खरड़ के स्वराज नगर में बिजली की समस्या को दूर करने के लिए नया ट्रांसफार्मर लगाया गया

ਖਰੜ 24 ਨਵੰਬਰ - ਖਰੜ ਦੇ ਵਾਰਡ ਨੰਬਰ ਛੇ ਵਿੱਚ ਸਥਿਤ ਸਵਰਾਜ ਨਗਰ ਵਿੱਚ ਬਿਜਲੀ ਦੀ ਸਮੱਸਿਆ ਨੂੰ ਦੇਖਦੇ ਹੋਏ ਨਵਾਂ ਟਰਾਂਸਫਾਰਮਰ ਲਗਵਾ ਦਿੱਤਾ ਗਿਆ। ਸਮਾਜ ਸੇਵੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਨਿਊ ਸਵਰਾਜ ਨਗਰ ਵਿਖੇ ਨਵਾਂ ਟਰਾਂਸਫਾਰਮ ਲਗਵਾ ਕੇ ਜਿਹਨਾਂ ਗਲੀਆਂ ਵਿੱਚ 3 ਫੇਸ ਤਾਰਾਂ ਨਹੀਂ ਸਨ ਉੱਥੇ ਨਵੇਂ ਖੰਭੇ ਲਗਵਾ ਕੇ ਤਾਰਾਂ ਵੀ ਪਵਾ ਦਿੱਤੀਆਂ ਗਈਆਂ ਹਨ ਅਤੇ ਨਵੇਂ ਟਰਾਂਸਫਾਰਮਰ ਤੋਂ ਬਿਜਲੀ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਗਰਮੀ ਦੇ ਦਿਨਾਂ ਵਿੱਚ ਬਿਜਲੀ ਦੀ ਵੋਲਟੇਜ ਬਹੁਤ ਘੱਟ ਜਾਂਦੀ ਸੀ ਜਿਸ ਨਾਲ ਘਰਾਂ ਵਿਚ ਪਏ ਇਲੈਕਟਰੀਕਲ ਸਮਾਨ ਦਾ ਕਾਫੀ ਨੁਕਸਾਨ ਹੁੰਦਾ ਸੀ। ਉਹਨਾਂ ਕਿਹਾ ਕਿ ਇਸ ਟਰਾਂਸਫਾਰਮ ਨੂੰ ਡੇਢ ਸਾਲ ਪਹਿਲਾਂ ਮਨਜ਼ੂਰ ਕਰਵਾਇਆ ਗਿਆ ਸੀ ਪਰੰਤੂ ਮੁਹੱਲੇ ਵਿੱਚ ਕੋਈ ਪਾਰਕ ਜਾਂ ਕੋਈ ਸਰਕਾਰੀ ਜਗ੍ਹਾ ਨਾ ਹੋਣ ਕਰਕੇ ਟਰਾਂਸਫਾਰਮ ਲਗਾਉਣ ਵਿੱਚ ਦਿੱਕਤ ਆ ਰਹੀ ਸੀ। ਉਹਨਾਂ ਕਿਹਾ ਕਿ ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਉੱਚ ਅਧਿਕਾਰੀਆਂ ਨੂੰ ਢੁੱਕਵੀਂ ਜਗ੍ਹਾ ਲੱਭ ਕੇ ਟ੍ਰਾਂਸਫਾਰਮ ਲਗਾਉਣ ਦੇ ਸਖਤ ਆਦੇਸ਼ ਦੇਣ ਤੋਂ ਬਾਅਦ ਇਹ ਟਰਾਂਸਫਾਰਮ ਲੱਗਿਆ ਹੈ ਜਿਸ ਨਾਲ ਦੂਜੇ ਟਰਾਂਸਫਾਰਮਾਂ ਤੇ ਲੋਡ ਘੱਟ ਜਾਵੇਗਾ ਅਤੇ ਉਹ ਜਲਦੀ ਖਰਾਬ ਵੀ ਨਹੀਂ ਹੋਣਗੇ।