11 ਬੋਤਲਾਂ ਪੰਜਾਬ ਫਸਟ ਚੁਆਇਸ ਵਿਸਕੀ ਸਮੇਤ ਇੱਕ ਕਾਬੂ

ਸ਼ਹੀਦ ਭਗਤ ਸਿੰਘ ਨਗਰ:-ਥਾਣਾ ਔੜ ਦੇ ਐਸ ਐਚ ਓ ਮਹਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਇੱਕ ਵਿਅਕਤੀ ਕੋਲੋਂ 11ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਹਨ।

ਥਾਣਾ ਔੜ ਦੇ ਐਸ ਐਚ ਓ ਮਹਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਇੱਕ ਵਿਅਕਤੀ ਕੋਲੋਂ 11ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਮੱਲਾ ਬੇਦੀਆ ਤੋ ਹੁੰਦੇ ਹੋਏ | ਔੜ ਸਾਈਡ ਨੂੰ ਆ ਰਹੇ ਸੀ ਤਾ ਜਦੋ ਪੁਲਿਸ ਪਾਰਟੀ ਪਿੰਡ ਮੱਲਾ ਬੇਦੀਆ ਪਾਸ ਪੁੱਜੀ ਤਾਂ ਸਾਹਮਣੇ ਤੋਂ ਇਕ ਮੋਨਾ ਵਿਅਕਤੀ ਜਿਸਨੇ ਸਿਰ ਪਰ ਪਰਨਾ ਬੰਨਿਆ ਹੋਇਆ ਹੈ ਆਪਣੇ ਮੋਢੇ  ਪਰ ਇੱਕ ਥੈਲਾ ਪਲਾਸਟਿਕ ਵਜਨਦਾਰ ਚੁੱਕੀ ਆ ਰਿਹਾ ਸੀ ਤਾ ਜਦੋ ਪੁਲਿਸ ਪਾਰਟੀ ਨੇ  ਪ੍ਰਾਈਵੇਟ ਵਹੀਕਲ ਖੜਾ ਕਰਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾ ਮੋਨਾ ਵਿਅਕਤੀ ਆਪਣੇ ਮੋਢੇ ਤੋ ਥੈਲਾ ਪਲਾਸਟਿਕ ਵਜਨਦਾਰ ਜਮੀਨ ਪਰ ਸੜਕ ਦੇ ਕਿਨਾਰੇ ਰੱਖਕੇ ਖੇਤਾ ਵੱਲ ਭੱਜਣ ਲੱਗਾ ਤਾਂ ਪੁਲਿਸ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਹਰਮੇਸ਼ ਲਾਲ ਪੁੱਤਰ ਜੀਤ ਰਾਮ ਵਾਸੀ ਮੱਲਾ ਬੇਦੀਆ ਥਾਣਾ ਔੜ ਦੱਸਿਆ।ਫ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਥੈਲਾ ਪਲਾਸਟਿਕ ਦਾ ਮੂੰਹ ਖੋਲ ਕੇ ਚੈੱਕ ਕੀਤਾ ਤਾ ਥੈਲਾ ਪਲਾਸਟਿਕ ਵਿਚੋ ਗੱਤਾ ਪੇਟੀ ਜਿਸ ਪਰ ਪੰਜਾਬ ਫਸਟ ਚੁਆਇਸ ਵਿਸਕੀ ਬੈਚ ਨੰ 44 SEP-23 ਲਿਖਿਆ ਹੈ ਦੀਆ 11 ਬੋਤਲਾ ਸ਼ਰਾਬ ਹਰੇਕ ਵਜਨੀ 750/750 ML ਬ੍ਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਦੀ।  ਉਕਤ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੁਰਮ ਕਾਬਲੇ ਜਮਾਨਤ ਹੋਣ ਤੇ ਬਰ ਜਮਾਨਤ ਰਿਹਾਅ ਕੀਤਾ ਗਿਆ।ਮੁਕੱਦਮਾ ਜੇਰੇ ਤਫਤੀਸ਼ ਹੈ।