
ਫੇਫੜਿਆਂ ਦੀ ਗੰਭੀਰ ਬਿਮਾਰੀ ਦੇ 46 ਫੀਸਦੀ ਮਾਮਲਿਆਂ ਲਈ ਸਿਗਰਟਨੋਸ਼ੀ ਜ਼ਿੰਮੇਵਾਰ: ਐਕਸਪਰਟ
ਐਸ. ਏ. ਐਸ. ਨਗਰ, 14 ਨਵੰਬਰ-ਸੰਸਾਰ ਭਰ ਵਿੱਚ ਦਿਲ ਦੀ ਬਿਮਾਰੀ ਅਤੇ ਕੈਂਸਰ ਤੋਂ ਬਾਅਦ ਫੇਫੜਿਆਂ ਦੀ ਗੰਭੀਰ ਬਿਮਾਰੀ (ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼) ਤੀਜੀ ਸਭ ਤੋਂ ਵੱਧ ਖ਼ਤਰਨਾਕ ਬਿਮਾਰੀ ਹੈ ਅਤੇ ਇਸ ਕਾਰਨ ਵੱਡੀ ਗਿਣਤੀ ਲੋਕ ਮੌਤ ਦਾ ਸ਼ਿਕਾਰ ਹੁੰਦੇ ਹਨ।
ਐਸ. ਏ. ਐਸ. ਨਗਰ, 14 ਨਵੰਬਰ-ਸੰਸਾਰ ਭਰ ਵਿੱਚ ਦਿਲ ਦੀ ਬਿਮਾਰੀ ਅਤੇ ਕੈਂਸਰ ਤੋਂ ਬਾਅਦ ਫੇਫੜਿਆਂ ਦੀ ਗੰਭੀਰ ਬਿਮਾਰੀ (ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼) ਤੀਜੀ ਸਭ ਤੋਂ ਵੱਧ ਖ਼ਤਰਨਾਕ ਬਿਮਾਰੀ ਹੈ ਅਤੇ ਇਸ ਕਾਰਨ ਵੱਡੀ ਗਿਣਤੀ ਲੋਕ ਮੌਤ ਦਾ ਸ਼ਿਕਾਰ ਹੁੰਦੇ ਹਨ। ਇਸ ਸੰਬੰਧੀ ਆਈਵੀਵਾਈ ਹਸਪਤਾਲ ਮੁਹਾਲੀ ਦੇ ਡਾਕਟਰਾਂ ਦੀ ਇੱਕ ਟੀਮ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਸਾਹ ਦੀ ਸਮੱਸਿਆ ਅਤੇ ਖੰਘ ਨੂੰ ਵਧਦੀ ਉਮਰ ਦਾ ਅਸਰ ਮੰਨਦੇ ਹਨ ਪਰੰਤੂ ਇਹ ਬਿਮਾਰੀ (ਸੀ ਓ ਪੀ ਡੀ) ਸਾਲਾਂ ਤੱਕ ਸਾਹ ਦੀ ਤਕਲੀਫ ਪੈਦਾ ਕੀਤੇ ਬਿਨਾਂ ਵੀ ਵਿਕਸਤ ਹੋ ਸਕਦੀ ਹੈ।
ਡਾਕਟਰਾਂ ਦੀ ਟੀਮ ਵਿੱਚ ਸ਼ਾਮਿਲ ਡਾ ਸੁਰੇਸ਼ ਕੁਮਾਰ ਗੋਇਲ, ਡਾ ਸੋਨਲ, ਡਾ: ਰਣਜੀਤ ਕੁਮਾਰ ਗੋਨ ਅਤੇ ਡਾਕਟਰ ਜਗਪਾਲ ਪੰਧੇਰ ਨੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਬਾਰੇ ਵੱਖ-ਵੱਖ ਤੱਥਾਂ ਅਤੇ ਮਿੱਥਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਸੀਓਪੀਡੀ ਹਲਕੇ ਤੋਂ ਗੰਭੀਰ ਤੱਕ ਫੇਫੜਿਆਂ ਦੀ ਬਿਮਾਰੀ ਦਾ ਇੱਕ ਪ੍ਰਗਤੀਸ਼ੀਲ ਰੂਪ ਹੈ ਜੋ ਸਾਹ ਲੈਣ ਵਿੱਚ ਮੁਸ਼ਕਲ ਬਣਾਉਂਦਾ ਹੈ। ਉਹਨਾਂ ਕਿਹਾ ਕਿ ਬਿਮਾਰੀ ਦੇ ਵਧੇਰੇ ਉੱਨਤ ਪੜਾਅ ਵਿੱਚ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ।
ਉਹਨਾਂ ਕਿਹਾ ਕਿ ਇਹ ਬਿਮਾਰੀ ਅਕਸਰ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੁੰਦਾ ਹੈ ਜਿਨ੍ਹਾਂ ਦਾ ਸਿਗਰਟਨੋਸ਼ੀ ਦਾ ਇਤਿਹਾਸ ਹੈ। ਇਹ ਉਹ ਵਿਅਕਤੀ ਹੋ ਸਕਦੇ ਹਨ ਜੋ ਮੌਜੂਦਾ ਜਾਂ ਸਾਬਕਾ ਸਿਗਰਟਨੋਸ਼ੀ ਕਰਦੇ ਹਨ। ਉਹਨਾਂ ਕਿਹਾ ਕਿ ਇਸ ਬਿਮਾਰੀ ਤੋਂ ਪੀੜਤ ਜ਼ਿਆਦਾਤਰ (ਲਗਭਗ 90 ਫੀਸਦੀ) ਲੋਕਾਂ ਦਾ ਸਿਗਰਟਨੋਸ਼ੀ ਦਾ ਇਤਿਹਾਸ ਹੁੰਦਾ ਹੈ ਅਤੇ ਬਿਮਾਰੀ ਦੇ 46 ਫੀਸਦੀ ਕੇਸਾਂ ਲਈ ਸਿਗਰਟਨੋਸ਼ੀ ਜ਼ਿੰਮੇਵਾਰ ਹੈ। ਇਸ ਤੋਂ ਬਾਅਦ ਬਾਹਰੀ ਅਤੇ ਅੰਦਰੂਨੀ ਪ੍ਰਦੂਸ਼ਣ ਬਿਮਾਰੀ ਦੇ 21 ਫੀਸਦੀ ਕੇਸਾਂ ਲਈ ਜ਼ਿੰਮੇਵਾਰ ਹੈ ਅਤੇ ਗੈਸਾਂ ਅਤੇ ਧੂੰਏਂ ਦੇ ਪੇਸ਼ੇਵਰ ਸੰਪਰਕ 16 ਫੀਸਦੀ ਲਈ ਜ਼ਿੰਮੇਵਾਰ ਹਨ।
