ਬਾਲ ਲੇਖਿਕਾ ਗੁਰਅਮਾਨਤ ' ਤਾਰੇ ਭਲਕ ਦੇ ' ਪੁਰਸਕਾਰ ਨਾਲ ਸਨਮਾਨਿਤ

ਮਾਹਿਲਪੁਰ - ਖਾਲਸਾ ਕਾਲਜ ਮਾਹਿਲਪੁਰ ਦੀ ਐਸੋਸੀਏਟ ਪ੍ਰੋਫੈਸਰ ਡਾਕਟਰ ਬਲਵੀਰ ਕੌਰ ਰੀਹਲ ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਦੀ ਪੁੱਤਰੀ ਬਾਲ ਲੇਖਿਕਾ ਗੁਰਅਮਾਨਤ ਕੌਰ ਨੂੰ ਬਾਲ ਪ੍ਰਤਿਭਾ ਮੰਚ ਪਟਿਆਲਾ ਵੱਲੋਂ ਤਾਰੇ ਭਲਕ ਦੇ ਪੁਰਸਕਾਰ ਲਈ ਚੁਣਿਆ ਗਿਆ ।

ਮਾਹਿਲਪੁਰ - ਖਾਲਸਾ ਕਾਲਜ ਮਾਹਿਲਪੁਰ ਦੀ ਐਸੋਸੀਏਟ ਪ੍ਰੋਫੈਸਰ ਡਾਕਟਰ ਬਲਵੀਰ ਕੌਰ ਰੀਹਲ  ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਦੀ ਪੁੱਤਰੀ ਬਾਲ ਲੇਖਿਕਾ ਗੁਰਅਮਾਨਤ ਕੌਰ ਨੂੰ ਬਾਲ ਪ੍ਰਤਿਭਾ ਮੰਚ ਪਟਿਆਲਾ ਵੱਲੋਂ ਤਾਰੇ ਭਲਕ ਦੇ ਪੁਰਸਕਾਰ ਲਈ ਚੁਣਿਆ ਗਿਆ । ਮੰਚ ਦੇ ਸੰਚਾਲਕ ਜਸਪ੍ਰੀਤ ਸਿੰਘ ਜਗਰਾਓ ਅਤੇ ਸਤਪਾਲ ਭੀਖੀ ਵੱਲੋਂ ਇਹ ਸਨਮਾਨ ਬਾਲ ਸਾਹਿਤ ਲੇਖਕ ਅਤੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਅਤੇ ਸੁਰ ਸੰਗਮ ਵਿਦਿਅਕ ਟਰਸਟ ਦੇ ਪੈਟਰਨ ਬੱਗਾ ਸਿੰਘ ਆਰਟਿਸਟ ਅਤੇ ਸੁਖਮਨ ਸਿੰਘ ਨੇ ਗੁਰਅਮਾਨਤ ਕੌਰ ਨੂੰ ਪ੍ਰਦਾਨ ਕੀਤਾ। ਇਸ ਮੌਕੇ ਸ੍ਰੀ ਮਾਨ ਨੇ ਕਿਹਾ ਕਿ ਗੁਰਅਮਾਨਤ ਨੇ ਛੋਟੀ ਉਮਰ ਵਿੱਚ ਹੀ ਕਹਾਣੀਆਂ,ਕਵਿਤਾਵਾਂ,ਪੇਂਟਿੰਗ ਅਤੇ ਹੋਰ ਕਲਾਵਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ। ਉਹ ਅੱਜ ਤੱਕ ਤਿੰਨ ਪੁਸਤਕਾਂ ਦੀ ਸਿਰਜਣਾ ਅਤੇ ਕਈ ਪੁਸਤਕਾਂ ਵਿੱਚ ਚਿੱਤਰਕਾਰੀ ਕਰ ਚੁੱਕੀ ਹੈ l ਇਸ ਤੋਂ ਪਹਿਲਾਂ ਉਸ ਨੂੰ ਮਾਤਾ ਭਜਨ ਕੌਰ ਨਿੱਕੀਆਂ ਕਰੂੰਬਲਾਂ ਪੁਰਸਕਾਰ ਵੀ ਦਿੱਤਾ ਜਾ ਚੁੱਕਾ ਹੈ। ਉਹ ਕਈ ਹੋਰ ਕਲਾਤਮਕ ਮੁਕਾਬਲੇ ਵੀ ਜਿੱਤ ਚੁੱਕੀ ਹੈ l ਉਹ ਸੇਂਟ ਜੋਸਫ ਸਕੂਲ ਵਿੱਚ ਅੱਠਵੀਂ ਕਲਾਸ ਦੀ ਵਿਦਿਆਰਥਣ ਹੈl ਜਿਸ ਨੂੰ ਸਨਮਾਨ ਚਿੰਨ, 2100 ਰੁਪਈਏ ਅਤੇ ਇੱਕ ਪੁਸਤਕਾਂ ਦਾ ਸੈੱਟ ਦਿੱਤਾ ਗਿਆ ਹੈ। ਉਹਨਾਂ ਬਾਲ ਪ੍ਰਤਿਭਾ ਮੰਚ ਪਟਿਆਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਾਹਿਤਕ ਖੇਤਰ ਵਿੱਚ ਪ੍ਰਕਾਸ਼ਮਾਨ ਅਤੇ ਕਾਰਜਸ਼ੀਲ ਕਰਨ ਵਿੱਚ ਇਸ ਮੰਚ ਦਾ ਵਿਸ਼ੇਸ਼ ਯੋਗਦਾਨ ਹੈ। ਜੋ ਪੂਰੇ ਪੰਜਾਬ ਵਿੱਚੋਂ ਸਰਗਰਮ ਵਿਦਿਆਰਥੀਆਂ ਨੂੰ ਚੁਣ ਕੇ ਮਾਣ ਸਨਮਾਨ ਪ੍ਰਦਾਨ ਕਰਦੇ ਹਨ l ਇਸ ਸਨਮਾਨ ਸਮਾਰੋਹ ਵਿੱਚ ਸਿਸਟਰ ਅਨੂ ਯੋਸਫ, ਰਮਨਦੀਪ ਸਿੰਘ, ਸੁਦਰਸ਼ਨ ਸਿੰਘ, ਸੁਰਿੰਦਰ, ਜਸਪ੍ਰੀਤ ਕੌਰ, ਮੋਨਿਕਾ ਅਰੋੜਾ ਅਤੇ ਪ੍ਰੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ l ਉਹਨਾਂ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਗੁਰਅਮਾਨਤ ਉਹਨਾਂ ਦੇ ਸਕੂਲ ਦੀ ਬੈਸਟ ਵਿਦਿਆਰਥਣ ਹੈ ਜੋ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਉੱਚੀਆਂ ਉਡਾਰੀਆਂ ਮਾਰ ਰਹੀ ਹੈ l ਇਸ ਮੌਕੇ ਹਰਮਨਪ੍ਰੀਤ ਕੌਰ, ਹਰਵੀਰ ਮਾਨ, ਮਨਜਿੰਦਰ ਸਿੰਘ, ਪਾਵਨ ਸਕਰੁਲੀ ਸਮੇਤ  ਵਿਦਿਆਰਥੀ ਮਾਪੇ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ l ਸਭ ਦਾ ਧੰਨਵਾਦ ਪ੍ਰਿੰ. ਮਨਜੀਤ ਕੌਰ ਵੱਲੋਂ ਕੀਤਾ ਗਿਆ।