ਮਾਹਿਲਪੁਰ ਪ੍ਰਾਇਮਰੀ ਸਿੱਖਿਆ ਬਲਾਕ 1 ਦੇ ਕੁਲ 59 ਸਕੂਲਾਂ ਵਿਚੋਂ 25 ਸਿੰਗਲ ਟੀਚਰ,07 ਟੀਚਰ ਲੈਸ,07 ਆਰਜੀ ਪ੍ਰਬੰਧਾਂ ਸਕੂਲਾਂ ਦੀ ਗਿਣਤੀ ।

ਗੜ੍ਹਸੰਕਰ 24 ਨਵੰਬਰ - ਬੱਚਿਆਂ ਨਾਲ ਸਿੱਖਿਆ ਦੇ ਖੇਤਰ ਵਿਚ ਸੰਵਿਧਾਨਕ ਭੇਦਭਾਵ, ਅ਼ਜਾਦੀ ਤੋਂ ਬਾਅਦ ਦੇਸ਼ ਵਿਚ ਆਈਆਂ ਸਰਕਾਰਾਂ ਨੇ ਮੂਲ ਸੰਵਿਧਾਨਕ ਅਧਿਕਾਰਾਂ ਨੂੰ ਕਗਜਾਂ ਦੇ ਪਨਿਆਂ ਤੱਕ ਸੀਮਤ ਰੱਖ ਕੇ ਇਕ ਵੱਡਾ ਨੁਕਸਾਨ ਕੀਤਾ ਤੇ ਜਿਸ ਦਾ ਖਮਿਆਜਾ ਅੱਜ ਵੀ ਮੂਲ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਬੱਚੇ ਭੁਗਤ ਰਹੇ ਹਨ।

ਗੜ੍ਹਸੰਕਰ 24 ਨਵੰਬਰ - ਬੱਚਿਆਂ ਨਾਲ ਸਿੱਖਿਆ ਦੇ ਖੇਤਰ ਵਿਚ ਸੰਵਿਧਾਨਕ ਭੇਦਭਾਵ, ਅ਼ਜਾਦੀ ਤੋਂ ਬਾਅਦ ਦੇਸ਼ ਵਿਚ ਆਈਆਂ ਸਰਕਾਰਾਂ ਨੇ ਮੂਲ ਸੰਵਿਧਾਨਕ ਅਧਿਕਾਰਾਂ ਨੂੰ ਕਗਜਾਂ ਦੇ ਪਨਿਆਂ ਤੱਕ ਸੀਮਤ ਰੱਖ ਕੇ ਇਕ ਵੱਡਾ ਨੁਕਸਾਨ ਕੀਤਾ ਤੇ ਜਿਸ ਦਾ ਖਮਿਆਜਾ ਅੱਜ ਵੀ ਮੂਲ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਬੱਚੇ ਭੁਗਤ ਰਹੇ ਹਨ।ਰਾਇਟ ਟੂ ਐਜੂਕੇਸ਼ਨ ਐਕਟ 2009 ਦਾ ਪਵਿੱਤਰ ਅਧਿਕਾਰ ਕਗਜਾਂ ਤੱਕ ਸੀਮਤ ਹੋ ਕੇ ਪਿਆ ਹੈ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਦੇ ਤਹਿਤ ਪ੍ਰਾਪਤ ਕੀਤੀ ਸੂਚਨਾ ਦੁਆਰਾ ਮਾਹਿਲਪੁਰ ਪ੍ਰਾਇਮਰੀ ਸਿੱਖਿਆ ਬਲਾਕ 1 ਵਿਚ ਅਧਿਆਪਕਾਂ ਦੀਆਂ ਖਾਲੀ ਪੋਸਟਾਂ,ਟੀਚਰ ਲੈਸ ਸਕੂਲਾਂ,ਸਿੰਗਲ ਟੀਚਰ ਸਕੂਲਾਂ,ਬੰਦ ਪਏ ਸਕੂਲਾਂ,ਸੈਂਟਰ ਹੈਡ ਟੀਚਰਾਂ ਦੀਆਂ ਖਾਲੀ ਪੋਸਟਾਂ ਦਾ ਖੁਲਾਸਾ ਕਰਦਿਆਂ ਦਸਿਆ ਕਿ ਬਲਾਕ ਦੇ 59 ਸਕੂਲਾਂ ਵਿਚੋਂ 25 ਸਕੂਲ ਸਿੰਗਲ ਟੀਚਰ, 07 ਸਕੂਲ ਟੀਚਰ ਲੈਸ, 07 ਸਕੂਲ ਆਰਜੀ ਪ੍ਰਬੰਧਾਂ ਹੇਠ,ਬਲਾਕ ਵਿਚ 2 ਸਕੂਲ ਬੰਦ ਪਏ ਹਨ (ਸਅਸ ਕੋਠੀ,ਭਾਤਪੁਰ ਰਾਜਪੂਤਾਂ) ਅਤੇ ਬਲਾਕ ਦਾ ਪ੍ਰਬੰਧ ਚਲਾਉਣ ਵਾਲੇ ਦਫਤਰੀ ਸਟਾਫ ਦੀਆਂ ਕੁਲ 8 ਪੋਸਟਾਂ ਵਿਚੋਂ 1 ਪੋਸਟ ਖਾਲੀ ਪਈ ਹੈ।ਉਨ੍ਹਾਂ ਦਸਿਆ ਕਿ ਬਲਾਕ ਵਿਚ ਸੈਂਟਰ ਹੈਡ ਟੀਚਰਾਂ ਦੀਆਂ ਕੁਲ 08 ਪੋਸਟਾਂ ਵਿਚੋਂ 05 ਖਾਲੀ ਅਤੇ 03 ਭਰੀਆਂ ਹੋਈਆਂ ਹਨ ਅਤੇ ਬਲਾਕ ਦੇ ਸਿਰਫ 2 ਸਕੂਲਾਂ ਵਿਚ ਹੀ 2 ਕਰਮਚਾਰੀ ਪਾਰਟ ਟਾਇਮ ਸਵੀਪਰ ਦੀੇ ਸੇਵਾ ਅਰਾਜੀ ਤੋਰ ਤੇ ਨਿਭਾ ਰਹੇ ਹਨ।ਇਨ੍ਹਾਂ ਸਾਰੇ 59 ਸਕੂਲਾਂ ਵਿਚ 3581 ਬੱਚੇ ਦਾਖਲ ਹਨ।ਧੀਮਾਨ ਨੇ ਦਸਿਆ ਕਿ 03 ਪ੍ਰਾਇਮਰੀ ਸਕੂਲਾਂ ਚੱਕਨਾਥਾਂ (10 ਬੱਚੇ),ਚੱਕ ਨਰਿਆਲ (18 ਬੱਚੇ) ਅਤੇ ਹਲੂਵਾਲ (11ਬੱਚੇ) ਵਿਚ ਬੱਚਿਆਂ ਦੀ ਗਿਣਤੀ 20 ਤੋਂ ਘੱਟ ਹੈ ਅਤੇ ਬਲਾਕ ਦੇ ਇਕਲੇ ਪ੍ਰਾਇਮਰੀ ਸਕੂਲ ਮਾਹਿਲਪੁਰ ਵਿਚ 218 ਬੱਚੇ ਪੜ੍ਹਦੇ ਹਨ।ਉਨ੍ਹਾਂ ਦਸਿਆ ਕਿ ਰਾਇਟ ਟੂ ਐਜੂਕੇਸ਼ਨ ਐਕਟ 2009 ਬੱਚਿਆਂ ਦੇ ਮੂਲ ਸੰਵਿਧਾਨਕ ਅਧਿਕਾਰ ਹਨ ਅਤੇ ਜਿਸ ਐਕਟ ਦੀ ਬਹੁਤ ਵੱਡੀ ਮਹਾਨਤਾ ਅਤੇ ਦੇਸ਼ ਦੇ ਭਵਿੱਖ ਲਈ ਵੱਡੀ ਦੇਣ ਹੈ।ਪਰ ਇਹ ਸਭ ਤੋਂ ਦੁਖਦਾਈ ਹੈ ਕਿ 06 ਤੋਂ 14 ਸਾਲ ਦੀ ਉਮਰ ਤੱਕ ਮੁਫ਼ਤ ਅਤੇ ਲਾਜਮੀ ਸਿੱਖਿਆ ਦਾ ਟੀਚਾ ਅਜ਼ਾਦੀ ਦੇ 76 ਸਾਲਾਂ ਬਾਅਦ ਵੀ ਅਧੁਰਾ ਪਿਆ ਹੈ ਤੇ ਸਰਕਾਰਾਂ ਮੂਲ ਸੰਵਿਧਾਨਕ ਅਧਿਕਾਰਾਂ ਨੂੰ ਟਿੱਚ ਕਰਕੇ ਸਮਝ ਰਹੀਆਂ ਹਨ।