ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕ ਨੂੰ ਅੰਤਰਰਾਸ਼ਟਰੀ ਕਾਨਫਰੰਸ ਵਿਚ ਮਿਲਿਆ ਸਨਮਾਨ

ਲੁਧਿਆਣਾ 05 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਸਹਿਯੋਗੀ ਪ੍ਰੋਫੈਸਰ, ਡਾ. ਪ੍ਰਣਵ ਕੁਮਾਰ ਸਿੰਘ ਨੂੰ ‘ਖਮੀਰ ਨਾਲ ਤਿਆਰ ਹੋਣ ਵਾਲੇ ਭੋਜਨ ਪਦਾਰਥ, ਸਿਹਤ ਪੱਧਰ ਅਤੇ ਸਮਾਜੀ ਬਿਹਤਰੀ’ ਵਿਸ਼ੇ ’ਤੇ ਹੋਈ 11ਵੀਂ ਅੰਤਰਰਾਸ਼ਟਰੀ ਕਾਨਫਰੰਸ ਵਿਚ ਸਰਵਉੱਤਮ ਖੋਜ ਪੱਤਰ ਦਾ ਸਨਮਾਨ ਪ੍ਰਾਪਤ ਹੋਇਆ।

ਲੁਧਿਆਣਾ 05 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਸਹਿਯੋਗੀ ਪ੍ਰੋਫੈਸਰ, ਡਾ. ਪ੍ਰਣਵ ਕੁਮਾਰ ਸਿੰਘ ਨੂੰ ‘ਖਮੀਰ ਨਾਲ ਤਿਆਰ ਹੋਣ ਵਾਲੇ ਭੋਜਨ ਪਦਾਰਥ, ਸਿਹਤ ਪੱਧਰ ਅਤੇ ਸਮਾਜੀ ਬਿਹਤਰੀ’ ਵਿਸ਼ੇ ’ਤੇ ਹੋਈ 11ਵੀਂ ਅੰਤਰਰਾਸ਼ਟਰੀ ਕਾਨਫਰੰਸ ਵਿਚ ਸਰਵਉੱਤਮ ਖੋਜ ਪੱਤਰ ਦਾ ਸਨਮਾਨ ਪ੍ਰਾਪਤ ਹੋਇਆ। ਇਹ ਕਾਨਫਰੰਸ ਨਾਰਥ ਈਸਟਰਨ ਹਿਲ ਯੂਨੀਵਰਸਿਟੀ, ਸ਼ਿਲਾਂਗ ਵਿਖੇ ਕਰਵਾਈ ਗਈ ਸੀ।
ਇਸ ਕਾਨਫਰੰਸ ਵਿਚ ਭਾਰਤ, ਜਾਪਾਨ, ਥਾਈਲੈਂਡ ਅਤੇ ਸਵੀਡਨ ਮੁਲਕਾਂ ਤੋਂ ਵਿਗਿਆਨੀ ਪਹੁੰਚੇ ਸਨ ਅਤੇ ਉਨ੍ਹਾਂ ਦੇ ਨਾਲ ਉਦਯੋਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ। ਡਾ. ਪ੍ਰਣਵ ਨੇ ‘ਨੈਨੋਬਬਲਜ਼ ਦਾ ਖਮੀਰ ਵਾਲੇ ਡੇਅਰੀ ਭੋਜਨ ਸੰਬੰਧੀ ਵਿਹਾਰਕਤਾ’ ਵਿਸ਼ੇ ’ਤੇ ਪਰਚਾ ਪੇਸ਼
ਕੀਤਾ। ਉਨ੍ਹਾਂ ਦੱਸਿਆ ਕਿ ਇਸ ਤਕਨਾਲੋਜੀ ਨਾਲ ਦਹੀ, ਯੋਗਰਟ ਆਦਿ ਡੇਅਰੀ ਵਸਤਾਂ ਤਿਆਰ ਕਰਨ ਸੰਬੰਧੀ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਨਾਲ ਖਮੀਰ ਦੀ ਕ੍ਰਿਆ ਨੂੰ ਤੇਜ਼ ਜਾਂ ਸੁਸਤ ਕੀਤਾ ਜਾ ਸਕਦਾ ਹੈ। ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਨੇ ਡਾ. ਪ੍ਰਣਵ ਅਤੇ ਉਨ੍ਹਾਂ ਦੇ ਟੀਮ ਮੈਂਬਰ ਡਾ. ਐਸ ਕੇ ਮਿਸ਼ਰਾ
ਤੇ ਸ਼ੇਫਾਲੀ ਨੂੰ ਵੀ ਇਸ ਖੋਜ ਲੱਭਤ ਲਈ ਅਤੇ ਕਾਨਫਰੰਸ ਦੀ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ। ਡਾ. ਸੇਠੀ ਨੇ ਦੱਸਿਆ ਕਿ ਇਸ ਖੋਜ ਵਿਚ ਆਈ ਆਈ ਟੀ, ਰੋਪੜ ਦੇ ਡਾ. ਨੀਲਕੰਠ ਨਿਰਮਲਕਰ ਵੀ ਸ਼ਾਮਿਲ ਸਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਖੋਜਾਰਥੀਆਂ ਦੇ ਕੰਮ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਤਕਨਾਲੋਜੀ ਡੇਅਰੀ ਖੇਤਰ ਵਿਚ ਨਵੇਂ ਸਿੱਟੇ ਪੈਦਾ ਕਰੇਗੀ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਖੋਜਾਰਥੀਆਂ ਦੀ ਖੋਜ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਾਡੇ ਵਿਗਿਆਨੀ ਸਮੇਂ ਦੇ ਹਾਣ ਨਾਲ ਚੱਲ ਰਹੇ ਹਨ। ਉਨ੍ਹਾਂ
ਕਿਹਾ ਕਿ ਅਜਿਹੇ ਯਤਨ ਡੇਅਰੀ ਉਦਯੋਗ ਦੀ ਆਧੁਨਿਕਤਾ ਵਿਚ ਅਹਿਮ ਯੋਗਦਾਨ ਪਾਉਣਗੇ।