
ਮੇਹਟੀਆਣਾ ਪੁਲਿਸ ਵੱਲੋਂ ਇਕ ਮੋਟਰਸਾਈਕਲ ਸਵਾਰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ।
ਹੁਸ਼ਿਆਰਪੁਰ , 03 ਅਕਤੂਬਰ - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜਿਲਾ ਪੁਲਿਸ ਮੁੱਖੀ ਹੁਸ਼ਿਆਰਪੁਰ ਆਈ ਪੀ ਐਸ ਸ਼੍ਰੀ ਸਰਤਾਜ ਸਿੰਘ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਤਹਿਤ ਸ਼੍ਰੀ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਐਸ ਆਈ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜਿਲਾ ਪੁਲਿਸ ਮੁੱਖੀ ਹੁਸ਼ਿਆਰਪੁਰ ਆਈ ਪੀ ਐਸ ਸ਼੍ਰੀ ਸਰਤਾਜ ਸਿੰਘ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਤਹਿਤ ਸ਼੍ਰੀ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਐਸ ਆਈ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਐਸ ਆਈ ਗੁਰਦੀਪ ਸਿੰਘ ਸਮੇਤ ਸਾਥੀ ਕਰਮਚਾਰੀਆ ਨਾਲ ਗਸਤ ਸੱਕੀ ਪੁਰਸਾ ਦੀ ਤਲਾਸ ਵਿੱਚ ਅਪਣੀਆ ਪ੍ਰਾਈਵੇਟ ਗੱਡੀਆਂ ਤੇ ਪਿੰਡ ਬੱਡਲਾ ਤੋ ਵਾਪਸ ਥਾਣਾ ਮੇਹਟੀਆਣਾ ਨੂੰ ਆ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਪਿੰਡ ਮੋਨਾ ਕਲਾਂ ਤੋਂ ਫੁਗਲਾਣਾ ਦੇ ਵਿਚਕਾਰ ਬਣੇ ਰੈਂਪ ਤੋਂ ਫੁਗਲਾਣਾ ਵੱਲ ਨੂੰ ਸੜਕ ਤੇ ਪੁੱਜੇ ਤਾਂ ਸਾਹਮਣੇ ਤੋਂ ਪਿੰਡ ਫੁਗਲਾਣਾ ਵਲੋਂ ਇੱਕ ਮੋਨਾ ਨੌਜਵਾਨ ਉਮਰ ਕਰੀਬ 30/35 ਸਾਲ ਮੋਟਰਸਾਇਕਲ ਨੰਬਰ PB-07-BO- 4820 ਪਰ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਗੱਡੀਆ ਵਿੱਚ ਆਉਂਦਾ ਦੇਖ ਕੇ ਮੋਟਰਸਾਇਕਲ ਚਾਲਕ ਯਕਦਮ ਘਬਰਾ ਕੇ ਮੋਟਰਸਾਇਕਲ ਸੜਕ ਦੇ ਖੱਬੇ ਪਾਸੇ ਲੱਗਾ ਕੇ ਹੈਂਡਲ ਨਾਲ ਟੰਗਿਆ ਹੋਇਆ ਲਿਫਾਫਾ ਪਲਾਸਟਿਕ ਉਤਾਰ ਕੇ ਤੇਜ਼ ਕਦਮੀ ਖੇਤਾਂ ਵੱਲ ਨੂੰ ਤੁਰ ਪਿਆ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਉਂਕਾਰ ਚੰਦ ਉਰਫ ਕਾਲਾ ਪੁੱਤਰ ਗੁਰਪਾਲ ਸਿੰਘ ਵਾਸੀ ਸੁੰਦਰ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੱਸਿਆ ਤੇ ਨੂੰ ਚੈਕ ਕਰਨ ਤੇ 1080 ਨਸ਼ੀਲੇ ਕੈਪਸੂਲ ਬਰਾਮਦ ਹੋਏ ।ਜਿਸਤੇ ਮੁਕੱਦਮਾ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਮੇਹਟੀਆਣਾ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀ ਪਾਸੋ ਪੁੱਛ-ਗਿੱਛ ਕਰਨ ਤੇ ਪਤਾ ਲੱਗਾ ਕਿ ਕਥਿਤ ਦੋਸ਼ੀ ਤੇ ਪਹਿਲਾਂ ਵੀ ਅਜਿਹੇ ਤਿੰਨ ਕੇਸ ਦਰਜ ਹਨ ।ਅੱਗੇ ਜਾਂਚ ਜਾਰੀ ਹੈ।