ਇਸ ਐਕਟ ਨੂੰ ਬਨਾਉਣ ਵਾਲਿਆਂ ਦਾ ਵੱਡਾ ਯੋਗਦਾਨ ਤਾਂ ਹੈ ਪਰ ਨਾ ਲਾਗੂ ਕਰਨ ਵਾਲਿਆਂ ਦੀ ਬੇਇਮਾਨੀ ਵੀ ਹੈ।ਬੱਚੇ ਦੇਸ਼ ਦਾ ਭਵਿੱਖ ਸਿਰਫ ਕਹਿਣ ਤੱਕ ਹੀ ਸੀਮਤ ਹਨ ਤੇ ਸਰਕਾਰਾਂ ਦੀ ਸੰਕੀਰਨਤਾ ਨੇ ਦੇਸ਼ ਵਿਚ ਅਨਪੜ੍ਹਤਾ ਨੂੰ ਬਣਾ ਕੇ ਰਖਣ ਦੀ ਭਾਵਨਾ ਨਾਲ ਕੀਤੇ ਜਾ ਰਹੇ ਕੰਮ ਕਾਰਨ ਹੀ ਅਨਪੜ੍ਹਤਾ ਅਤੇ ਸਿੱਖਿਆ ਦੇ ਖੇਤਰ ਵਿਚ ਭੇਦਭਾਵ ਦੇਸ਼ ਵਿਚ ਮਜੂਦ ਹੈ।
ਧੀਮਾਨ ਨੇ ਦਸਿਆ ਕਿ ਮੁਢੱਲੀ ਸਿੱਖਿਆ ਵਿਚ ਸਿੰਗਲ ਟੀਚਰ ਸਕੂਲਾਂ ਦਾ ਅਤੇ ਟੀਚਰ ਲੈਸ ਸਕੂਲਾਂ ਦੀ ਮਜੂਦਗੀ ਰਹਿਣੀ ਅਤਿ ਮੰਦਭਾਗਾ ਤੇ ਸ਼ਰਮ ਵਾਲੀ ਗੱਲ ਹੈ।ਇਹ ਉਸ ਸਿੱਖਿਆ ਦੇ ਖੇਰਤ ਹਾਲ ਹੈ ਜਿਹੜੀ ਕਿ ਮੁਢੱਲੀ ਸਿੱਖਿਆ ਹੈ।ਮੁਢੱਲੀ ਸਿੱਖਿਆ ਉਚ ਸਿੱਖਿਆ ਅਤੇ ਚੰਗਾ ਜੀਵਨ ਜਿਊਣ ਦਾ ਮੁੱਖ ਅਧਾਰ ਹੈ।ਸਰਕਾਰਾਂ ਵਲੋਂ ਸਿੱਖਿਆ ਨਾਲ ਮਜਾਕ ਕੀਤਾ ਜਾ ਰਿਹਾ ਹੈ,ਕਦੇ ਸਮਾਰਟ ਸਕੂਲ ਅਤੇ ਕਦੇ ਸਕੂਲ ਆਫ ਐਮੀਨੈਂਸ ਦਾ ਡਰਾਮਾ।ਕੀ ਟੀਚਰਾਂ ਨੂੰ ਸਿੰਘਾਪੁਰ ਦੀ ਯਤਰਾ ਕਰਵਾਉਣ ਨਾਲ ਬੱਚਿਆਂ ਨੂੰ ਟੀਚਰ ਮਿਲਣਗੇ,ਕੀ ਸਿੰਗਲ ਟੀਚਰ ਅਤੇ ਟੀਚਰ ਲੈਸ ਟੀਚਰਾਂ ਦਾ ਕਲਚਰ ਖਤਮ ਹੋਵੇਗਾ।ਧੀਮਾਨ ਨੇ ਕਿਹਾ ਕਿ ਦੁਨੀਆਂ ਭਾਰਤ ਤੋਂ ਗਿਆਨ ਪ੍ਰਾਪਤ ਕਰਨ ਆਉਂਦੀ ਹੈ ਤੇ ਹੁਣ ਦੇ ਅਨਪੜ੍ਹ ਗਿਆਨੀ ਦੁਜੈ ਦੇਸ਼ਾਂ ਤੋਂ ਗਿਆਨ ਪ੍ਰਾਪਤੀ ਦੀਆਂ ਗੱਲਾਂ ਕਰਕੇ ਲੋਕਾਂ ਨਾਲ ਖਿਲਵਾੜ ਕਰ ਰਹੇ ਹਨ।