
ਪਿੰਡ ਬੱਡਲਾ ਵਿਖੇ ਸਿੱਖ ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਲਾਨਾ 12 ਵਾ ਮਹਾਨ ਕੀਰਤਨ ਦਰਬਾਰ ਕਰਵਾਇਆ
ਹੁਸ਼ਿਆਰਪੁਰ, 03 ਅਕਤੂਬਰ - ਪਿੰਡ ਬੱਡਲਾ ਵਿਖੇ ਸਿੰਘ ਲੈਂਡ ਯੂਥ ਕਲੱਬ ਬੱਡਲਾ, ਐਨ ਆਰ ਆਈ ਵੀਰ, ਸਮੂਹ ਸਾਧ ਸੰਗਤ ਵੱਲੋਂ ਸਿੱਖ ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ 12 ਵਾ ਮਹਾਨ ਕੀਰਤਨ ਦਰਬਾਰ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।
ਪਿੰਡ ਬੱਡਲਾ ਵਿਖੇ ਸਿੰਘ ਲੈਂਡ ਯੂਥ ਕਲੱਬ ਬੱਡਲਾ, ਐਨ ਆਰ ਆਈ ਵੀਰ, ਸਮੂਹ ਸਾਧ ਸੰਗਤ ਵੱਲੋਂ ਸਿੱਖ ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ 12 ਵਾ ਮਹਾਨ ਕੀਰਤਨ ਦਰਬਾਰ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਬਾਬਾ ਬੂਟਾ ਸਿੰਘ ਬੱਡਲਾ ਨੇ ਦੱਸਿਆ ਕਿ ਸਲਾਨਾ 12 ਵੇ ਮਹਾਨ ਕੀਰਤਨ ਦਰਬਾਰ ਦੋਰਾਨ ਸੰਤ ਬਾਬਾ ਮਨਜਿੰਦਰ ਸਿੰਘ ਰਾਏਪੁਰ, ਭਾਈ ਮਹਿਤਾਬ ਸਿੰਘ ਜਲੰਧਰ, ਭਾਈ ਰਾਜਵਿੰਦਰ ਸਿੰਘ ਖਾਲਸਾ ਢਾਡੀ ਜੱਥਾ, ਭਾਈ ਚੜ੍ਹਤ ਸਿੰਘ, ਬੀਬੀ ਰਵਿੰਦਰ ਕੌਰ ਖਾਲਸਾ ਬੱਡਲਾ ਆਦਿ ਕਥਾ ਕੀਰਤਨ ਗੁਰਬਾਣੀ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਨਾ ਮਹਾਨ ਕੀਰਤਨ ਦਰਬਾਰ ਵਿਚ ਮਹੰਤ ਅਜੈ ਰਾਮ ਦਾਸ ਬੱਡਲਾ, ਬਾਬਾ ਸੋਨੂੰ ਸ਼ਾਹ ਬੱਡਲਾ, ਬਾਬਾ ਮਦਨ ਸ਼ਾਹ ਬੱਡਲਾ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਗੁਰੂ ਘਰ ਦੀ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਰਾਗੀ, ਢਾਡੀ, ਸੰਤ ਮਹਾਂਪੁਰਸ਼ਾਂ ਅਤੇ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੌਰਾਨ ਬਾਬਾ ਬੂਟਾ ਸਿੰਘ ਬੱਡਲਾ, ਗੁਰਦੀਪ ਸਿੰਘ ਦੀਪਾ, ਲਾਲ ਸਿੰਘ, ਜਸਵਿੰਦਰ ਸਿੰਘ ਪਠਾਨੀਆਂ ਪੰਚ, ਧਨਜੀਤ ਸਿੰਘ, ਹਰਜੀਤ ਸਿੰਘ ਸੋਨੀ, ਪ੍ਗਟ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਨੇਕ ਸਿੰਘ, ਬਿੱਟੂ ਭਿੰਡਰ, ਜਤਿੰਦਰ ਵੀਰ ਗਿੱਲ, ਜਤਿੰਦਰ ਸਿੰਘ ਰਾਣਾ ਮੁੱਖਲਿਆਣਾ, ਕੁਲਦੀਪ ਸੈਣੀ, ਹਰਕਮਲ ਸਿੰਘ ਆਦਿ ਹਾਜ਼ਰ ਸਨ।ਇਸ ਮੌਕੇ ਸਮਾਗਮ ਦੌਰਾਨ ਚਾਹ ਪੌਕੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ।
