਮਾਜ ਸਿਰਜ ਸਕਦਾ ਹੈ ॥
