
ਸਤਿਗੁਰੂ ਸੂਫੀ ਸੰਤ ਫ਼ਕੀਰ ਕੁਟੀਆ ਦਰਬਾਰ ਬਾਬਾ ਲੱਖ ਦਾਤਾ ਪੀਰ ਕੁਲੀ ਵਾਲੀ ਸਰਕਾਰ ਮੁਹੱਲਾ ਅਸਲਾਮਾਬਾਦ ਵਿਖੇ ਦਰਬਾਰ ਦਾ ਨੀਂਹ ਪੱਥਰ ਰੱਖਿਆ ਗਿਆ
ਮਾਹਿਲਪੁਰ -- ਸੰਗਤਾਂ ਦੇ ਭਾਰੀ ਇਕੱਠ ਵਿੱਚ ਸਤਿਗੁਰੂ ਸੂਫੀ ਸੰਤ ਫ਼ਕੀਰ ਕੁਟੀਆ ਦਰਬਾਰ ਬਾਬਾ ਲੱਖ ਦਾਤਾ ਪੀਰ ਕੁਲੀ ਵਾਲੀ ਸਰਕਾਰ ਮੁਹੱਲਾ ਅਸਲਾਮਾਬਾਦ ਨੇੜੇ ਸ਼ਮਨਘਆਟ ਵਿਖੇ ਦਰਬਾਰ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਵਿੱਚ ਪੰਜਾਬ ਦੇ ਸੂਫੀ ਸੰਤ ਫ਼ਕੀਰਾਂ ਨੇ ਹਜ਼ਰਤ ਪੀਰ ਬਾਬਾ ਨਜੀਰ ਸ਼ਾਹ ਜੀ ਅਤੇ ਬੀਬੀ ਨਜ਼ੀਰਾਂ ਬੇਗਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਮਾਹਿਲਪੁਰ -- ਸੰਗਤਾਂ ਦੇ ਭਾਰੀ ਇਕੱਠ ਵਿੱਚ ਸਤਿਗੁਰੂ ਸੂਫੀ ਸੰਤ ਫ਼ਕੀਰ ਕੁਟੀਆ ਦਰਬਾਰ ਬਾਬਾ ਲੱਖ ਦਾਤਾ ਪੀਰ ਕੁਲੀ ਵਾਲੀ ਸਰਕਾਰ ਮੁਹੱਲਾ ਅਸਲਾਮਾਬਾਦ ਨੇੜੇ ਸ਼ਮਨਘਆਟ ਵਿਖੇ ਦਰਬਾਰ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਵਿੱਚ ਪੰਜਾਬ ਦੇ ਸੂਫੀ ਸੰਤ ਫ਼ਕੀਰਾਂ ਨੇ ਹਜ਼ਰਤ ਪੀਰ ਬਾਬਾ ਨਜੀਰ ਸ਼ਾਹ ਜੀ ਅਤੇ ਬੀਬੀ ਨਜ਼ੀਰਾਂ ਬੇਗਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਮੁਹੰਮਦ ਬੂਟਾ ਖਾਨ ਅਤੇ ਨਵਾਬ ਖਾਨ ਨੇ ਆਇਆ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਨਾਮ ਸਿਮਰਨ ਹੀ ਜ਼ਿੰਦਗੀ ਦਾ ਸਭ ਤੋਂ ਉੱਤਮ ਕਰਮ ਹੈ। ਮੁਹੰਮਦ ਬੂਟਾ ਖਾਨ ਜੀ ਨੇ ਆਪਣੇ ਸਰੋਤਿਆਂ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਮੈਂ ਦਰਬਾਰ ਸੇਵਾ ਕਰਦਾ ਸੰਗੀਤ ਦੀ ਸੇਵਾ ਕਰਦਾ ਹਾਂ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਦੀ ਉਸਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਦਰਬਾਰਾਂ ਦੀ ਉਸਾਰੀ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਦਾਨ ਦੇਣ ਨਾਲ ਜਿੰਦਗੀ ਸਫ਼ਲ ਹੁੰਦੀ ਹੈ ਸੋ ਸਾਨੂੰ ਇਸ ਲਈ ਇਸ ਦਰਬਾਰ ਦੀ ਉਸਾਰੀ ਵਿਚ ਦਾਨ ਦੇ ਕੇ ਆਪਣੀ ਜ਼ਿੰਦਗੀ ਸਫ਼ਲ ਕਰਨੀ ਚਾਹੀਦੀ ਹੈ। ਇਸ ਮੌਕੇ ਸੇਵਾਦਾਰ ਭਾਈ ਗੁਲਸ਼ਨ ਮੁਹੰਮਦ, ਦੇਵਰਾਜ ਮਨਜ਼ੂਰ, ਮੁਹੰਮਦ ਸੁਰਿੰਦਰ ਸ਼ਾਹ ਜੀ, ਬੀਬੀ ਰਾਣੀ ਜੀ, ਗੁਰਬਖਸ਼ ਥੱਥਲਾਂ, ਨਕੋਦਰ ਤੋਂ ਮਾਈ ਸੁਰਿੰਦਰ ਅਨੂ ਖਾਨ ਅਤੇ ਨੂਰ ਮੁਹੰਮਦ ਬੀਬੀ ਐਮ ਖ਼ਾਨ, ਸੋਨੀਆ ਬੇਗਮ ਸਮੇਤ ਵੱਡੀ ਗਿਣਤੀ ਵਿਚ ਦਰਬਾਰ ਦੇ ਸੇਵਾਦਾਰ ਹਾਜ਼ਰ ਸਨ।
