ਸਮਾਜ ਨੂੰ ਸਹੀ ਸੇਧ ਦੇਣ ਵਿੱਚ ਮਾਂ ਦੀ ਬਹੁਤ ਵੱਡੀ ਭੂਮਿਕਾ : ਰੇਖਾ ਮਾਨ
ਮੰਡੀ ਗੋਬਿੰਦਗੜ੍ਹ,14 ਮਈ - ਦੇਸ਼ ਭਗਤ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ, ਫੈਕਲਟੀ ਆਫ਼ ਸੋਸ਼ਲ ਸਾਇੰਸਜ਼ ਐਂਡ ਲੈਂਗੂਏਜ, ਫੈਕਲਟੀ ਆਫ਼ ਐਜੂਕੇਸ਼ਨ ਅਤੇ ਯੁਵਕ ਭਲਾਈ ਵਿਭਾਗ ਵੱਲੋਂ ਮਾਂ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਵਿਚ ਨੈਸ਼ਨਲ ਐਵਾਰਡੀ ਰੇਖਾ ਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਟੀਪੀਐਚਐਲ ਦੀ ਸੰਸਥਾਪਕ ਚੇਅਰਪਰਸਨ ਰੇਖਾ ਮਾਨ ਨੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਅਟੁੱਟ ਪਿਆਰ ਅਤੇ ਅਣਥਕ ਯਤਨਾਂ ਲਈ ਸਾਰੀਆਂ ਮਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਮਾਂ ਦਿਵਸ ਮਨਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਮਾਂ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਮੌਕੇ ਸੋਨਾਲੀ, ਰੋਸ਼ਨੀ, ਪ੍ਰਦੀਪ ਕੌਰ, ਕੋਮਲ ਸ਼ਰਮਾ, ਵੈਸ਼ਾਲੀ ਵਰਮਾ ਅਤੇ ਰੌਬਿਨ ਕੁਮਾਰ ਮਾਂ ਦਿਵਸ ਦੇ ਵਿਸ਼ੇ ਦੇ ਦੁਆਲੇ ਕੇਂਦਰਿਤ ਨ੍ਰਿਤ ਪੇਸ਼ਕਾਰੀਆਂ, ਭਾਸ਼ਣਾਂ ਅਤੇ ਕਵਿਤਾਵਾਂ ਨਾਲ ਦਰਸ਼ਕਾਂ ਨੂੰ ਮੁਤਾਸਰ ਕੀਤਾ। ਸਮਾਗਮ ਦੌਰਾਨ ਡਾ: ਦਵਿੰਦਰ ਕੁਮਾਰ ਸ਼ਰਮਾ ਨੇ ਸਭ ਦਾ ਸੁਆਗਤ ਅਤੇ ਮਾਂ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ। ਸਮਾਗਮ ਵਿੱਚ ਡੀਬੀਯੂ ਯੁਵਕ ਮੇਲੇ ਦੇ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਟਰਾਫੀਆਂ ਨਾਲ ਸਨਮਾਨਤ ਕੀਤਾ ਗਿਆ। ਇਸ ਯਾਦਗਾਰੀ ਮੌਕੇ ਮਹਿਮਾਨਾਂ ਨੇ ਬੂਟੇ ਵੀ ਲਾਏ। ਡਾ. ਸੁਰਜੀਤ ਕੌਰ ਪਥੇਜਾ ਨੇ ਸਭਨਾਂ ਦਾ ਧੰਨਵਾਦ ਕੀਤਾ। ਡਾ. ਰੇਣੂ ਸ਼ਰਮਾ ਨੇ ਮੰਚ ਦੀ ਕਾਰਵਾਈ ਨੂੰ ਵਧੀਆ ਤਰੀਕੇ ਨਾਲ ਨਾਲ ਚਲਾਇਆ।