
ਪੈਨਸ਼ਨਰਾਂ ਤੇ ਮਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੇ ਆਪ ਸਰਕਾਰ : ਪੈਨਸ਼ਨਰ ਐਸੋਸਏਸ਼ਨ ਗੜ੍ਹਸ਼ੰਕਰ
ਗੜ੍ਹਸ਼ੰਕਰ, - ਬੀਤੇ ਦਿਨੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਗੜਸ਼ੰਕਰ ਦੀ ਮਹੀਨਾਵਾਰ ਮੀਟਿੰਗ ਬਾਬੂ ਪਰਮਾਨੰਦ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀਆਂ ਨੇ ਭਾਗ ਲਿਆ ।
ਗੜ੍ਹਸ਼ੰਕਰ, - ਬੀਤੇ ਦਿਨੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਗੜਸ਼ੰਕਰ ਦੀ ਮਹੀਨਾਵਾਰ ਮੀਟਿੰਗ ਬਾਬੂ ਪਰਮਾਨੰਦ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀਆਂ ਨੇ ਭਾਗ ਲਿਆ । ਇਸ ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਤੇ ਵਿਚਾਰਾਂ ਕਰਦੇ ਹੋਏ ਇਕਾਈ ਦੇ ਪ੍ਰਧਾਨ ਸਾਥੀ ਬਲਵੰਤ ਰਾਮ ਨੇ ਕਿਹਾ ਕਿ ਪੈਨਸ਼ਨਰ ਸਾਥੀਆਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ । ਪੈਨਸ਼ਨਰ ਸਾਥੀਆਂ ਨੂੰ ਅਪਣਾ ਲਾਈਫ ਸਰਟਿਫਿਕੇਟ ਹਰ ਹਾਲਤ ਵਿੱਚ ਨਵੰਬਰ ਮਹੀਨੇ ਸਬੰਧਿਤ ਬ੍ਰਾਂਚ ਵਿਚ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ ਤਾਂ ਕਿ ਪੈਨਸ਼ਨ ਪ੍ਰਾਪਤੀ ਵਿਚ ਕੋਈ ਦਿੱਕਤ ਨੇ ਆਵੇ। ਇਸ ਸਮੇਂ ਬਾਬੂ ਪਰਮਾ ਨੰਦ ਨੇ ਦੱਸਿਆ ਕਿ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਸਬੰਧਿਤ ਬੈਂਕ ਸ਼ਾਖਾ ਵਿਚ ਲਾਈਫ ਟਾਈਮ ਏਰੀਅਰ ਫਾਰਮ ਭਰ ਕੇ ਦੇਣਾ ਵੀ ਜ਼ਰੂਰੀ ਹੈ ਤਾਂ ਕਿ ਕਿਸੇ ਅਣਹੋਣੀ ਦੀ ਸੂਰਤ ਵਿੱਚ ਪੈਨਸ਼ਨਰ ਤੇ ਫੈਮਿਲੀ ਪੈਨਸ਼ਨਰ ਦਾ ਬਣਦਾ ਬਕਾਇਆ ਉਸਦੇ ਦੇ ਸਹੀ ਵਾਰਸਾਂ ਨੂੰ ਮਿਲ ਸਕੇ । ਪੈਨਸ਼ਨਰ ਆਗੂ ਗੋਪਾਲ ਦਾਸ ਮਨਹੋਤਰਾ ਨੇ ਪੈਨਸ਼ਨਰ ਮੰਗਾਂ ਵਾਰੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਜੋ ਵਾਅਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਕੀਤੇ ਸਨ ਉਹ ਸਾਰੇ ਵਾਅਦਿਆਂ ਤੋਂ ਆਪ ਸਰਕਾਰ ਪਿੱਛੇ ਹਟ ਰਹੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਉਹਨਾਂ ਦੇ ਸੰਘਰਸ਼ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਕਿਹਾ ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਕੀਤੀ ਜਾਵੇ, ਡੀ ਏ ਦੀਆ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਇਲਾਜ ਲਈ ਈ ਐਸ ਆਈ ਵਰਗੀ ਕਾਰਪੋਰੇਸ਼ਨ ਦੇ ਅਧੀਨ ਲਿਆਂਦਾ ਜਾਵੇ ,2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਹਾਜ਼ਰ ਸਾਥੀਆਂ ਬੁਲੰਦ ਆਵਾਜ਼ ਵਿਚ ਨਾਅਰੇਬਾਜ਼ੀ ਕਰਕੇ ਪੰਜਾਬ ਮਨਿਸਟੀਰੀਅਲ ਸਰਵਿਸਿਜ਼ ਦੇ ਸਾਥੀਆਂ ਦੀ ਹੜਤਾਲ ਤੇ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਸਰਕਾਰ ਨੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਨਾਲ ਮਿਲ ਕੇ ਸੰਘਰਸ਼ ਹੋਰ ਤਿੱਖਾ ਕਰੇਗੀ ਤੇ ਸਰਕਾਰ ਨੂੰ ਜਾਇਜ਼ ਮੰਗ ਮੰਨਣ ਲਈ ਮਜਬੂਰ ਕਰੇਗੀ। ਇਸ ਸਮੇਂ ਸ਼ਾਮ ਸੁੰਦਰ ਕਪੂਰ,ਜੋਗਿੰਦਰ ਸਿੰਘ ਹੀਰ, ਮੇਜਰ ਸਿੰਘ,ਜੋਗਾ ਰਾਮ ,ਮੇਜਰ ਗੋਪਾਲ, ਰਤਨ ਸਿੰਘ,ਸ਼ਿੰਗਾਰਾ ਰਾਮ ਭੱਜਲ਼ ਸਤਪਾਲ, ਗਿਆਨ ਚੰਦ, ਦੇਵਰਾਜ, ਸੋਹਣ ਸਿੰਘ ਟੋਨੀ, ਮਨਜੀਤ ਸਿੰਘ ਪੱਦੀ, ਚੈਨ ਰਾਮ, ਮਹਿੰਗਾ ਰਾਮ ,ਰੂਪ ਲਾਲ, ਮਲਕੀਤ ਰਾਮ, ਅਸ਼ਵਨੀ ਜੋਸ਼ੀ, ਆਸ਼ਾ ਰਾਮ, ਮੁਖਤਿਆਰ ਚੰਦ ਤੇ ਰਾਮ ਗੋਪਾਲ ਖੰਨਾ ਹਾਜ਼ਰ ਸਨ।
