ਪੋਸੀ ਚ ਮੁਫ਼ਤ ਦੰਦਾ ਦਾ ਪੰਦਰਵਾੜਾ ਮਨਾਇਆ

ਡਾਕਟਰ ਹਰਪੁਣੀਤ ਕੌਰ ਨੇ ਦੰਦਾ ਦੀ ਸਾਂਭ ਸੰਭਾਲ ਸਬੰਧੀ ਨੁਕਤੇ ਸਾਂਝੇ ਕੀਤੇ

ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ  ਦੇ ਹੁਕਮਾ ਮੁਤਾਬਿਕ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਚ ਦੰਦਾ ਦਾ 36 ਵਾਂ ਪੰਦਰਵਾੜਾ ਮਨਾਇਆ ਗਿਆ। ਡਾਕਟਰ ਰਘਬੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਮਨਾਏ ਗਏ ਇਸ ਪੰਦਰਵਾੜੇ ਦੌਰਾਨ 8  ਲੋੜਵੰਦਾਂ ਨੂੰ ਮੁਫਤ ਦੰਦਾਂ ਦੇ ਸੈਂਟ ਵੰਡਣ ਅਤੇ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਨੇ ਇੱਕਤਰ ਹੋਏ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ।ਮੂੰਹ ਅਤੇ ਦੰਦਾਂ ਦੀ ਸਿਹਤ ਸਬੰਧੀ ਜਾਣਕਾਰੀ ਹੋਣੀ ਜਰੂਰੀ ਹੈ।ਇਸ ਮੌਕੇ ਡਾਕਟਰ ਹਰਪੁਣੀਤ ਕੌਰ ਡੇਟਲ ਮੈਡੀਕਲ ਅਫਸਰ ਦੰਦਾਂ ਦੇ ਸੈਟ ਵੰਡਣ ਮੌਕੇ ਲੋੜਵੰਦ ਮਰੀਜ਼ਾਂ ਨੂੰ ਕਿਹਾ  ਕਿ ਪੰਦਰਵਾੜੇ ਦੌਰਾਨ ਕਰੀਬ 250 ਮਰੀਜਾਂ ਦਾ ਚੈੱਕ ਅੱਪ ਕੀਤਾ ਗਿਆ।ਫਰੀ ਚ ਦੰਦ ਭਰੇ, ਕੱਢੇ ਅਤੇ ਸਾਫ ਕੀਤੇ ਗਏ।ਬਹੁਤ ਵਧੀਆ ਗੱਲ ਹੈ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਦੰਦਾਂ ਦੇ ਸੈਟ ਮੁਫਤ ਵਿਚ ਪ੍ਰਾਪਤ ਹੋਏ ਹਨ ਅਤੇ ਹੁਣ ਉਹ ਖਾਣ ਪੀਣ ਦਾ ਅਨੰਦ ਪਹਿਲਾਂ ਵਾਂਗ ਹੀ ਲੈ ਸਕਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੰਦਾਂ ਦੇ ਸੈਟ ਦੀਆਂ ਸਾਂਭ ਸੰਭਾਲ ਸਬੰਧੀ ਵੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਪਿੰਡਵਾਸੀ ਤੇ ਸਟਾਫ ਮੈਬਰ ਭੀ ਹਾਜ਼ਿਰ ਸਨ।