
ਟਰੱਕ ਵਿੱਚੋਂ 4.50 ਕੁਇੰਟਲ ਡੋਡੇ- ਭੁੱਕੀ ਚੂਰਾ ਬਰਾਮਦ, ਦੋ ਨੂੰ ਕੀਤਾ ਗ੍ਰਿਫ਼ਤਾਰ
ਪਟਿਆਲਾ, 23 ਨਵੰਬਰ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸੁਖਅਮ੍ਰਿਤ ਸਿੰਘ ਰੰਧਾਵਾ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸਮਾਣਾ ਦੀ ਟੀਮ ਵੱਲੋਂ ਨਸ਼ਾ ਸਮਗਲਰਾਂ ਖਿਲਾਫ ਕਾਰਵਾਈ ਜਾਰੀ ਰੱਖਦੇ ਹੋਏ
ਪਟਿਆਲਾ, 23 ਨਵੰਬਰ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸੁਖਅਮ੍ਰਿਤ ਸਿੰਘ ਰੰਧਾਵਾ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸਮਾਣਾ ਦੀ ਟੀਮ ਵੱਲੋਂ ਨਸ਼ਾ ਸਮਗਲਰਾਂ ਖਿਲਾਫ ਕਾਰਵਾਈ ਜਾਰੀ ਰੱਖਦੇ ਹੋਏ, ਮੁਖਬਰੀ ਦੇ ਅਧਾਰ 'ਤੇ ਰਜਿੰਦਰ ਕੁਮਾਰ ਉਰਫ ਰਿੰਕੂ ਪੁੱਤਰ ਦੇਵ ਰਾਜ ਵਾਸੀ ਮੁਹੱਲਾ ਵਿਸ਼ਵਕਰਮਾ ਨਗਰ ਮਲਕਾਣਾ ਪੱਤੀ ਸਮਾਣਾ ਜ਼ਿਲ੍ਹਾ ਪਟਿਆਲਾ ਅਤੇ ਫਕੀਰ ਚੰਦ ਉਰਫ ਸੋਨੀ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮੁਰਦਾਹੇੜੀ ਥਾਣਾ ਸਦਰ ਸਮਾਣਾ ਵਿਰੁੱਧ ਐਨ ਡੀ ਪੀ ਐਸ ਦੀਆਂ ਧਾਰਾਵਾਂ 15/61/85 ਤਹਿਤ ਮੁਕਦਮਾ ਦਰਜ ਕੀਤਾ ਹੈ। ਸਮਾਣਾ-ਪਾਤੜਾਂ ਰੋਡ ਵਿਖੇ ਨਾਕਾਬੰਦੀ ਦੌਰਾਨ ਦੋਵਾਂ ਨਸ਼ਾ ਸਮਗਲਰਾਂ ਦੇ ਟਰੱਕ ਨੰਬਰ PB 11 CY 1830 ਵਿੱਚੋਂ 4 ਕੁਇੰਟਲ 50 ਕਿੱਲੋ ਡੋਡੇ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਇਆ ਅਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਸਮਗਲਰ ਮੱਧ ਪ੍ਰਦੇਸ ਤੋਂ ਡੋਡੇ, ਭੁੱਕੀ ਚੂਰਾ ਪੋਸਤ ਖਰੀਦ ਕਰਕੇ ਪੰਜਾਬ ਵਿੱਚ ਵੇਚਣ ਦੇ ਆਦੀ ਹਨ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਖਿਲਾਫ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਿਮਨਲ ਕੇਸ ਦਰਜ ਨਹੀਂ ਹੈ।
