
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਕਾਮੇ 9 ਦਸੰਬਰ ਨੂੰ ਕਰਨਗੇ ਜੰਗਲਾਤ ਮੰਤਰੀ ਦੇ ਹਲਕਾ ਭੋਆ ਚ ਰੈਲੀ
ਗੜ੍ਹਸੰਕਰ 04 ਦਸੰਬਰ ( ਮਨਜਿੰਦਰ ਕੁਮਾਰ ਪੈਂਸਰਾ ) ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸੂਬਾ ਚੇਅਰਮੈਨ ਵਿਰਸਾ ਸਿੰਘ ਚਹਿਲ, ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿੱਤ ਸਕੱਤਰ ਸ਼ਿਵ ਕੁਮਾਰ ਰੋਪੜ ਜੀ ਦੀ ਅਗਵਾਈ ਹੇਠ ਗੂਗਲ ਮੀਟ ਰਾਹੀਂ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ।
ਗੜ੍ਹਸੰਕਰ 04 ਦਸੰਬਰ -ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸੂਬਾ ਚੇਅਰਮੈਨ ਵਿਰਸਾ ਸਿੰਘ ਚਹਿਲ, ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿੱਤ ਸਕੱਤਰ ਸ਼ਿਵ ਕੁਮਾਰ ਰੋਪੜ ਜੀ ਦੀ ਅਗਵਾਈ ਹੇਠ ਗੂਗਲ ਮੀਟ ਰਾਹੀਂ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ। ਜਿਸ ਵਿੱਚ ਵੱਖ ਵੱਖ ਮੰਡਲਾਂ ਦੇ ਜਿਲ੍ਹਾ ਪ੍ਰਧਾਨ, ਸਕੱਤਰ ਸ਼ਾਮਲ ਹੋਏ।
ਸੂਬਾ ਪ੍ਰਧਾਨ ਅਮਰੀਕ ਸਿੰਘ ਜੀ ਗੜਸ਼ੰਕਰ ਨੇ ਜਥੇਬੰਦੀ ਦੀ 22 ਨਵੰਬਰ ਨੂੰ ਮਾਣਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਵਿਚ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਹੋਈ ਅਤੇ ਇਨ੍ਹਾਂ ਮੰਗਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।ਇਸ ਦੇ ਨਾਲ ਹੀ ਜਿਹੜੀਆਂ ਜੰਗਲਾਤ ਮੰਤਰੀ ਨੇ ਪਿਛਲੀਆਂ ਮੀਟਿੰਗਾਂ ਵਿੱਚ ਜਥੇਬੰਦੀ ਨਾਲ ਮੰਗਾਂ ਤੇ ਸਹਿਮਤੀ ਪ੍ਰਗਟਾਈ ਸੀ ਪਰ ਲਾਗੂ ਨਹੀਂ ਕੀਤਾ ਗਿਆ। ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਰੇ ਪੰਜਾਬ ਦੇ ਸਾਥੀਆਂ ਦੀ ਸਹਿਮਤੀ ਨਾਲ ਜੰਗਲਾਤ ਮੰਤਰੀ ਦੇ ਹਲਕਾ ਭੋਆ ਚ 9 ਦਸੰਬਰ ਨੂੰ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ।
ਜਥੇਬੰਦੀ ਦੇ ਸੁਬਾਈ ਆਗੂ ਜਸਵਿੰਦਰ ਸੌਜਾ, ਜਸਵਿੰਦਰ ਬਠਿੰਡਾ, ਰਣਜੀਤ ਸਿੰਘ ਗੁਰਦਾਸਪੁਰ, ਅਮਨਦੀਪ ਮੋਹਾਲੀ, ਮਲਕੀਤ ਮੁਕਤਸਰ, ਨੇ ਕਿਹਾ ਕਿ ਜਥੇਬੰਦੀ ਜੰਗਲਾਤ ਵਿਭਾਗ ਦੇ ਕਾਮਿਆਂ ਨੂੰ ਪੱਕਾ ਕਰਵਾਉਣ ਲਈ ਵਿੱਦਿਅਕ ਯੋਗਤਾ ਹਟਵਾਉਣ, ਦਰਜਾਚਾਰ ਕਲਾਸ਼ਫੌਰ ਦੀ ਰਿਟਾਇਰਮੈਂਟ 58 ਤੋਂ 60 ਸਾਲ ਕਰਨ, ਲਗਾਤਾਰ 10 ਸਾਲ ਦੀ ਮੰਗ ਨੂੰ ਲੈ ਕੇ ਅਤੇ 2004 ਤੋਂ ਪਹਿਲਾਂ ਜਿਹੜੇ ਵਿਭਾਗ ਵਿਚ ਲੱਗੇ ਹੋਏ ਹਨ ਉਨਾਂ ਕਾਮਿਆਂ ਨੂੰ ਪੁਰਾਣੀ ਪੈਨਸ਼ਨ ਲਾਗੂ ਕਰਨ, ਵਿਭਾਗ ਦੀ ਸੀਨੀਅਰ ਸੂਚੀ ਵਿੱਚ ਦਰਜ 1-5 ਸਾਲ ਤੱਕ ਦੇ ਕਾਮਿਆਂ ਨੂੰ ਕੰਮ ਤੋਂ ਹਟਾਇਆ ਜਾ ਰਿਹਾ ਹੈ। ਇਨ੍ਹਾਂ ਮੰਗਾਂ ਨੂੰ ਹੱਲ ਕਰਵਾਉਣ ਲਈ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਦੇ ਹਲਕਾ ਭੋਆ ਵਿਖੇ 9 ਦਸੰਬਰ ਦੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ, ਅੱਜ ਜੰਗਲਾਤ ਵਰਕਰਜ ਯੂਨੀਅਨ ਜਿਲ੍ਹਾ ਸੰਗਰੂਰ ਦੇ ਸਾਥੀਆਂ ਨੇ ਜਸਵਿੰਦਰ ਗਾਗਾ, ਸਤਨਾਮ ਸੰਗਤੀਵਾਲਾ ਦੀ ਪ੍ਰਧਾਨਗੀ ਹੇਠ ਅੱਜ ਇਕ ਮੀਟਿੰਗ ਕੀਤੀ ਗਈ।ਇਸ ਮੌਕੇ ਹੈਪੀ ਸਿੰਘ, ਸਰਵਨ ਸਿੰਘ, ਰਾਮਨਾਥ ਸੰਗਰੂਰ, ਸ਼ੰਮੀ ਖਾਂ, ਜੀਤਾ ਮਲੇਰਕੋਟਲਾ, ਰਾਜੂ ਖਾਂ,ਸਤਗੁਰ ਸਿੰਘ, ਜਗਪਾਲ ਸਿੰਘ, ਜਗਸੀਰ ਸਿੰਘ ਬਰਨਾਲਾ ਸਾਥੀ ਸ਼ਾਮਲ ਹੋਏ।
