ਬਹੁਪੱਖੀ ਪ੍ਰਤਿਭਾ ਨਾਲ਼ ਮਾਲਾਮਾਲ ਸ਼ਾਇਰ ਅਤੇ ਸਮਾਜ ਸੇਵਕ ਕੰਵਰ ਇਕਬਾਲ

ਕਪੂਰਥਲਾ - ਕਪੂਰਥਲੇ ਤੋਂ “ਆਪ” ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਅਤੇ "ਆਪ" ਟ੍ਰੇਡ ਵਿੰਗ ਕਪੂਰਥਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਕੌਮਾਂਤਰੀ ਸ਼ਾਇਰ ਵਜੋਂ ਮਾਨਤਾ ਪ੍ਰਾਪਤ ਸ੍ਰ. ਕੰਵਰ ਇਕਬਾਲ ਸਿੰਘ ਜੀ ਜੋ ਕਿ ਸਮੇਂ-ਸਮੇਂ ਪੰਜਾਬ ਵਾਸੀਆਂ ਦੇ ਮੋਢੇ ਨਾਲ ਮੋਡਾ ਜੋੜ ਕੇ ਖੜ੍ਹਦੇ ਨੇ

ਕਪੂਰਥਲਾ -   ਕਪੂਰਥਲੇ ਤੋਂ “ਆਪ” ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਅਤੇ "ਆਪ" ਟ੍ਰੇਡ ਵਿੰਗ ਕਪੂਰਥਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਕੌਮਾਂਤਰੀ ਸ਼ਾਇਰ ਵਜੋਂ ਮਾਨਤਾ ਪ੍ਰਾਪਤ ਸ੍ਰ. ਕੰਵਰ ਇਕਬਾਲ ਸਿੰਘ ਜੀ ਜੋ ਕਿ ਸਮੇਂ-ਸਮੇਂ ਪੰਜਾਬ ਵਾਸੀਆਂ ਦੇ ਮੋਢੇ ਨਾਲ ਮੋਡਾ ਜੋੜ ਕੇ ਖੜ੍ਹਦੇ ਨੇ ਕੰਵਰ ਇਕਬਾਲ ਸਿੰਘ ਜੀ ਵਿਸ਼ਵ ਪ੍ਰਸਿੱਧ ਲੇਖਕਾਂ ਦੀ ਸਭਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ ਪ੍ਰਧਾਨ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ, ਜ਼ਿਕਰਯੋਗ ਹੈ ਕਿ ਕੰਵਰ ਇਕਬਾਲ ਸਿੰਘ ਜੀ ਦਿੱਲੀ ਸਰਕਾਰ ਦੇ ਅਦਾਰੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਭਾਰਤ ਪਾਕਿਸਤਾਨ ਵੰਡ ਉਪਰੰਤ ਦਿੱਲੀ ਦੇ ਲਾਲ ਕਿਲ੍ਹੇ ਤੇ ਕਰਵਾਏ ਜਾ ਰਹੇ ਰਾਸ਼ਟਰੀ ਪੰਜਾਬੀ ਕਵੀ ਦਰਬਾਰਾਂ ਵਿੱਚ ਪਿਛਲੇ 16 ਸਤਾਰਾਂ ਸਾਲਾਂ ਤੋਂ ਆਪਣੀ ਸ਼ਾਇਰੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ, ਕੰਵਰ ਇਕਬਾਲ ਜੀ ਦੇ ਲਿਖੇ ਹੋਏ ਗੀਤ ਬੱਚਿਆਂ ਦੀਆਂ ਪਾਠ ਪੁਸਤਕਾਂ ਵਿੱਚ ਵੀ ਸ਼ਾਮਿਲ ਹਨ।

ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਚੱਲ ਰਹੀ "ਉਰਦੂ ਅਕੈਡਮੀਂ ਮਾਲੇਰਕੋਟਲਾ" ਦੀ ਨਵ ਗਠਿਤ ਪੰਜਾਬ ਦੀ 21 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਵਜੋਂ ਵੀ ਸੇਵਾਵਾਂ ਦੇ ਰਹੇ ਨੇ,
       ਪਿਛਲੇ ਤਕਰੀਬਨ ਸੱਤ-ਅੱਠ ਸਾਲਾਂ ਤੋਂ ਸ੍ਰ. ਕੰਵਰ ਇਕਬਾਲ ਸਿੰਘ ਜੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨਜ਼ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਵੀ ਮਨੁੱਖਤਾ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ, ਆਪਣੀਂ ਲਿਆਕਤ ਸਦਕਾ ਥਾਣਿਆਂ ਅਤੇ ਕਚਹਿਰੀਆਂ ਦਾ ਬੋਝ ਘਟਾਉਣ ਵਿੱਚ ਸਹਾਈ ਹੁੰਦੇ ਹਨ !
 ਸਾਹਿਤਿਕ, ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿੱਚ ਹੋਰ ਬਹੁਤ ਸਾਰੇ ਅਹੁਦਿਆਂ ਤੇ ਸੇਵਾਵਾਂ ਕਰਦੇ ਹੋਏ ਕੰਵਰ ਜੀ "ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੰਟਾ ਘਰ ਕਪੂਰਥਲਾ ਵਿਖੇ ਬਤੌਰ ਚੇਅਰਮੈਨ" ਵੀ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਹਨ ! ਉੱਘੇ ਸਮਾਜ ਸੇਵਕ ਵਜੋਂ ਆਪਣੀ ਟੀਮ ਨਾਲ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਪੰਜਾਬੀ ਲਿਖਣ ਬੋਲਣ ਲਈ ਪ੍ਰੇਰਦੇ ਨੇ ਤੇ ਸਮੇਂ-ਸਮੇਂ ਭਾਸ਼ਾ ਵਿਭਾਗ ਪੰਜਾਬ ਜਿਹੇ ਅਦਾਰਿਆਂ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਪੰਜਾਬੀ ਕਵਿਤਾ ਕਹਾਣੀ ਅਤੇ ਨਿਬੰਧ ਇਤਿਆਦਿ ਲਿਖਣ ਸਮੇਤ ਗੀਤ ਅਤੇ ਗ਼ਜ਼ਲ ਗਾਇਨ ਮੁਕਾਬਲੇ ਕਰਵਾਉਂਦੇ ਹੀ ਰਹਿੰਦੇ ਨੇ ਜਿੰਨਾਂ ਨਾਲ ਬੱਚਿਆਂ ਦਾ ਉਤਸ਼ਾਹ ਵਧਦਾ ਹੈ ਤੇ ਓਹ ਚੰਗਾ ਸਮਾਜ ਸਿਰਜਣ ਲਈ ਅੱਗੇ ਵਧਦੇ ਹਨ !