
ਪਿੰਡ ਮੇਘੋਵਾਲ ਦਾ ਜਗਰਾਤਾ 28 ਅਕਤੂਬਰ ਦਿਨ ਸ਼ਨੀਵਾਰ ਨੂੰ
ਮਾਹਿਲਪੁਰ,-ਮੰਦਰ ਸਿਧ ਸ੍ਰੀ ਬਾਬਾ ਜੀ ਬਾਲਕ ਨਾਥ ਜੀ ਅਤੇ ਰਾਜਾ ਭਰਥਰੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ 28 ਅਕਤੂਬਰ ਦਿਨ ਸ਼ਨੀਵਾਰ ਨੂੰ ਪਿੰਡ ਮੇਘੋਵਾਲ ਦੁਆਬਾ ਵਿਖੇ ਵਿਸ਼ਾਲ ਭੰਡਾਰਾ, ਜਾਗਰਣ ਅਤੇ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈl
ਮਾਹਿਲਪੁਰ,-ਮੰਦਰ ਸਿਧ ਸ੍ਰੀ ਬਾਬਾ ਜੀ ਬਾਲਕ ਨਾਥ ਜੀ ਅਤੇ ਰਾਜਾ ਭਰਥਰੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ 28 ਅਕਤੂਬਰ ਦਿਨ ਸ਼ਨੀਵਾਰ ਨੂੰ ਪਿੰਡ ਮੇਘੋਵਾਲ ਦੁਆਬਾ ਵਿਖੇ ਵਿਸ਼ਾਲ ਭੰਡਾਰਾ, ਜਾਗਰਣ ਅਤੇ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਤ ਨਿਰਮਲ ਸਿੰਘ ਜੀ ਨੇ ਦੱਸਿਆ ਕਿ ਗੁਰੂ ਬਾਪੂ ਉੱਤਮ ਰਾਮ ਜੀ ਅਤੇ ਸਾਧੂ ਰਾਮ ਜੀ ਦੇ ਆਸ਼ੀਰਵਾਦ ਸਦਕਾ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ ਤਾਜ ਨਗੀਨਾ ਜਲੰਧਰ ਇੰਟਰਨੈਸ਼ਨਲ ਕਲਾਕਾਰ, ਅੰਮ੍ਰਿਤ ਕੌਰ ਗੀਤ ਊਨਾ ਸੂਫੀ ਗਾਇਕ, ਗਗਨ ਮਹਿਰਾ ਤਰਨ ਤਾਰਨ, ਮਿਲਨ ਮਿਰਾਜ ਅਤੇ ਸਾਹਿਲ ਪ੍ਰੀਤ ਬਾਬਾ ਜੀ ਦੀ ਮਹਿਮਾ ਦਾ ਗੁਣ ਗਾਇਨ ਕਰਨਗੇl ਉਹਨਾਂ ਦੱਸਿਆ ਕਿ ਗ੍ਰਾਮ ਪੰਚਾਇਤ ਪਿੰਡ ਮੇਘੋਵਾਲ ਦੁਆਬਾ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਇਸ ਸਲਾਨਾ ਸਮਾਗਮ ਦੌਰਾਨ ਇਲਾਕੇ ਦੇ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਦਰਸ਼ਨ ਦੇਣਗੇl ਜਾਗਰਨ ਵਿੱਚ ਜੋਤ ਦਿਓਟ ਸਿਧ ਗੁਫਾ ਤੋਂ ਲਿਆਂਦੀ ਜਾਵੇਗੀl ਉਹਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਰਜਿੰਦਰ ਰਾਣਾ ਕਨੇਡਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈl ਬਾਪੂ ਜੀ ਦਾ ਲੰਗਰ ਅਟੁੱਟ ਚੱਲੇਗਾl ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀl ਵਰਨਣ ਯੋਗ ਹੈ ਕਿ ਇਸ ਸਮਾਗਮ ਵਿੱਚ 1008 ਮਹੰਤ ਰਜਿੰਦਰ ਗਿਰੀ ਜੀ ਮਹਾਰਾਜ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨl
