ਪਟਿਆਲਾ ਜੇਲ੍ਹ ਦੇ ਕੈਦੀ ਤੋਂ ਮੋਬਾਇਲ ਬ੍ਰਾਮਦ, ਝਗੜੇ ਦੇ ਮਾਮਲੇ ਵਿੱਚ 15 ਤੋਂ ਵੱਧ ਦੇ ਨਾਂ ਕੇਸ 'ਚ ਕੀਤੇ ਸ਼ਾਮਲ

ਪਟਿਆਲਾ, 19 ਨਵੰਬਰ- ਪਸਿਆਣਾ ਥਾਣੇ ਅਧੀਨ ਪੈਂਦੇ ਪਿੰਡ ਮਹਿਮਦਪੁਰ ਦੀ ਕਿਰਨਦੀਪ ਕੌਰ ਨੇ ਤਫ਼ਜ਼ਲਪੁਰਾ ਪਟਿਆਲਾ ਦੇ ਆਦੇਸ਼ ਕੁਮਾਰ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਉਸਦੇ ਮਾਤਾ ਪਿਤਾ ਮੋਟਰ ਸਾਈਕਲ 'ਤੇ ਜਾ ਰਹੇ ਸਨ ਤਾਂ ਲਾਪ੍ਰਵਾਹੀ ਨਾਲ ਦੋਸ਼ੀ ਨੇ ਤੇਜ਼ ਰਫ਼ਤਾਰ ਗੱਡੀ ਉਨ੍ਹਾਂ ਵਿੱਚ ਲਿਆ ਮਾਰੀ ਜਿਸ ਕਾਰਨ ਸ਼ਿਕਾਇਤਕਰਤਾ ਦੇ ਪਿਤਾ ਦੀ ਮੌਤ ਹੋ ਗਈ। ਪੁਲਿਸ ਨੇ ਆਈ ਪੀ ਸੀ ਦੀਆਂ ਧਾਰਾਵਾਂ 279, 304- ਏ ਅਤੇ 427 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਬਖਸ਼ੀਵਾਲਾ : ਬਖਸ਼ੀਵਾਲਾ ਥਾਣੇ ਵਿਖੇ ਪਿੰਡ ਆਸੇ ਮਾਜਰਾ ਦੀਆਂ ਦੋ ਧਿਰਾਂ ਵਿਚਕਾਰ ਹੋਈ ਲੜਾਈ ਸਬੰਧੀ ਕਰਾਸ ਕੇਸ ਦਰਜ ਕੀਤਾ ਗਿਆ ਹੈ। ਆਸੇ ਮਾਜਰਾ ਦੇ ਭੁਪਿੰਦਰ ਸਿੰਘ ਤੇ ਨਿਰਮਲ ਸਿੰਘ ਦੀਆਂ ਦੋਵਾਂ ਧਿਰਾਂ ਦੇ 15 ਤੋਂ ਵੱਧ ਵਿਅਕਤੀਆਂ ਦੇ ਨਾਂ ਇਸ ਮਾਮਲੇ ਵਿੱਚ ਸ਼ਾਮਲ ਕੀਤੇ ਗਏ ਹਨ। 

ਸਿਵਲ ਲਾਈਨਜ਼ : ਮਾਡਰਨ ਸਕੂਲ ਪਟਿਆਲਾ ਨਜ਼ਦੀਕ ਰਹਿੰਦੇ ਜੀਵਨ ਜੋਤ ਸਿੰਘ ਨੇ ਵੜੈਚ ਕਲੋਨੀ ਪਟਿਆਲਾ ਵਿਖੇ ਆਪਣੇ ਦੂਜੇ ਮਕਾਨ ਵਿੱਚ ਚੋਰੀ ਲਈ ਅਣਪਛਾਤੇ ਵਿਅਕਤੀ/ਵਿਅਕਤੀਆਂ ਵਿਰੁੱਧ ਰਿਪੋਰਟ ਦਰਜ ਕਰਵਾਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸਦੇ ਇਸ ਮਕਾਨ ਦੀ ਦੇਖ ਭਾਲ ਲੱਕੀ ਨਾਂ ਦਾ ਵਿਅਕਤੀ ਕਰਦਾ ਹੈ। 17 ਨਵੰਬਰ ਨੂੰ ਸਵੇਰੇ ਉਹ ਆਪਣੇ ਕੰਮ 'ਤੇ ਚਲਾ ਗਿਆ, ਜਦੋਂ ਸ਼ਾਮੀਂ ਵਾਪਸ ਆਇਆ ਤਾਂ ਨਾਮਾਲੂਮ ਵਿਅਕਤੀਆਂ ਨੇ ਘਰ 'ਚੋਂ ਸਮਾਨ ਚੋਰੀ ਕਰ ਲਿਆ। ਪੁਲਿਸ ਨੇ ਆਈ ਪੀ ਸੀ ਦੀ ਧਾਰਾ 454 ਤੇ 380 ਅਧੀਨ ਕੇਸ ਦਰਜ ਕੀਤਾ ਹੈ।

ਤ੍ਰਿਪੜੀ : ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਦੀ ਰਿਪੋਰਟ 'ਤੇ ਇੱਕ ਕੈਦੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਜਾ ਫਾਰਮ ਬਹਾਦਰਗੜ੍ਹ ਦੇ ਰਹਿਣ ਵਾਲੇ ਕੈਦੀ ਜਸਪਾਲ ਸਿੰਘ ਤੋਂ ਤਲਾਸ਼ੀ ਦੌਰਾਨ ਬੈਟਰੀ ਸਮੇਤ ਕੈਚਡਾ ਕੰਪਨੀ ਦਾ ਮੋਬਾਇਲ ਤੇ ਇੱਕ ਡਾਟਾ ਕੇਬਲ ਬਰਾਮਦ ਕੀਤੀ ਗਈ। ਤ੍ਰਿਪੜੀ ਥਾਣੇ ਵਿਖੇ ਪ੍ਰਿਜ਼ਨ ਐਕਟ ਦੀ ਧਾਰਾ 52ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।