
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸਰਕਾਰੀ ਹਾਈ ਸਮਾਰਟ ਸਕੂਲ ਡਘਾਮ ਵਿਚ ਇਕ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਵਿੱਚ ਪਿਛਲੇ ਛੇ ਸਾਲਾਂ ਤੋਂ ਚਲਾਈ ਹੋਈ ਮੁਹਿੰਮ ਧਰਤੀ ਬਚਾਓ ਬੇਟੀ ਬਚਾਓ ਅਧੀਨ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਡਘਾਮ ਵਿਚ ਇਕ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਵਿੱਚ ਪਿਛਲੇ ਛੇ ਸਾਲਾਂ ਤੋਂ ਚਲਾਈ ਹੋਈ ਮੁਹਿੰਮ ਧਰਤੀ ਬਚਾਓ ਬੇਟੀ ਬਚਾਓ ਅਧੀਨ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਡਘਾਮ ਵਿਚ ਇਕ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਜਿਸ ਵਿਚ ਲਖਵਿੰਦਰ ਕੁਮਾਰ ਜੀ ਸੀਨੀਅਰ ਮੀਤ ਪ੍ਰਧਾਨ, ਕਿਰਨ ਬਾਲਾ ਜੀ ਮੋਰਾਂਵਾਲੀ ਵਾਈਸ ਪ੍ਰਧਾਨ,ਮਨਜੀਤ ਰਾਮ ਹੀਰ ਸਰਪੰਚ ਮੋਰਾਂਵਾਲੀ ,ਜਸਪ੍ਰੀਤ ਕੌਰ,ਨਿਸ਼ਾਨ ਲਾਲ ਲਾਡੀ ਬਲਾਕ ਪ੍ਰਧਾਨ ਬੰਗਾ,ਜਰਨੈਲ ਸਿੰਘ ਮਾਸਟਰ ਪ੍ਰਾਇਮਰੀ ਸਕੂਲ,ਦੀਦਾਰ ਸਿੰਘ ਚੇਅਰਮੈਨ,ਕਮਲਜੀਤ ਸਿੰਘ ਚੇਅਰਮੈਨ ਕਮੇਟੀ ਪ੍ਰਾਇਮਰੀ ਸਕੂਲ ,ਹਰਦੀਪ ਕੁਮਾਰ ਜੀ,ਸੁਖਵਿੰਦਰ ਡਘਾਮ,ਪ੍ਰੋਫੈਸਰ ਜਗਦੀਸ਼ ਰਾਏ,ਦਰਸ਼ਨ ਸਿੰਘ ਮੱਟੂ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉੱਘੇ ਸਮਾਜਸੇਵੀ ਸਖਸ਼ੀਅਤਾਂ ਨੇ ਆਪਣੇ ਵਿਚਾਰਾਂ ਰਾਹੀਂ ਬੱਚਿਆਂ ਨੂੰ ਨਸ਼ਿਆਂ ਤੋਂ ਗ਼ੁਰੇਜ਼ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰੋਫੈਸਰ ਜਗਦੀਸ਼ ਰਾਏ ਜੀ ਨੇ ਕਿਹਾ ਕਿ ਨਸ਼ੇ ਨਿਮਨ ਵਰਗ ਅਤੇ ਉੱਚਤਮ ਵਰਗ ਦੇ ਦੋਨੋ ਤਰ੍ਹਾ ਦੇ ਲੋਕ ਕਰਦੇ ਹਨ ਨਿਮਨ ਵਰਗ ਆਪਣੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਲੈਣ ਲਈ ਨਸ਼ੇ ਦਾ ਸਹਾਰਾ ਲੈਂਦਾ ਹੈ ਅਤੇ ਉੱਚਤਮ ਵਰਗ ਵਧ ਮੁਨਾਫ਼ੇ ਲਈ ਨੌਜਵਾਨ ਵਰਗ ਨੂੰ ਇਸ ਦਲਦਲ ਵਿੱਚ ਧਕੇਲਦਾ ਹੈ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸਾਨੂੰ ਇਸ ਕਾਲੇ ਦੌਰ ਨੂੰ ਖਤਮ ਕਰਨ ਲਈ ਆਪਣੇ ਤੌਰ ਤੇ ਹੰਭਲਾ ਮਾਰਨਾ ਪਵੇਗਾ ।ਸਾਡੀ ਸਰਕਾਰਾਂ ਤੇ ਨਿਰਭਰਤਾ ਸਾਨੂੰ ਇਸ ਮਿਸ਼ਨ ਚ ਪਿਛਾਹ ਵਲ੍ਹ ਨੂੰ ਧਕੇਲ ਰਹੀ ਹੈ।