
ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਬਾਲ ਮੇਲਾ ਮਨਾਇਆ ਗਿਆ।
ਮਾਹਿਲਪੁਰ - ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਹੁਸ਼ਿਆਰਪੁਰ ਸੰਜੀਵ ਗੌਤਮ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਕੂਲ ਮੁਖੀ ਕਰਮਜੀਤ ਕੌਰ ਸਹੋਤਾ ਦੀ ਯੋਗ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਬਾਲ ਮੇਲਾ ਮਨਾਇਆ ਗਿਆ।
ਮਾਹਿਲਪੁਰ - ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਹੁਸ਼ਿਆਰਪੁਰ ਸੰਜੀਵ ਗੌਤਮ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਕੂਲ ਮੁਖੀ ਕਰਮਜੀਤ ਕੌਰ ਸਹੋਤਾ ਦੀ ਯੋਗ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਬਾਲ ਮੇਲਾ ਮਨਾਇਆ ਗਿਆ। ਇਸ ਵਿੱਚ ਸਟੇਟ ਅਵਾਰਡੀ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਗੁਰਦਿਆਲ ਸਿੰਘ ਮੰਡੇਰ ਕਨੇਡਾ ਨਿਵਾਸੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਬਾਲ ਮੇਲੇ ਵਿੱਚ ਸ਼ਿਰਕਤ ਕੀਤੀ। ਪ੍ਰੀ-ਪ੍ਰਾਇਮਰੀ ਜਮਾਤ ਇੰਚਾਰਜ ਸ਼੍ਰੀਮਤੀ ਸ਼ਿਵਾਨੀ ਅਤੇ ਸਕੂਲ ਸਟਾਫ ਵਲੋਂ ਸਰੀਰਕ ਵਿਕਾਸ, ਬੌਧਿਕ ਵਿਕਾਸ, ਰਚਨਾਤਮਕ ਵਿਕਾਸ, ਭਾਸ਼ਾਈ ਵਿਕਾਸ ਅਤੇ ਨਵੇਂ ਦਾਖਲੇ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਸਟਾਲ ਲਗਾਏ ਗਏ। ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਹਾਜ਼ਰ ਮਾਪਿਆਂ, ਐੱਸ.ਐੱਮ.ਸੀ ਮੈਂਬਰਾਂ, ਅਤੇ ਮੁੱਖ ਮਹਿਮਾਨ ਵਲੋਂ ਵੱਖ-ਵੱਖ ਸਟਾਲਾਂ ਦੀ ਵਿਜ਼ਿਟ ਕੀਤੀ ਗਈ। ਵਿਦਿਆਰਥੀਆਂ ਵਲੋਂ ਕਵਿਤਾ,ਡਾਨਸ,ਫੈਂਸੀ ਡਰੈੱਸ, ਮਾਡਲਿੰਗ, ਟੇਢੀ ਰੇਖਾ ਤੇ ਚੱਲਣਾ,ਸਿਰ ਤੇ ਕਿਤਾਬ ਰੱਖ ਕੇ ਚੱਲਣਾ ਅਤੇ ਬਾਲਟੀ ਵਿੱਚ ਗੇਂਦ ਪਾਉਣਾ ਆਦਿ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਜਸਵੀਰ ਸਿੰਘ ਵਲੋਂ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਛੇ ਸਾਲ ਪੂਰੇ ਹੋਣ ਉਪਰੰਤ ਬਾਲ ਮੇਲੇ ਦੌਰਾਨ ਸਿੱਖਿਆ ਵਿਭਾਗ ਵਲੋਂ ਪੀ-ਪ੍ਰਾਇਮਰੀ ਜਮਾਤਾਂ ਲਈ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹਨਾਂ ਵਲੋਂ ਸਕੂਲ ਮੁਖੀ ਅਤੇ ਸਕੂਲ ਸਟਾਫ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਸਕੂਲ ਮੁਖੀ ਮੈਡਮ ਕਰਮਜੀਤ ਕੌਰ ਵਲੋਂ ਦੱਸਿਆ ਗਿਆ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਲੱਗਭਗ ਆਲੇ-ਦੁਆਲੇ ਦੇ 10 ਪਿੰਡਾਂ ਦੇ ਵਿਦਿਆਰਥੀ ਸਪਸ ਭੂੰਨੋਂ ਵਿਖੇ ਪੜ੍ਹਦੇ ਹਨ ਜਿਹਨਾਂ ਲਈ ਐੱਨ.ਆਰ.ਆਈ. ਐਜੂਕੇਸ਼ਨ ਸੁਸਾਇਟੀ, ਗ੍ਰਾਮ ਪੰਚਾਇਤ ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਟਰਾਂਸਪੋਰਟ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਮੁੱਖ ਮਹਿਮਾਨ ਗੁਰਦਿਆਲ ਸਿੰਘ ਮੰਡੇਰ ਵਲੋਂ ਬੱਚਿਆਂ ਵਲੋਂ ਪੇਸ਼ ਕੀਤੀਆਂ ਗਤੀਵਿਧੀਆਂ, ਬੱਚਿਆਂ ਨੂੰ ਦਿੱਤੀ ਜਾਂਦੀ ਸਿੱਖਿਆ ਤੇ ਤਸੱਲੀ ਪ੍ਰਗਟ ਕਰਦਿਆਂ, ਬੱਚਿਆਂ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਮੁੱਖ ਮਹਿਮਾਨ ਗੁਰਦਿਆਲ ਸਿੰਘ, ਸੈਂਟਰ ਹੈੱਡ ਜਸਵੀਰ ਸਿੰਘ, ਸਕੂਲ ਮੁਖੀ ਕਰਮਜੀਤ ਕੌਰ, ਹਰਵਿੰਦਰ ਕੌਰ ਐੱਸ.ਐੱਮ.ਸੀ.ਚੇਅਰਪਰਸਨ,ਕੈਪਟਨ ਰੇਸ਼ਮ ਚੰਦ ਅਤੇ ਐੱਸ.ਐੱਮ.ਸੀ. ਮੈਂਬਰਾਂ ਵਲੋਂ ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਰਤੀ ਦੇਵੀ,ਸਿਮਰਨਜੀਤ,ਸਪਨਾ, ਕੁਲਵਿੰਦਰ ਕੌਰ ਆਂਗਨਵਾੜੀ ਵਰਕਰ,ਆਸ਼ਾ ਰਾਣੀ ਤਜਿੰਦਰ ਕੌਰ,ਸਤਨਾਮ ਸਿੰਘ ਐੱਸ.ਐੱਮ.ਸੀ.ਮੈਬਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
