ਯੋਧਬੀਰ ਸਿੰਘ ਬੱਢੋਆਣ ਬਹੁਮੰਤਵੀ ਖੇਤੀਬਾੜੀ ਸੁਸਾਇਟੀ ਟੂਟੋਮਜਾਰਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਮਾਹਿਲਪੁਰ, (16 ਨਵੰਬਰ) - ਅੱਜ ਟੂਟੋਮਜਾਰਾ ਬਹੁਮੰਤਵੀ ਖੇਤੀਬਾੜੀ ਸੁਸਾਇਟੀ ਦੀ ਮੀਟਿੰਗ ਸਮੂਹ ਮੈਂਬਰਾਨ ਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਹੋਈl ਜਿਸ ਵਿੱਚ ਕਮੇਟੀ ਦੀ ਚੋਣ ਕਰਦਿਆਂ ਸਰਬਸੰਮਤੀ ਨਾਲ ਪੜੇ ਲਿਖੇ,ਅਗਾਂਹਵਧੂ ਨੌਜਵਾਨ ਕਿਸਾਨ ਯੋਧਬੀਰ ਸਿੰਘ ਬਰਾੜ ਬੱਢੋਆਣ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ।

ਮਾਹਿਲਪੁਰ, (16 ਨਵੰਬਰ) - ਅੱਜ ਟੂਟੋਮਜਾਰਾ ਬਹੁਮੰਤਵੀ ਖੇਤੀਬਾੜੀ ਸੁਸਾਇਟੀ ਦੀ ਮੀਟਿੰਗ ਸਮੂਹ ਮੈਂਬਰਾਨ ਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਹੋਈl ਜਿਸ ਵਿੱਚ ਕਮੇਟੀ ਦੀ ਚੋਣ ਕਰਦਿਆਂ ਸਰਬਸੰਮਤੀ ਨਾਲ ਪੜੇ ਲਿਖੇ,ਅਗਾਂਹਵਧੂ ਨੌਜਵਾਨ ਕਿਸਾਨ ਯੋਧਬੀਰ ਸਿੰਘ ਬਰਾੜ ਬੱਢੋਆਣ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ।ਇਸ ਤੋਂ ਇਲਾਵਾ ਦਵਿੰਦਰ ਸਿੰਘ ਹਵੇਲੀ ਨੂੰ ਮੀਤ ਪ੍ਰਧਾਨ ਅਤੇ ਹਰਦੀਪ ਸਿੰਘ ਬੱਢੋਆਣ,ਜਸਵੀਰ ਸਿੰਘ ਹਵੇਲੀ,ਜਰਨੈਲ ਸਿੰਘ ਸਰਦੁੱਲਾਪੁਰ, ਜਸਵਿੰਦਰ ਸਿੰਘ ਟੂਟੋਮਜਾਰਾ,ਤਰਸੇਮ ਸਿੰਘ ਟੂਟੋਮਜਾਰਾ, ਨਰਿੰਦਰ ਸਿੰਘ ਸਰਦੁੱਲਾਪੁਰ,ਸੁਦੇਸ਼ ਕੁਮਾਰੀ ਟੂਟੋਮਜਾਰਾ ਤੇ ਗੁਰਮੀਤ ਕੌਰ ਹਵੇਲੀ ਨੂੰ ਕਮੇਟੀ ਮੈਂਬਰ ਚੁਣਿਆ ਗਿਆ‌।ਇਸ ਮੌਕੇ ਤੇ ਸੁਸਾਇਟੀ ਦੇ ਸੈਕਟਰੀ ਮੋਹਿਤ ਸ਼ਰਮਾ,ਅਮਰਜੀਤ ਸਿੰਘ ਬੱਢੋਆਣ ਸਾਬਕਾ ਪ੍ਰਧਾਨ, ਅਮਨਪ੍ਰੀਤ ਸਿੰਘ ਮਾਨ ਤੇ ਬਾਲ ਕ੍ਰਿਸ਼ਨ ਵੀ ਹਾਜ਼ਰ ਸਨ।ਸਾਰੇ ਕਮੇਟੀ ਮੈਂਬਰਾਂ ਨੇ ਪ੍ਰਧਾਨ ਯੋਧਬੀਰ ਸਿੰਘ ਦੀ ਅਗਵਾਈ ਹੇਠ ਸੁਸਾਇਟੀ ਦਾ ਕੰਮ ਪੂਰੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਕਰਨ ਤੇ ਇਲਾਕੇ ਦੇ ਕਾਸ਼ਤਕਾਰਾਂ ਤੇ ਗੈਰ ਕਾਸ਼ਤਕਾਰਾਂ ਨੂੰ ਆਪਣੇ ਕੰਮ ਧੰਦੇ ਵਧੀਆ ਢੰਗ ਨਾਲ ਚਲਾਉਣ ਲਈ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ।ਇਲਾਕਾ ਨਿਵਾਸੀਆਂ ਵਲੋਂ ਪ੍ਰਧਾਨ ਤੇ ਸਮੂਹ ਕਮੇਟੀ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।