ਇਤਿਹਾਸਕ ਧਰਮ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਏ ਗਏ

ਗੜ੍ਹਸ਼ੰਕਰ 10 ਦਸੰਬਰ- ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਏ ਗਏ। ਜਿਸ ਵਿੱਚ ਗੁਰੂਘਰ ਦੇ ਹੈਡ ਗ੍ਰੰਥੀ ਬਾਬਾ ਨਰੇਸ਼ ਸਿੰਘ ਜੀ ਨੇ ਜੁੜੀਆਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਉਹਨਾਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸੰਬੰਧੀ ਚਾਨਣਾ ਪਾਉਂਦਿਆਂ ਗੁਰਬਾਣੀ ਨਾਲ ਜੋੜਿਆ ਅਤੇ ਗੁਰੂਘਰ ਵਿਖੇ ਨਵੇਂ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ ਲਈ ਕਾਰ ਸੇਵਾ ਵਿੱਚ ਯੋਗਦਾਨ ਪਾਉਣ ਲਈ ਵੀ ਫੇਨਤੀ ਕੀਤੀ।

ਗੜ੍ਹਸ਼ੰਕਰ  10 ਦਸੰਬਰ- ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਏ ਗਏ। ਜਿਸ ਵਿੱਚ ਗੁਰੂਘਰ ਦੇ ਹੈਡ ਗ੍ਰੰਥੀ ਬਾਬਾ ਨਰੇਸ਼ ਸਿੰਘ ਜੀ ਨੇ ਜੁੜੀਆਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਉਹਨਾਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸੰਬੰਧੀ ਚਾਨਣਾ ਪਾਉਂਦਿਆਂ ਗੁਰਬਾਣੀ ਨਾਲ ਜੋੜਿਆ ਅਤੇ ਗੁਰੂਘਰ ਵਿਖੇ ਨਵੇਂ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ ਲਈ ਕਾਰ ਸੇਵਾ ਵਿੱਚ ਯੋਗਦਾਨ ਪਾਉਣ ਲਈ ਵੀ ਫੇਨਤੀ ਕੀਤੀ। ਇਸ ਮੌਕੇ ਬੂਟਾ ਮੰਡੀ ਜਲੰਧਰ ਤੋਂ ਸਵਾਮੀ ਬਲਰਾਮ ਜੀ ਚਾਰ ਬੱਸਾਂ ਸੰਗਤਾਂ ਦੀਆਂ ਰੈ ਕੇ ਗੁਰੂਘਰ ਵਿਖੇ ਨਤਮਸਤਕ ਹੋਣ ਪਹੁੰਚੇ। ਸੰਗਤਾਂ ਨੂੰ ਗੁਰੂਘਰ ਇਤਿਹਾਸ ਨਾਲ ਵੀ ਜੋੜਨਾ ਕੀਤਾ। ਇਸ ਮੌਕੇ ਗੁਰੂਘਰ ਦੀ ਸੇਵਾ ਲਈ ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਲੋਂ 11,000 ਦੀ ਸੇਵਾ ਵੀ ਭੇਂਟ ਕੀਤੀ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਕੇਵਲ ਸਿੰਘ, ਚੇਅਰਮੈਨ ਡਾਕਟਰ ਕੁਲਵਰਨ ਸਿੰਘ, ਸਰਪੰਚ ਰੌਸ਼ਨ ਲਾਲ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਚੌਧਰੀ ਜੀਤ ਰਾਮ ਬਗਵਾਂਈ, ਬਾਬਾ ਹਰਭਜਨ ਸਿੰਘ, ਸਤਪਾਲ ਸਿੰਘ, ਬਿੰਦਰ ਸਿੰਘ ਤੇ ਡਾਕਟਰ ਜਸਵੀਰ ਸਿੰਘ ਵਿੱਕੀ ਵੀ ਮੌਜੂਦ ਸਨ।