ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 17 ਨਵੰਬਰ - ਸਿੰਘ ਸਭਾ ਕਮੇਟੀ (ਗੁਰਦੁਆਰਾ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਤੜਕੇ ਸੈਂਟਰਲ ਪਾਰਕ (ਨੇੜੇ ਵੇਰਕਾ ਬੂਥ), ਬਲਾਕ ਆਈ, ਐਰੋਸਿਟੀ ਵਿਖੇ ਐਰੋਸਿਟੀ, ਬਲਾਕ ਆਈ ਦੇ ਸਮੂਹ ਨਿਵਾਸੀਆਂ ਅਤੇ ਸਾਧ ਸੰਗਤ ਨਾਲ ਪ੍ਰਭਾਤ ਫੇਰੀ ਕੱਢੀ ਗਈ। ਇਸ ਮੌਕੇ ਸ਼੍ਰੀ ਜਪੁਜੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਚਾਹ ਅਤੇ ਬਰੈਡ ਪਕੌੜਿਆਂ ਦਾ ਅਟੁੱਟ ਲੰਗਰ ਵਰਤਾਇਆ ਗਿਆ।

ਇਸ ਮੌਕੇ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ, ਜਨਰਲ ਸਕੱਤਰ ਮਨਮੇਹਰ ਸਿੰਘ ,ਉਪ ਪ੍ਰਧਾਨ ਸੁਖਵਿੰਦਰ ਸਿੰਘ, ਕੈਸ਼ੀਅਰ ਜਤਿੰਦਰ ਕੌਰ, ਮੈਂਬਰ ਲੱਖਾ ਸਿੰਘ, ਗੁਰਦੀਪ ਸਿੰਘ, ਕਮਲਜੀਤ, ਚਰਨ ਦੀਪ ਸਿੰਘ , ਸੰਜੀਵ ਬੁੱਧੀਰਾਜਾ, ਏ. ਐਲ. ਵਰਮਾ ਅਤੇ ਐਰੋਸਿਟੀ ਦੀਆਂ ਸੰਗਤਾਂ ਮੌਜੂਦ ਸਨ।