ਐਨ. ਆਰ. ਆਈ. ਨੇ ਲਾਏ ਪੁਲਿਸ ’ਤੇ ਕੁੱਟਮਾਰ ਮਾਮਲੇ ਵਿਚ ਕਾਰਵਾਈ ਨਾ ਕਰਨ ਦੇ ਦੋਸ਼
ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਅਥਲੀਟ ਡਾ ਇਕਬਾਲ ਕੌਰ ਕਲੇਰ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਪੰਜਾਬੀ ਅਦਬੀ ਜਗਤ ਦੀਆਂ ਨਾਮਵਰ ਹਸਤੀਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ ਤੇ ਡਾ. ਮਨਜਿੰਦਰ ਸਿੰਘ (ਮੁਖੀ, ਪੰਜਾਬੀ ਅਧਿਐਨ ਸਕੂਲ,ਗੁਰੂ ਨਾਨਕ ਦੇਵ ਯੂਨੀਵਰਸਿਟੀ) ਆਦਿ ਸ਼ਾਮਲ ਹੋਏ।

ਸਮਾਗਮ ਦੌਰਾਨ ਪ੍ਰਿੰ. ਡਾ. ਰਮੇਸ਼ਇੰਦਰ ਕੌਰ ਬੱਲ, ਹਰਸੁਖਵਿੰਦਰ ਸਿੰਘ ਮਾਨ ਤੇ ਜੈਸਮੀਨ ਸਿੰਘ ਗਰੇਵਾਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਅਕਾਦਮਿਕ ਤੇ ਸਾਹਿਤਕ ਫਿਜ਼ਾਵਾਂ ਨਾਲ ਮਹਿਕਦੇ ਖੂਬਸੂਰਤ ਕਾਲਜ ਕੈਂਪਸ 'ਚ ਸਜੀ ਪੁਸਤਕ ਪ੍ਰਦਰਸ਼ਨੀ ਨੂੰ ਸਮੂਹ ਮਹਿਮਾਨਾਂ ਸਮੇਤ ਸਟਾਫ਼ ਤੇ ਵਿਦਿਆਰਥੀਆਂ ਨੇ ਨਿਹਾਰਿਆ। ਡਾ. ਇਕਬਾਲ ਕੌਰ ਨੇ ਆਪਣੇ ਸਪੁੱਤਰ ਸਵ. ਪੈਂਜ਼ੀ ਇਕਮਿੰਦਰ ਸਿੰਘ ਸੰਧੂ ਦੀ ਯਾਦ ਵਿੱਚ ਬਣੇ ਪੰਜਾਬੀ ਭਵਨ ਦਾ ਉਦਘਾਟਨ ਆਪਣੇ ਕਰ-ਕਮਲਾਂ ਨਾਲ ਕੀਤਾ। ਆਏ ਹੋਏ ਮਹਿਮਾਨਾਂ ਨੂੰ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਆਖਿਆ ਕਿ ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਹੈ ਕਿਉਂਕਿ ਜਿੱਥੇ ਅੱਜ ਕਾਲਜ ਵਿੱਚ ਵੱਡੇ ਪੱਧਰ ਤੇ ਪਹਿਲਾ ਸਾਹਿਤ ਉਤਸਵ ਮਨਾਇਆ ਜਾ ਰਿਹਾ ਹੈ ਉੱਥੇ ਪੈਂਜ਼ੀ ਇਕਮਿੰਦਰ ਸਿੰਘ ਸੰਧੂ ਪੰਜਾਬੀ ਭਵਨ ਬਣਨ ਨਾਲ ਹੋਰ ਵੀ ਵੱਡੀਆਂ-ਵੱਡੀਆਂ ਸਾਹਿਤਕ ਸ਼ਖ਼ਸੀਅਤਾਂ ਦੇ ਸਾਹਿਤਕ ਸਮਾਗਮ ਹੋਣਗੇ।
ਡਾ. ਮਨਜਿੰਦਰ ਸਿੰਘ ਮੁੱਖ ਸੁਰ ਭਾਸ਼ਣ ਦਿੰਦਿਆਂ ਗੁਰਬਾਣੀ, ਪੁਸਤਕਾਂ ਤੇ ਵਿਦਵਾਨਾਂ ਦੇ ਕਥਨਾਂ ਦੇ ਹਵਾਲਿਆਂ ਨਾਲ ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਬਾਰੇ ਰੌਚਕਤਾ ਭਰਪੂਰ ਚਰਚਾ ਕੀਤੀ। ਪ੍ਰੋਗਰਾਮ "ਆ ਗੱਲਾਂ ਕਰੀਏ" 'ਚ ਪ੍ਰੋ. ਗੁਰਭਜਨ ਗਿੱਲ ਨੇ ਅਪਣੱਤ ਭਰਪੂਰ ਸੁਆਦਲੀਆਂ ਗੱਲਾਂ ਕਰਕੇ ਸਭ ਦਾ ਮਨ ਮੋਹਿਆ ਬੰਗਿਆਂ ਨਾਲ ਸਾਂਝ ਦੇ ਦਿਲਚਸਪ ਕਿੱਸੇ ਸਾਂਝੇ ਕੀਤੇ। ਡਾ. ਇਕਬਾਲ ਕੌਰ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਇਸ ਹਾਲ ਦੀਆਂ ਸਹੂਲਤਾਂ ਮੁਤਾਬਕ ਹਰ ਕਿਸਮ ਦਾ ਸੈਮੀਨਾਰ ਜਾਂ ਕਾਨਫਰੰਸ ਕਿਸੇ ਵੀ ਵੇਲੇ ਕਰਵਾ ਕੇ ਵਿਦਿਆਰਥੀਆਂ ਨੂੰ ਗੂੜ੍ਹ-ਗਿਆਨ ਪ੍ਰਦਾਨ ਕੀਤਾ ਜਾ ਸਕਦਾ ਹੈ। ਪ੍ਰਿੰ. ਰਮੇਸ਼ਇੰਦਰ ਕੌਰ ਬੱਲ ਨੇ ਕਾਲਜ ਦੇ ਬਾਨੀ ਸ. ਹਰਗੁਰਨਾਦ ਸਿੰਘ ਮਾਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਾਲਜ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੇ ਯਤਨਾਂ ਦਾ ਜ਼ਿਕਰ ਕੀਤਾ। ਸਮਾਗਮ ਵਿੱਚ ਸ਼ਾਮਲ ਮਹਿਮਾਨ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਤੇ ਸਭ ਲਈ ਧੰਨਵਾਦੀ ਸ਼ਬਦ ਡਾ. ਨਿਰਮਲਜੀਤ ਕੌਰ ਨੇ ਸਾਂਝੇ ਕੀਤੇ।