
ਧੋਖੇਬਾਜ ਏਜੰਟਾਂ ਦੇ ਸ਼ਿਕਾਰ ਪੀੜਤਾਂ ਨੂੰ ਦਿਵਾਇਆ ਜਾਵੇਗਾ ਹਰ ਹੀਲੇ ਇਨਸਾਫ : ਕੁਲਦੀਪ ਸਿੰਘ ਸਮਾਣਾ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਦਫਤਰ ਵਿਖੇ ਪੀੜਤਾਂ ਨੂੰ ਏਜੰਟ ਕੋਲੋਂ 6 ਲੱਖ ਰੁਪਏ ਦਿਵਾਏ
ਐਸ ਏ ਐਸ ਨਗਰ, 16 ਨਵੰਬਰ - ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਸਮਾਣਾ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਲੁੱਟ ਕਰਨ ਵਾਲੇ ਫਰਜ਼ੀ ਏਜੰਟਾਂ ਦੀ ਧੋਖਾਧੜੀ ਦੇ ਸ਼ਿਕਾਰ ਪੀੜਤਾਂ ਨੂੰ ਹਰ ਹੀਲੇ ਇਨਸਾਫ ਦਿਵਾਇਆ ਜਾਵੇਗਾ ਅਤੇ ਮਿਹਨਤਕਸ਼ ਪਰਿਵਾਰਾਂ ਦੀ ਲੁੱਟ ਕਰਨ ਦੀ ਕਿਸੇ ਨੂੰ ਵੀ ਖੁੱਲ ਨਹੀਂ ਦਿੱਤੀ ਜਾਵੇਗੀ।
ਐਸ ਏ ਐਸ ਨਗਰ, 16 ਨਵੰਬਰ - ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਸਮਾਣਾ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਲੁੱਟ ਕਰਨ ਵਾਲੇ ਫਰਜ਼ੀ ਏਜੰਟਾਂ ਦੀ ਧੋਖਾਧੜੀ ਦੇ ਸ਼ਿਕਾਰ ਪੀੜਤਾਂ ਨੂੰ ਹਰ ਹੀਲੇ ਇਨਸਾਫ ਦਿਵਾਇਆ ਜਾਵੇਗਾ ਅਤੇ ਮਿਹਨਤਕਸ਼ ਪਰਿਵਾਰਾਂ ਦੀ ਲੁੱਟ ਕਰਨ ਦੀ ਕਿਸੇ ਨੂੰ ਵੀ ਖੁੱਲ ਨਹੀਂ ਦਿੱਤੀ ਜਾਵੇਗੀ। ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਦੇ ਦਫਤਰ ਵਿੱਚ ਪਿੰਡ ਮੁਹਾਲੀ ਦੀ ਵਸਨੀਕ ਜਸਪ੍ਰੀਤ ਕੌਰ ਦੇ ਜਲੰਧਰ ਦੇ ਇੱਕ ਏਜੰਟ ਕੋਲ ਫਸੇ 6 ਲੱਖ ਰੁਪਏ ਦੀ ਰਕਮ ਵਾਪਸ ਕਰਵਾਏ ਜਾਣ ਮੌਕੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਠੱਗੀਆਂ ਠੋਰੀਆਂ ਅਤੇ ਧੱਕੇਸ਼ਾਹੀਆਂ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਜਸਪ੍ਰੀਤ ਕੌਰ ਪਿੰਡ ਮੁਹਾਲੀ ਨੂੰ ਜਲੰਧਰ ਦੇ ਇੱਕ ਏਜੰਟ ਵਲੋਂ ਯੂਰਪ ਉਸਦੇ ਪਤੀ ਕੋਲ ਭੇਜਣ ਦੀ ਥਾਂ ਧੋਖੇ ਨਾਲ ਅਜਰਬਾਈਜਾਨ ਦੇਸ਼ ਵਿੱਚ ਫਸਾ ਦਿੱਤਾ ਸੀ ਜਿੱਥੋਂ ਉਹ 3 ਮਹੀਨੇ ਬਾਅਦ ਵਾਪਿਸ ਪੰਜਾਬ ਆ ਸਕੀ ਸੀ ਅਤੇ ਅੱਜ ਹਲਕਾ ਵਿਧਾਇਕ ਮੁਹਾਲੀ ਸz. ਕੁਲਵੰਤ ਸਿੰਘ ਦੀ ਬਦੌਲਤ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਤੇ ਲੜਕੀ ਨੂੰ 6 ਲੱਖ ਰੁਪਏ ਦੀ ਰਕਮ (ਚੈਕ ਰਾਹੀਂ) ਵਾਪਸ ਕਰਵਾਈ ਗਈ ਹੈ।
ਉਹਨਾਂ ਦੱਸਿਆ ਕਿ ਏਜੰਟ ਤੋਂ ਪੈਸੇ ਵਾਪਸ ਕਰਵਾਉਣ ਲਈ ਕਰਵਾਏ ਗਏ ਸਮਝੌਤੇ ਵਿੱਚ ਸਵਰਨ ਸਿੰਘ, ਸਤਨਾਮ ਸਿੰਘ ਦਾਊਂ, ਪਰਮਜੀਤ ਸਿੰਘ ਅਤੇ ਹਰਮੇਸ਼ ਸਿੰਘ ਕੁੰਭੜਾ ਵਲੋਂ ਅਹਿਮ ਯੋਗਦਾਨ ਦਿੱਤਾ ਗਿਆ।