ਅਨਪੜ੍ਹਤਾ ਕਾਰਨ ਹੀ ਦੇਸ਼ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਸਾਰੀ ਦੁਨੀਆਂ ਦੀਆਂ ਅਨੇਕਾਂ ਸਮਾਜਿਕ ਅਤੇ ਆਰਥਿਕ ਬੁਰਾਈਆਂ,ਜਾਤੀਵਾਦ,ਘ੍ਰਿਣਾ,ਉਚ ਨੀਚ,ਭ੍ਰਿਸ਼ਟਾਚਾਰ ਅਤੇ ਭੇਦਭਾਵ ਠਾਠਾਂ ਮਾਰ ਰਿਹਾ ਹੈ।ਰਾਇਟ ਟੂ ਐਜੂਕੇਸ਼ਨ ਐਕਟ 2009 ਦੇ ਅਨੁਸਾਰ ਕੰਮ ਨਾ ਕਰਨਾ ਬਹੁਤ ਵੱਡਾ ਭ੍ਰਿਸ਼ਟਾਚਾਰ ਹੈ।ਬੱਚਿਆਂ ਨੂੰ ਅਨਪੜ੍ਹਤਾ ਦੀ ਜ਼ਹਿਰ ਦੇਣੀ ਗੈਰ ਸੰਵਿਧਾਨਕ ਹੈ।ਇਸੇ ਕਰਕੇ ਬੱਚਿਆਂ ਅੰਦਰ ਤਰਕ ਪੈਦਾ ਨਹੀਂ ਹੋਦ ਦਿਤਾ ਜਾ ਰਿਹਾ।ਅਜ ਵੀ ਪ੍ਰਾਇਮਰੀ ਸਕੂਲ ਭੇਦਭਾਵ ਦੇ ਸਿ਼ਕਾਰ ਹਨ ਤੇ ਸਰਕਾਰੀ ਨੀਤੀਆਂ ਪੂਰੀ ਤਰ੍ਹਾਂ ਜੁੰਮੇਵਾਰ ਹਨ।ਧੀਮਾਨ ਨੇ ਕਿਹਾ ਕਿ ਮੂਲ ਅਧਿਕਾਰਾਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਦੇਸ਼ ਦੇ ਆਮ ਲੋਕਾਂ ਪ੍ਰਤੀ ਬੇਇਨਸਾਫੀ ਹੈ।ਇਥੋਂ ਸਾਫ ਸਿੱਧ ਹੁੰਦਾ ਹੈ ਕਿ ਸੰਵਿਧਾਨ ਇਕ ਕਸਮ ਖਾਣ ਦੀ ਕਿਤਾਬ ਹੀ ਸਮਝੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਝੂੱਠੇ ਸਬਜਵਾਗ ਵਿਖਾਉਣੇ,ਗੱਪਾਂ ਮਾਰਨੀਆਂ,ਝੂੱਠ ਬੋਲਣਾ,ਭ੍ਰਿਸ਼ਟਾਚਾਰ ਨਾਲ ਜੇਬਾਂ ਭਰਨੀਆਂ ਅਤੇ ਅਪਣੀਆਂ ਸੰਪਤੀਆਂ ਬਨਾਉਣੀਆਂ ਲੀਡਰਾਂ ਲਈ ਆਮ ਗੱਲ ਬਣ ਗਈ ਹੈ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵਿਖਾਵੇ,ਝੂੱਠ ਅਤੇ ਗੱਪਾਂ ਦੀ ਰਾਜਨੀਤੀ ਤੋਂ ਉਪਰ ਉਠ ਕੇ “ਸਿੱਖਿਆ ਬਚਾਓ ਅੰਦੋਲਨ” ਦਾ ਸਹਿਯੋਗ ਕਰਨ ਲਈ ਅੱਗੇ ਆਉਣ।