80 ਸਕੂਲੀ ਵਿਦਿਆਰਥੀਆਂ ਨੂੰ ਕੋਟੀਆਂ, ਬੈਗ ਤੇ ਬੂਟ ਤਕਸੀਮ ਕੀਤੇ

ਪਟਿਆਲਾ, 4 ਦਸੰਬਰ - ਸਮਾਜ ਸੇਵੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਸਲੱਮ ਸੁਸਾਇਟੀ ਦੀ ਪਟਿਆਲਾ ਬ੍ਰਾਂਚ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਫ਼ਜ਼ਲਪੁਰਾ ਦੇ ਵਾਤਾਵਰਨ ਪਾਰਕ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਕੇ ਜ਼ਰੂਰਤਮੰਦ 80 ਸਕੂਲੀ ਵਿਦਿਆਰਥੀਆਂ ਨੂੰ ਕੋਟੀਆਂ, ਸਕੂਲ ਬੈਗ ਅਤੇ ਬੂਟ ਤਕਸੀਮ ਕੀਤੇ ਗਏ।

ਪਟਿਆਲਾ, 4 ਦਸੰਬਰ - ਸਮਾਜ ਸੇਵੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਸਲੱਮ ਸੁਸਾਇਟੀ ਦੀ ਪਟਿਆਲਾ ਬ੍ਰਾਂਚ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਫ਼ਜ਼ਲਪੁਰਾ ਦੇ ਵਾਤਾਵਰਨ ਪਾਰਕ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਕੇ ਜ਼ਰੂਰਤਮੰਦ 80 ਸਕੂਲੀ ਵਿਦਿਆਰਥੀਆਂ ਨੂੰ ਕੋਟੀਆਂ, ਸਕੂਲ ਬੈਗ ਅਤੇ ਬੂਟ ਤਕਸੀਮ ਕੀਤੇ ਗਏ। ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਤੀਨਿਧਤਾ ਕਰਦੇ ਹੋਏ ਪ੍ਰਿਤਪਾਲ ਸਿੰਘ ਸਿੱਧੂ ਸਕੱਤਰ ਰੈੱਡ ਕਰਾਸ ਸੁਸਾਇਟੀ ਪਟਿਆਲਾ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਅਰਚਨਾ ਮਹਾਜਨ ਨੇ ਕੀਤੀ। 
ਇਸ ਮੌਕੇ ਪ੍ਰਿਤਪਾਲ ਸਿੰਘ ਸਿੱਧੂ ਨੇ ਜਿੱਥੇ ਸਮਾਜ ਸੇਵੀ ਕਾਰਜਾਂ ਲਈ ਸ੍ਰੀ ਗੁਰੂ ਨਾਨਕ ਦੇਵ ਸਲੱਮ ਸੁਸਾਇਟੀ ਦੀ ਭਰਵੀਂ ਪ੍ਰਸ਼ੰਸਾ ਕੀਤੀ ਉੱਥੇ ਇਸ ਸੁਸਾਇਟੀ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ। ਇਸਤੋਂ ਪਹਿਲਾਂ ਸੁਸਾਇਟੀ ਦੀ ਪਟਿਆਲਾ ਬ੍ਰਾਂਚ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪੰਜਾਬ ਜੰਗਲਾਤ ਨਿਗਮ ਦੇ ਸਾਬਕਾ ਪ੍ਰੋਜੈਕਟ ਅਫ਼ਸਰ ਤੇ ਵਾਤਾਵਰਨ ਪ੍ਰੇਮੀ ਅਮਰੀਕ ਸਿੰਘ ਭੁੱਲਰ ਦਾ ਵੀ ਕਾਫੀ ਯੋਗਦਾਨ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਹਰਦੇਵ ਸਿੰਘ, ਸਤਪਾਲ, ਮੇਲਾ ਸਿੰਘ, ਭਰਪੂਰ ਸਿੰਘ, ਦਿਲਵਰ ਸਿੰਘ, ਬੇਬੀ ਸ਼ਰਮਾ, ਮੋਹਨ ਲਾਲ ਤੇ ਰਵਿੰਦਰ ਕੰਬੋਜ ਵੀ ਹਾਜ਼ਰ ਸਨ।