ਭਾਰਤ ਸਰਕਾਰ ਦੀ ਘਰ ਘਰ ਰੋਜਗਾਰ ਮੁਹਿੰਮ

ਪਿੰਡ ਬਾਬਾ ਦੀਪ ਸਿੰਘ ਨਗਰ (ਆਰ ਸੀ ਐਫ) .:: ਭਾਰਤ ਸਰਕਾਰ ਦੀ ਘਰ ਘਰ ਰੋਜਗਾਰ ਮੁਹਿੰਮ ਦੇ ਚਲਦਿਆਂ ਪਿੰਡ ਬਾਬਾ ਦੀਪ ਸਿੰਘ ਨਗਰ (ਆਰ ਸੀ ਐਫ) ਸਵ: ਜੱਸਪ੍ਰੀਤ ਸਿੰਘ ਪੰਚਾਇਤ ਘਰ ਵਿਚ ਸਰਪੰਚ ਮੈਡਮ ਰੁਪਿੰਦਰ ਕੌਰ ਜੀ ਦੀ ਅਗਵਾਈ ਹੇਠ ਚੱਲ ਰਹੇ ਸਲਾਈ ਸੈਂਟਰ ਦਾ ਜਾਏਜਾ ਲੈਣ ਮਾਣਯੋਗ ਚਰਨਜੀਤ ਸਿੰਘ ਸਟੇਟ ਡਾਈਰੈਕਟਰ ਪੰਜਾਬ , ਆਰ ਸੈਣੀਂ, ਮੈਡਮ ਜਗਦੀਸ਼ ਕੌਰ ਪਹੁੰਚੇ।

ਪਿੰਡ ਬਾਬਾ ਦੀਪ ਸਿੰਘ ਨਗਰ (ਆਰ ਸੀ ਐਫ) .::  ਭਾਰਤ ਸਰਕਾਰ ਦੀ ਘਰ ਘਰ ਰੋਜਗਾਰ  ਮੁਹਿੰਮ ਦੇ ਚਲਦਿਆਂ ਪਿੰਡ ਬਾਬਾ ਦੀਪ ਸਿੰਘ ਨਗਰ (ਆਰ ਸੀ ਐਫ)
ਸਵ: ਜੱਸਪ੍ਰੀਤ ਸਿੰਘ ਪੰਚਾਇਤ ਘਰ ਵਿਚ ਸਰਪੰਚ ਮੈਡਮ ਰੁਪਿੰਦਰ ਕੌਰ ਜੀ ਦੀ ਅਗਵਾਈ ਹੇਠ ਚੱਲ ਰਹੇ ਸਲਾਈ ਸੈਂਟਰ ਦਾ ਜਾਏਜਾ ਲੈਣ ਮਾਣਯੋਗ ਚਰਨਜੀਤ ਸਿੰਘ ਸਟੇਟ ਡਾਈਰੈਕਟਰ ਪੰਜਾਬ , ਆਰ ਸੈਣੀਂ, ਮੈਡਮ ਜਗਦੀਸ਼ ਕੌਰ ਪਹੁੰਚੇ।
ੳਹਨਾਂ ਨੇ ਏਸ ਕੈਂਪ ਚ ਸਿਲਾਈ ਸਿੱਖ ਰਹੀਆਂ  ਮਹਿਲਾਵਾਂ ਦੀ  ਹੋਂਸਲਾ ਅਫਜਾਈ ਕੀਤੀ ਅਤੇ ਰੋਜਗਾਰ ਸਬੰਧੀ ਜਾਣਕਾਰੀਆਂ ਦਿੱਤੀਆਂ ਜਾਣਕਾਰੀ ਦਿੰਦੇ ਹੋਏ ਡਾਈਰੈਕਟਰ ਚਰਨਜੀਤ ਸਿੰਘ ਹੁਣਾਂ ਨੇ ਮਹਿਲਾਵਾਂ ਨੂੰ ਦੱਸੇਆ ਕਿ ੳਹ ਆਤਮ ਨਿਰਭਰ ਬਣਕੇ ਕਿਵੇ ਆਪਣਾਂ ਰੋਜਗਾਰ ਚਲਾ ਸਕਦੀਆਂ ਹਨ
 ਮੌਜੂਦ  ਸਰਪੰਚ ਰੁਪਿੰਦਰ ਕੌਰ ਜੀ ਨੇ ਦੱਸੇਆ ਕਿ ਓਹ ਏਸ ਕੈਂਪ ਵਿੱਚ ਆਉਣ ਵਾਲੀਆਂ ਮਹਿਲਾਵਾਂ ਦੀ ਹਰ ਤਰਾਂ ਦੀ ਸੰਬਵ ਮਦਦ ਕਰਦੇ ਨੇ ਤੇ ਕਰਦੇ ਰਹਿਣਗੇ
    ਜਿਕਰਯੋਗ ਹੈ ਕਿ ਪਿੰਡ ਵਿੱਚ ਏਸ ਤਰਾਂ ਦਾ ਕੈਂਪ ਪਹਿਲੀ ਵਾਰ ਲੱਗਾ ਹੈ ਤੇ ਮਹਿਲਾਵਾਂ ਏਸ ਕੈਂਪ ਵਿੱਚ ਆਕੇ ਬਹੁਤ ਖੁਸ਼ ਵੀ ਨੇ
ਸਿਲਾਈ ਸਿੱਖ ਰਹੀਆਂ ਮਹਿਲਾਵਾਂ ਨੇ ਦੱਸੇਆ ਕਿ ਸਰਕਾਰ ਵੱਲੋਂ  ਓਹਨਾਂ ਨੁੰ ਸਵੇਰ ਸਮੇਂ ਨਾਸ਼ਤਾ ਤੇ ਦੁਪਿਹਰ ਸਮੇਂ ਰੋਟੀ ਦਿੱਤੀ ਜਾਂਦੀ ਹੈ ਸਰਪੰਚ ਮੈਡਮ ਹੁਣਾਂ ਨੇ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ  ਸਰਕਾਰ ਏਸ ਤਰਾਂ ਦੇ ਲੋਕ ਭਲਾਈ ਦੇ ਕੰਮ ਕਰਦੀ ਰਵੇ ਤਾਂ ਬੇਰੁਜਗਾਰੀ ਨੂੰ ਠੱਲ ਪਾਈ ਜਾ ਸਕਦੀ ਹੈ ॥