ਤਿੰਨ ਸਾਲ ਤੋਂ ਚਲ ਰਹੀ ਹੈ ਗਊ ਐਂਬੂਲੈਂਸ
ਐਸ ਏ ਐਸ ਨਗਰ, 23 ਨਵੰਬਰ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਦੁਰਘਟਨਾ ਗ੍ਰਸਤ, ਜਖਮੀ ਅਤੇ ਬਿਮਾਰ ਗਊਵੰਸ਼ ਦੇ ਮੁਫਤ ਇਲਾਜ ਅਤੇ ਗਊਸ਼ਾਲਾ/ਹਸਪਤਾਲ ਪਹੁੰਚਾਉਣ ਵਾਸਤੇ ਚਲਾਈ ਜਾ ਰਹੀ ਪੰਜਾਬ ਦੀ ਪਹਿਲ ਰਜਿਸਟਰਡ ਗਊ ਐਂਬੂਲੈਂਸ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ। ਸਮਿਤੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ ਦੱਸਿਆ ਕਿ ਇਹ ਗਊ ਐਂਬੂਲੈਂਸ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਇਸ ਦੇ ਨਾਲ ਦੇ ਇਲਾਕਿਆਂਵਿੱਚ ਚਲਾਈ ਜਾ ਰਹੀ ਹੈ ਅਤੇ ਇਸਦੇ ਮਾਧਿਅਮ ਨਾਲ ਹੁਣ ਤੱਕ ਕੁੱਲ 2159 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸਮਿਤੀ ਵੱਲੋਂ ਸੜਕਾਂ ਉੱਤੇ ਦੁਰਘਟਨਾ ਗ੍ਰਸਤ, ਜਖਮੀ ਅਤੇ ਬਿਮਾਰ ਗਊਵੰਸ਼ ਦੀ ਜਾਣਕਾਰੀ ਦੇਣ ਵਾਸਤੇਜਾਰੀ ਕੀਤੇ ਨੰਬਰ ਤੇ ਹਰ ਰੋਜ਼ 3 ਤੋਂ 4 ਸ਼ਿਕਾਇਤਾਂ ਆਉਂਦੀਆਂ ਹਨ ਅਤੇ ਸਮਿਤੀ ਦੀ ਟੀਮ ਇਹਨਾਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰਦੀ ਹੈ।
ਉਹਨਾਂ ਨੇ ਦੱਸਿਆ ਕਿ ਸਮਿਤੀ ਵਲੋਂ ਫੇਜ਼ 1 ਵਿੱਚ ਪੁਰਾਣੇ ਡੀਸੀ ਦਫਤਰ ਦੇ ਸਾਹਮਣੇ ਵਾਲੀ ਥਾਂ ਵਿੱਚ ਗਊ ਹਸਪਤਾਲ ਚਲਾਇਆ ਜਾ ਰਿਹਾ ਹੈ ਜਿੱਥੇ ਬੀਤੇ ਤਿੰਨ ਮਹੀਨਿਆਂ ਦੌਰਾਨ 171 ਗਊਵੰਸ਼ ਮੁੱਫਤ ਇਲਾਜ਼ ਲਈ ਲਿਆਂਦਾ ਗਿਆ ਹੈ।