ਸਰਕਾਰੀ ਸੀਨੀਅਰ ਕੰਨਿਆ ਸੈਕੰਡਰੀ ਸਮਾਰਟ ਸਕੂਲ (ਘੰਟਾ ਘਰ) ਕਪੂਰਥਲਾ ਵੱਲੋਂ ਜ਼ਿਲ੍ਹੇ ਦੇ ਨਵ-ਨਿਯੁਕਤ ਤਿੰਨ ਜੱਜ ਸਾਹਿਬਾਨਾਂ ਦਾ ਸਨਮਾਨ ਕਰਨ ਵਾਸਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਸਕੂਲ ਵਿਖੇ ਕੀਤਾ ਗਿਆ!
ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ, ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮ ਕਲੇਰ, ਐਸ ਡੀ ਐਮ ਕਪੂਰਥਲਾ ਸ੍ਰੀ ਲਾਲ ਵਿਸ਼ਵਾਸ ਬੈਂਸ, ਡੀ ਓ ਮੈਡਮ ਦਿਲਜੀਤ ਕੌਰ, ਪ੍ਰਿੰਸੀਪਲ ਨਵਚੇਤਨ ਸਿੰਘ, ਚੇਅਰਮੈਨ ਸ਼ਾਇਰ ਕੰਵਰ ਇਕਬਾਲ ਸਿੰਘ, ਗੁਰਸ਼ਰਨ ਸਿੰਘ ਕਪੂਰ ਸੂਬਾ ਜੁਆਇੰਟ ਸਕੱਤਰ , ਜਗਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਪਰਵਿੰਦਰ ਸਿੰਘ ਢੋਟ ਆਰਕੀਟੈਕਟ ਅਤੇ ਨਵ ਨਿਯੁਕਤ ਜੱਜ ਸ਼ਿਵਾਨੀ, ਜੱਜ ਗੁਰਕੀਰਤ ਸਿੰਘ, ਜੱਜ ਅਰਸ਼ਦੀਪ ਕੌਰ ਥਿੰਦ, ਆਦਿ ਨੇ ਕੀਤੀ !

ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼ਾਇਰ ਕੰਵਰ ਇਕਬਾਲ ਸਿੰਘ ਤੇ ਪ੍ਰਿੰਸੀਪਲ ਨਵਚੇਤਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਧਾਰਨ ਪਰਿਵਾਰ ਨਾਲ ਸੰਬੰਧਿਤ ਬਲਜੀਤ ਸਿੰਘ ਆਟੋ ਰਿਕਸ਼ਾ ਚਲਾਉਣ ਵਾਲੇ ਦੀ ਬੇਟੀ ਸ਼ਿਵਾਨੀ ਨੇ ਸਾਡੇ ਸਰਕਾਰੀ ਸਕੂਲ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਵਿਦਿਆ ਪ੍ਰਾਪਤ ਕੀਤੀ, ਫਿਰ ਚੰਡੀਗੜ੍ਹ ਦੇ ਇੰਸਟੀਚਿਊਟ ਤੋਂ ਤਾਲੀਮ ਲੈ ਕੇ ਜੱਜ ਦੇ ਅਹੁਦੇ ਤੱਕ ਪਹੁੰਚੀ, ਉਸ ਬੱਚੀ ਦਾ ਮਾਣ ਸਨਮਾਨ ਕਰਨ ਦੇ ਨਾਲ-ਨਾਲ ਕਪੂਰਥਲਾ ਜ਼ਿਲ੍ਹੇ ਦੇ ਜੱਜ ਬਣੇ ਗੁਰਕੀਰਤ ਸਿੰਘ ਸਪੁੱਤਰ ਸਰਦਾਰ ਕਰਨੈਲ ਸਿੰਘ ਸੇਵਾ ਮੁਕਤ ਐਡੀਸ਼ਨਲ ਸੈਸ਼ਨ ਜੱਜ ਅਤੇ ਅਰਸ਼ਦੀਪ ਕੌਰ ਥਿੰਦ ਸਪੁੱਤਰੀ ਸਰਬਜੀਤ ਸਿੰਘ ਥਿੰਦ ਚਾਰਟਰਡ ਅਕਾਊਂਟੈਂਟ ਦਾ ਵੀ ਸਨਮਾਨ ਕਰਨ ਦਾ ਫੈਸਲਾ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚ ਕੀਤੀ !
ਸਟੇਜ ਸੰਚਾਲਨ ਮੈਡਮ ਸੰਦੀਪ ਕੌਰ ਅਤੇ ਕੰਵਰ ਇਕਬਾਲ ਸਿੰਘ ਨੇ ਸਾਂਝੇ ਤੌਰ ਤੇ ਕੀਤਾ ! ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ, ਜੱਜੀਜ਼ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਫੁੱਲਾਂ ਦੇ ਬੁੱਕਿਆਂ ਨਾਲ ਸਵਾਗਤ ਕੀਤਾ ਗਿਆ ! ਨਵ ਨਿਯੁਕਤ ਜੱਜ ਸਾਹਿਬਾਨਾਂ ਨੂੰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ !
ਇਸ ਮੌਕੇ ਮੈਡਮ ਰੂਪਾਲੀ ਐਡੀਸ਼ਨਲ ਡਿਸਟਰਿਕ ਅਟੋਰਨੀ, ਮੈਡਮ ਸੁਰਜੀਤ ਕੌਰ, ਹਰਦੀਸ਼ ਕੌਰ ਥਿੰਦ, ਲੈਕਚਰਾਰ ਹਰਦੀਪ ਕੌਰ, ਸਟੇਟ ਅਵਾਰਡੀ ਰੋਸ਼ਨ ਖੈੜਾ, ਓਮ ਪ੍ਰਕਾਸ਼ ਸ਼ਰਮਾ, ਹਰਨੇਕ ਸਿੰਘ ਥਿੰਦ, ਕੈਂਪਸ ਮੈਨੇਜਰ ਗੁਰਪਿਆਰ ਸਿੰਘ, ਵਰਿੰਦਰ ਸਹੋਤਾ, ਹਰਮੇਸ਼ ਕੌਰ, ਗੀਤਾ ਸ਼ਰਮਾ,ਸਰਬਜੀਤ ਕੌਰ, ਅਮਨਦੀਪ ਕੌਰ, ਅਸਮਿੰਦਰ ਕੌਰ, ਸ਼ਰਨਜੀਤ ਕੌਰ, ਰਜਵੰਤ ਕੌਰ, ਮਮਤਾ ਧੀਰ, ਬਲਵਿੰਦਰ ਕੌਰ, ਅਮਨਪ੍ਰੀਤ ਕੌਰ, ਪੂਨਮ ਕੌਰ, ਰਾਜਾ ਸਿੰਘ, ਜੈ ਪ੍ਰਕਾਸ਼,ਪੂਨਮ ਸ਼ਰਮਾ, ਅਨਪਮ ਖੁੱਲਰ, ਰਜਨੀ ਅਰੋੜਾ ਸ਼ਾਲਿਣੀ ਅਰੋੜਾ,ਜਗਜੀਤ ਸਿੰਘ, ਲਖਵਿੰਦਰ ਕੌਰ, ਕੁਲਵਿੰਦਰ ਕੈਰੋ, ਹੁਸ਼ਿਆਰ ਸਿੰਘ,ਕੁਲਵਿੰਦਰ ਕੁਮਾਰ,ਭੁਪਿੰਦਰ ਸਿੰਘ, ਆਦਿ ਹਾਜ਼ਰ ਸਨ।