
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਚੁਣੀ ਨਵੀਂ ਟੀਮ, ਗੁਰਦੀਪ ਸਿੰਘ ਵਾਲੀਆ ਬਣੇ ਪ੍ਰਧਾਨ
ਪਟਿਆਲਾ, 13 ਨਵੰਬਰ - ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਪਟਿਆਲਾ ਦੀ ਦੋ ਸਾਲਾ ਚੋਣ ਪੈਨਸ਼ਨਰਜ਼ ਹੋਮ ਵਿਖੇ ਕੀਤੀ ਗਈ।
ਪਟਿਆਲਾ, 13 ਨਵੰਬਰ - ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਪਟਿਆਲਾ ਦੀ ਦੋ ਸਾਲਾ ਚੋਣ ਪੈਨਸ਼ਨਰਜ਼ ਹੋਮ ਵਿਖੇ ਕੀਤੀ ਗਈ। ਇਹ ਚੋਣ ਚਾਰ ਮੈਂਬਰੀ ਚੋਣ ਕਮੇਟੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਰਣਜੀਤ ਸਿੰਘ ਪ੍ਰੀਜ਼ਾਈਡਿੰਗ ਅਫਸਰ, ਵੇਦ ਪ੍ਰਕਾਸ਼ ਸਿੰਗਲਾ, ਲਾਭ ਦਾਸ, ਸੁਰਵਿੰਦਰ ਸਿੰਘ ਛਾਬੜਾ, ਸਹਾਇਕ ਪ੍ਰੀਜ਼ਾਈਡਿੰਗ ਅਫਸਰ ਸ਼ਾਮਲ ਸਨ ਜਿਨ੍ਹਾਂ ਸੰਵਿਧਾਨ ਅਨੁਸਾਰ ਚੋਣ ਕਰਵਾਈ ਗੁਰਦੀਪ ਸਿੰਘ ਵਾਲੀਆ ਪ੍ਰਧਾਨ, ਸਤਪਾਲ ਸਿੰਘ ਚੰਬਲ ਜਨਰਲ ਸਕੱਤਰ, ਅਤੇ ਗੁਰਮੀਤ ਸਿੰਘ ਟਿਵਾਣਾ ਵਿੱਤ ਸਕੱਤਰ ਚੁਣੇ ਗਏ। ਸਹੁੰ ਚੁੱਕ ਸਮਾਗਮ ਸਮੇਂ ਮੈਂਬਰਾਂ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ। ਐਸੋਸੀਏਸ਼ਨ ਦੇ ਦਫਤਰ ਵਿਚ ਮੈਂਬਰਾਂ ਨੇ ਚੁਣੀ ਟੀਮ ਦਾ ਸਵਾਗਤ ਕਰਦੇ ਹੋਏ ਲੱਡੂ ਵੰਡੇ। ਇਸ ਮੌਕੇ ਜਗਜੀਤ ਸਿੰਘ ਦੁਆ, ਸਤਪਾਲ ਰਾਹੀ, ਅਮਰਜੀਤ ਸਿੰਘ ਘੁੰਮਣ, ਅਜੀਤ ਸਿੰਘ ਸੈਣੀ, ਕੁਲਵੀਰ ਸਿੰਘ ਸ਼ੇਰਗਿੱਲ, ਨਿਰਮਲ ਸਿੰਘ ਸੋਹੀ, ਸੁਰਜੀਤ ਸਿੰਘ, ਮੇਘ ਰਾਜ ਸ਼ਰਮਾ, ਸੁਰਜੀਤ ਸ਼ਰਮਾ, ਐਚ.ਐਸ.ਗਿੱਲ, ਸੁਰਜੀਤ ਸਿੰਘ ਗੋਰੀਆ, ਜਸਪਾਲ ਮਹਿਰਾ, ਅਸ਼ੋਕ ਪਰਾਸ਼ਰ, ਨਿਰਮਲ ਸਿੰਘ, ਸਵਰਨਜੀਤ ਸਿੰਘ, ਪ੍ਰੇਮ ਸਿੰਘ ਸੋਹੀ, ਰਤਨ ਮੱਟੂ, ਗੁਰਕ੍ਰਿਪਾਲ ਸਿੰਘ, ਕੇ.ਕੇ.ਪਰਾਸ਼ਰ, ਪਵਨ ਕੁਮਾਰ ਪੁਰੀ, ਰੁਪਿੰਦਰ ਕੰਦੋਲਾ, ਅਰਵਿੰਦਰ ਸਿੰਘ ਟੌਹੜਾ, ਤੇਜਿੰਦਰ ਸਿੰਘ, ਨਿਰਮਲ ਸਿੰਘ, ਮਨਸਾ ਰਾਮ, ਬਲਦੇਵ ਕ੍ਰਿਸ਼ਨ ਸ਼ਰਮਾ, ਸੁਖਵਿੰਦਰ ਸਿੰਘ ਸੈਣੀ, ਨਾਹਰ ਸਿੰਘ, ਪ੍ਰੇਮ ਚੰਦ ਪੰਜੋਲਾ, ਪਰਮਜੀਤ ਸਿੰਘ ਮੱਗੋ ਤੇ ਕੰਵਲਜੀਤ ਸਿੰਘ ਮਲਹੋਤਰਾ ਨੇ ਵਿਚਾਰ ਰੱਖੇ ਅਤੇ ਵਧਾਈਆਂ ਦਿਤੀਆਂ ।