ਸੁਸਾਇਟੀ ਦੇ ਵਾਈਸ ਪ੍ਰਧਾਨ ਕਿਰਨ ਬਾਲਾ ਜੀ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਇਸ ਦੌਰ ਦੇ ਖਿਲਾਫ ਅਵਾਜ ਉਠਾਉਣ ਦੀ ਜਰੂਰਤ ਹੈ ।ਜਦੋਂ ਤਕ ਅਸੀ ਨਹੀਂ ਜਾਗਦੇ ਉਦੋਂ ਤਕ ਕਿਸੇ ਸਾਰਥਕ ਨਤੀਜੇ ਦੀ ਕਲਪਨਾ ਕਰਨਾ ਬੇਮਾਇਨੇ ਹੈ।ਸਮਾਗਮ ਦਾ ਸਟੇਜ ਸੰਚਾਲਨ ਡਾਕਟਰ ਲਖਵਿੰਦਰ ਕੁਮਾਰ ਜੀ ਨੇ ਬਾਖੂਬੀ ਨਿਭਾਇਆ,ਉਹਨਾਂ ਨੇ ਸੰਸਥਾ ਦੀਆ ਅੱਜ ਤਕ ਕੀਤੀਆ ਗਈਆ ਗਤੀਵਿਧੀਆਂ ਤੇ ਸੰਖੇਪ ਵਿੱਚ ਚਾਨਣਾ ਪਾਇਆ।ਸਕੂਲ ਦੇ ਮੁੱਖ ਅਧਿਆਪਕਾ ਮੈਡਮ ਨਵਦੀਪ ਸਹਿਜਲ ਜੀ ਨੇ ਸੁਸਾਇਟੀ ਵਲੋ ਕੀਤੇ ਗਏ ਇਸ ਕਾਰਜ ਦੀ ਸਲਾਘਾ ਕਰਦਿਆਂ ਕਿਹਾ ਕਿ ਅੱਜ ਸਾਡੇ ਸਕੂਲ ਵਿੱਚ ਨਸ਼ਿਆਂ। ਖਿਲਾਫ ਜੋਂ ਜਾਗਰੂਕਤਾ ਸੈਮੀਨਾਰ ਕੀਤਾ ਗਿਆ ਹੈ ਉਮੀਦ ਹੈ ਕਿ ਇਸ ਨਾਲ ਸਾਡੇ ਸਕੂਲ ਦੇ ਵਿਦਿਆਰਥੀਆਂ ਸੇਧ ਲੈਣਗੇ।ਅਤੇ ਇਹੋ ਜਿਹੇ ਉਪਰਾਲੇ ਭਵਿੱਖ ਵਿੱਚ ਵੀ ਹੁੰਦੇ ਰਹਿਣਗੇ।ਸੁਸਾਇਟੀ ਦੀ ਮੈਂਬਰ ਜਸਪ੍ਰੀਤ ਕੌਰ ਜੀ ਨੇ ਸਕੂਲ ਪ੍ਰਬੰਧਕ ਕਮੇਟੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਹਨਾ ਨੇ ਇਸ ਸੈਮੀਨਾਰ ਨੂੰ ਨੇਪਰੇ ਚਾੜਨ ਵਿਚ ਸਾਥ ਦਿੱਤਾ।ਇਸ ਮੌਕੇ ਬੱਚੀ ਅਨਮੋਲ ਸਪੁਤਰੀ ਤੀਰਥ ਰਾਮ ਪਿੰਡ ਖੁਰਦਾਂ ਦਾ ਸਨਮਾਨ ਵੀ ਕੀਤਾ ਜਿਹਨਾ ਨੇ ਜੂਡੋ ਕਰਾਟਿਆਂ ਵਿਚ ਸਟੇਟ ਲੈਵਲ ਤੇ। ਖੇਡ ਕੇ ਦੋ ਸੋਨੇ ਦੇ ਅਤੇ ਇਕ ਸਿਲਵਰ ਦਾ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਅਤੇ ਪਿੰਡ ਦਾ ਨਾਮ ਪੂਰੇ ਸੂਬੇ ਵਿੱਚ ਰੌਸ਼ਨ ਕੀਤਾ।ਬੇਟੀ ਅਨਮੋਲ ਨੇ ਵੀ ਸੰਬੋਧਨ ਕਰਦੇ ਹੋਏ ਆਪਣੀ ਖੇਡ ਅਤੇ ਆਪਣੀਆਂ ਉਪਲੱਬਧੀਆਂ ਵਾਰੇ ਚਾਨਣਾ ਪਾਇਆ।ਇਸ ਮੌਕੇ ਲਖਵਿੰਦਰ ਕੁਮਾਰ ਜੀ ਸੀਨੀਅਰ ਮੀਤ ਪ੍ਰਧਾਨ,ਮਨਜੀਤ ਰਾਮ ਮੀਡੀਆ ਇੰਚਾਰਜ ,ਹਰਨੇਕ ਬੰਗਾ,ਕਿਰਨ ਬਾਲਾ ਮੋਰਾਂਵਾਲੀ,ਜਸਪ੍ਰੀਤ ਕੌਰ,ਨਿਸ਼ਾਨ ਲਾਲ ਲਾਡੀ,ਰਾਕੇਸ਼ ਕੁਮਾਰ,ਤੀਰਥ ਰਾਮ ਖੁਰਦਾਂ,ਹਰਦੀਪ ਕੁਮਾਰ ਮਾਸਟਰ,ਦੀਦਾਰ ਸਿੰਘ, ਰਣਜੀਤ ਸਿੰਘ ਸਰਪੰਚ ਡਘਾਮ ,ਸੁਖਵਿੰਦਰ ਕੁਮਾਰ ਡਘਾਮ,ਦਰਸ਼ਨ ਸਿੰਘ ਮੱਟੂ ਸਮਾਜਸੇਵੀ ਅਤੇ ਅੰਜੂ ਰਾਣੀ ਪੰਚ , ਪਰਮਜੀਤ ਕੌਰ ਮੈਂਬਰ ਪੰਚਾਇਤ, ਮੈਡਮ ਜਯੋਤਿਕਾ , ਮੈਡਮ ਵਰਿੰਦਰ ਕੌਰ ਅੰਸ਼ੂ ਰਾਣਾ , ਜਤਿੰਦਰ ਕੁਮਾਰ,ਮੈਡਮ ਰੀਨਾ, ਜਯੋਤੀ ਸ਼ਰਮਾ, ਕਮਲਜੀਤ ਬਿੱਲਾ ਅਤੇ ਹੋਰ ਪਤਵੰਤੇ ਹਾਜਰ ਸਨ।
