ਬਰਗਾੜੀ ਵਿਖੇ ਗ੍ਰਿਫਤਾਰੀ ਦੇਣ ਲਈ 20 ਨਵੰਬਰ ਨੂੰ ਮੁਹਾਲੀ ਤੋਂ ਜਥਾ ਹੋਵੇਗਾ ਰਵਾਨਾ : ਜਥੇ. ਭੁੱਲਰ
ਐਸ.ਏ.ਐਸ. ਨਗਰ, 17 ਨਵੰਬਰ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀ.ਏ.ਸੀ. ਮੈਂਬਰ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਕਿਹਾ ਹੈ ਕਿ 20 ਨਵੰਬਰ ਨੂੰ ਨੌਜਵਾਨ ਆਗੂ ਸ਼ਹਿਰੀ ਯੂਥ ਪ੍ਰਧਾਨ ਤਲਵਿੰਦਰ ਸਿੰਘ ਮੁਹਾਲੀ ਦੀ ਅਗਵਾਈ ਹੇਠ ਜਿਲ਼ਾ ਐਸ. ਏ. ਐਸ. ਨਗਰ ਤੋਂ ਵਿਸ਼ਾਲ ਕਾਫਲਾ ਬਰਗਾੜੀ ਵਿਖੇ ਗ੍ਰਿਫਤਾਰੀ ਦੇਣ ਲਈ ਰਵਾਨਾ ਹੋਵੇਗਾ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2016 ਤੋਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਅਤੇ ਹਕੂਮਤ ਵੱਲੋਂ ਬਹਿਬਲ ਕਲਾਂ ਵਿਖੇ ਬੇਅਦਬੀ ਦਾ ਇਨਸਾਫ ਮੰਗ ਰਹੀਆਂ ਬੇਕਸੂਰ ਸੰਗਤਾਂ ਦੇ ਅੰਨੇਵਾਹ ਗੋਲੀਆਂ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕੀਤੇ ਜਾਣ ਦਾ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬਰਗਾੜੀ ਵਿਖੇ ਗ੍ਰਿਫਤਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਝੂਠੇ ਵਾਅਦੇ, ਵੱਡੇ ਦਮਗਜੇ ਮਾਰ ਕੇ ਤਰ੍ਹਾਂ ਤਰ੍ਹਾਂ ਦੇ ਸਬਜਬਾਗ ਦਿਖਾ ਕੇ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੁਣ ਬਾਦਲਕਿਆਂ ਅਤੇ ਕਾਂਗਰਸੀਆਂ ਦੇ ਰਾਹ ਪੈ ਕੇ ਆਪ ਤੋਂ ਬੇਗਾਨੀ ਬਣ ਗਈ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਇਹ ਗ੍ਰਿਫਤਾਰੀਆਂ ਦਾ ਸਿਲਸਿਲਾ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਜਥੇ. ਬਲਵੀਰ ਸਿੰਘ ਸੋਹਾਣਾ, ਸੇਵਾ ਸਿੰਘ ਗੀਗਾਮਾਜਰਾ, ਨੈਬ ਸਿੰਘ ਗੀਗਾਮਾਜਰਾ, ਅਵਤਾਰ ਸਿੰਘ ਦੈੜੀ ਆਦਿ ਆਗੂ ਅਤੇ ਵਰਕਰ ਹਾਜਰ ਸਨ।