ਸ਼ਾਂਤੀ, ਸਦਭਾਵਨਾ ਅਤੇ ਨਸ਼ੇ ਰਹਿਤ ਮਨਾਏ ਜਾਣ ਆਉਣ ਵਾਲੇ ਤਿਓਹਾਰ –ਡੀ ਐਸ ਪੀ ਨੇਹਾ ਅਗਰਵਾਲ

ਸਮਾਣਾ, 4 ਅਕਤੂਬਰ -ਆਉਂਦੇ ਤਿਓਹਾਰਾਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐਸ ਪੀ ਸਮਾਣਾ ਮੈਡਮ ਨੇਹਾ ਅਗਰਵਾਲ ਨੇ ਕਿਹਾ ਕਿ ਲੋਕਾਂ ਵਲੋਂ ਆਉਣ ਵਾਲੇ ਤਿਓਹਾਰ ਸ਼ਾਤੀ, ਸਦਭਾਵਨਾ ਅਤੇ ਨਸ਼ੇ ਰਹਿਤ ਮਨਾਏ ਜਾਣ, ਤਾਂ ਜੋ ਹਰ ਕਿਸੇ ਦੇ ਘਰ-ਪਰਿਵਾਰ 'ਚ ਤਿਉਹਾਰਾਂ ਦੀ ਖੁਸ਼ੀ ਦੀਆਂ ਰੌਣਕਾਂ ਅਤੇ ਖੁਸ਼ੀਆਂ ਬਣੀਆਂ ਰਹਿਣ।

ਆਉਂਦੇ ਤਿਓਹਾਰਾਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐਸ ਪੀ ਸਮਾਣਾ ਮੈਡਮ ਨੇਹਾ ਅਗਰਵਾਲ  ਨੇ ਕਿਹਾ ਕਿ ਲੋਕਾਂ ਵਲੋਂ ਆਉਣ ਵਾਲੇ ਤਿਓਹਾਰ  ਸ਼ਾਤੀ,  ਸਦਭਾਵਨਾ ਅਤੇ ਨਸ਼ੇ ਰਹਿਤ ਮਨਾਏ ਜਾਣ, ਤਾਂ ਜੋ ਹਰ ਕਿਸੇ ਦੇ ਘਰ-ਪਰਿਵਾਰ 'ਚ ਤਿਉਹਾਰਾਂ ਦੀ ਖੁਸ਼ੀ ਦੀਆਂ ਰੌਣਕਾਂ ਅਤੇ ਖੁਸ਼ੀਆਂ ਬਣੀਆਂ ਰਹਿਣ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿਉਹਾਰਾਂ ਮੌਕੇ ਕਿਸੇ ਵੀ ਸ਼ਰਾਰਤੀ ਅਨਸਰ  ਨੂੰ  ਇਲਾਕੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਵਲੋਂ ਇਲਾਕੇ 'ਚ ਅਮਨ-ਸ਼ਾਂਤੀ ਦੀ ਸਥਿਤੀ ਹਰ ਹਾਲਤ ਵਿੱਚ ਕਾਇਮ ਰੱਖੀ ਜਾਵੇਗੀ।ਉਨ੍ਹਾਂ ਕਿਹਾ ਕਿ ਜੇਕਰ  ਕਿਸੇ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਕਿਸੇ ਸ਼ੱਕੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਤਾਂ ਜੋ ਪੁਲਿਸ ਵਲੋਂ ਤੁਰੰਤ ਇਸ ਸਬੰਧੀ ਕਾਰਵਾਈ ਕਰਦੇ ਇਲਾਕੇ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ।