ਹਲਕਾ ਸਨੌਰ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਜਾਣਾ ਮੇਰਾ ਮੁਢਲਾ ਫਰਜ਼ : ਪਠਾਣਮਾਜਰਾ

ਪਟਿਆਲਾ/ਸਨੌਰ, 30 ਨਵੰਬਰ - ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਵਿਧਾਨ ਸਭਾ ਵਿੱਚ ਦੋ ਦਿਨਾਂ ਦੇ ਇਜਲਾਸ ਦੌਰਾਨ ਪਟਿਆਲਾ ਜ਼ਿਲ੍ਹੇ 'ਚ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ। ਉਹਨਾਂ ਕਿਹਾ ਹੈ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਖੇਤਰ ਅਜਿਹੇ ਹਨ ਜਿਨਾਂ ਚੋਂ ਹੜ੍ਹਾਂ ਦਾ ਪਾਣੀ ਲੰਘਦਾ ਹੈ ਤੇ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ।

ਪਟਿਆਲਾ/ਸਨੌਰ,  30 ਨਵੰਬਰ - ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਵਿਧਾਨ ਸਭਾ ਵਿੱਚ ਦੋ ਦਿਨਾਂ ਦੇ ਇਜਲਾਸ  ਦੌਰਾਨ ਪਟਿਆਲਾ ਜ਼ਿਲ੍ਹੇ 'ਚ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ। ਉਹਨਾਂ ਕਿਹਾ ਹੈ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਖੇਤਰ ਅਜਿਹੇ ਹਨ ਜਿਨਾਂ ਚੋਂ ਹੜ੍ਹਾਂ ਦਾ ਪਾਣੀ ਲੰਘਦਾ ਹੈ ਤੇ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ। ਕੁਝ ਮਹੀਨੇ ਪਹਿਲਾਂ ਆਏ ਹੜਾਂ ਕਾਰਨ ਸਭ ਤੋਂ ਵੱਧ ਹਲਕਾ ਸਨੌਰ ਦੇ ਟਾਂਗਰੀ ਨਦੀ ਦੇ ਨੇੜਲੇ ਪਿੰਡਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ  ਹੈ। ਇਸ ਖੇਤਰ ਦੇ ਲੋਕਾਂ ਨੂੰ ਹਰ ਸਾਲ ਹੜਾਂ ਦੀ ਭਾਰੀ ਮਾਰ ਝੱਲਣੀ ਪੈਂਦੀ ਹੈ। ਉਠਾਏ ਗਏ ਮੁੱਦੇ ਸਬੰਧੀ ਵਿਧਾਇਕ ਪਠਾਣਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਸਨੌਰ ਵਿੱਚ ਹੜਾਂ ਕਰਕੇ ਫਸਲਾਂ ਅਤੇ ਘਰਾਂ ਨੂੰ ਵੀ ਵੱਡੇ ਪੱਧਰ 'ਤੇ ਨੁਕਸਾਨ ਪੁੱਜਦਾ ਹੈ। ਜ਼ਿਲ੍ਹੇ ਦੇ ਖੇਤਰ ਵਿੱਚੋਂ ਲੰਘਦੇ ਚੋਇਆ ਦੀ ਸਫਾਈ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਹੈ ਕਿ ਕਈ ਚੋਏ ਅਜਿਹੇ ਹਨ ਜਿਨਾਂ ਤੇ ਨਜਾਇਜ਼ ਕਬਜ਼ੇ ਹੋਣ ਤੋਂ ਬਾਅਦ ਉਹ ਬੰਦ ਹੋ ਚੁੱਕੇ ਹਨ ਅਤੇ ਉਹਨਾਂ ਦੇ ਬੰਦ ਹੋਣ ਕਾਰਨ ਹੜ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੁੰਦੀ ਅਤੇ ਜਿਸ ਕਾਰਨ ਹੜਾਂ ਦਾ ਪਾਣੀ ਇੱਕ ਥਾਂ 'ਤੇ ਇਕੱਠਾ ਹੋ ਕੇ ਬਹੁਤ yਨੁਕਸਾਨ ਕਰਦਾ ਹੈ। ਉਨ੍ਹਾਂ  ਦੱਸਿਆ ਕਿ ਹਲਕਾ ਸਨੌਰ ਦੇ ਵਿੱਚੋਂ ਘੱਗਰ ਦਰਿਆ, ਮੀਰਾਂਪੁਰ ਚੋਆ ਅਤੇ ਇਸ ਤੋਂ ਇਲਾਵਾ ਕਈ ਹੋਰ ਛੋਟੇ ਰਜਵਾਹੇ ਗੁਜ਼ਰਦੇ ਹਨ। ਜਿਨ੍ਹਾਂ ਨੂੰ ਸਫਾਈ ਕਰਕੇ ਚੌੜਾ ਵੀ ਕੀਤਾ ਜਾ ਸਕਦਾ ਹੈ ਅਤੇ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਚਲਾਈ ਜਾ ਸਕਦੀ ਹੈ।  ਜੇਕਰ ਸਾਰੇ ਚੋਅ ਨਦੀਆਂ, ਨਾਲਿਆਂ ਦੀ ਸਫਾਈ ਸਹੀ ਢੰਗ ਨਾਲ ਹੋ ਜਾਂਦੀ ਹੈ ਤਾਂ ਕਿਸਾਨ ਅਤੇ ਆਮ ਲੋਕਾਂ ਨੂੰ ਹੜਾਂ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਹੈ ਕਿ ਘੱਗਰ ਦਰਿਆ ਦੇ ਵਿੱਚ ਬਹੁਤ ਸਾਰੇ ਮੋੜ ਘੇੜ ਆਉਂਦੇ ਹਨ ਜਿਸ ਕਾਰਨ ਪਾਣੀ ਨੂੰ ਡਾਫ ਲੱਗ ਜਾਂਦੀ ਹੈ। ਜੇਕਰ ਘਗਰ ਦੇ ਵਿੰਗ ਵਲ ਨੂੰ ਸਿੱਧਾ ਕੀਤਾ ਜਾਵੇ ਤਾਂ ਬੜੀ ਤੇਜ਼ ਰਫਤਾਰ ਨਾਲ ਪਾਣੀ ਦੀ ਨਿਕਾਸੀ ਹੋ ਸਕਦੀ ਹੈ।  ਮੀਰਾਪੁਰ ਚੋਅ, ਘੱਗਰ ਦਰਿਆ, ਮਾਰਕੰਡਾ ਅਤੇ ਹਰਿਆਣੇ ਵਾਲੇ ਪਾਸਿਓਂ ਆਉਂਦਾ ਪਾਣੀ ਪੰਜਾਬ ਦੇ ਵੱਡੇ ਖੇਤਰ ਚ ਨੁਕਸਾਨ ਕਰਦਾ ਹੈ। ਇਸ ਲਈ ਪੰਜਾਬ ਸਰਕਾਰ ਲਈ ਇਹ ਵੱਡਾ ਮੁੱਦਾ ਹੈ ਕਿ ਹੜ ਦੇ ਪਾਣੀ ਦੀ ਨਿਕਾਸੀ ਨੂੰ ਸਹੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ  ਕਿਸਾਨਾਂ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਲਈ ਕੋਸ਼ਿਸ਼ ਕਰ ਰਹੇ ਹਨ । ਵਿਧਾਇਕ ਨੇ ਕਿਹਾ ਕਿ ਹਲਕਾ ਸਨੌਰ ਨੂੰ  ਹਰ ਤਰ੍ਹਾਂ ਦੀ ਸੁਵਿਧਾ ਦੇਣਾ ਅਤੇ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਜਾਣਾ ਉਨ੍ਹਾਂ ਦਾ ਮੁਢਲਾ ਫਰਜ਼ ਹੈ।