
ਵਿਦਿਆਰਥੀਆਂ ਵਿਚ ਬਾਲ ਸਾਹਿਤ ਦਾ ਪ੍ਰਚਾਰ-ਪ੍ਰਸਾਰ ਬਹੁਤ ਜ਼ਰੂਰੀ : ਦਰਸ਼ਨ ਸਿੰਘ 'ਆਸ਼ਟ'
ਪਟਿਆਲਾ,14 ਮਈ - ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਵਿਖੇ ਸਕੂਲਾਂ ਦੇ ਵਿਦਿਆਰਥੀਆਂ ਵਿਚ ਪੰਜਾਬੀ ਬਾਲ ਸਾਹਿਤ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਲੋੜ ਸੰਬੰਧੀ ਸਮਾਗਮ ਕਰਵਾਇਆ ਗਿਆ।
ਪਟਿਆਲਾ,14 ਮਈ - ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਵਿਖੇ ਸਕੂਲਾਂ ਦੇ ਵਿਦਿਆਰਥੀਆਂ ਵਿਚ ਪੰਜਾਬੀ ਬਾਲ ਸਾਹਿਤ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਲੋੜ ਸੰਬੰਧੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ, ਜੋ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਵੀ ਹਨ, ਨੇ ਲੁਧਿਆਣਾ ਤੋਂ ਪਿਛਲੇ 53 ਸਾਲਾਂ ਤੋਂ ਛਪਣ ਵਾਲੇ ਮਿੰਨੀ ਰਿਸਾਲੇ ‘ਅਣੂ' ਦੇ ਮਹਿਮਾਨ ਸੰਪਾਦਕ ਵਜੋਂ ਬਾਲ ਸਾਹਿਤ ਵਿਸ਼ੇਸ਼ ਅੰਕ ਦਾ ਲੋਕ ਅਰਪਣ ਕਰਦਿਆਂ ਕਿਹਾ ਕਿ ਵਰਤਮਾਨ ਦੌਰ ਵਿਚ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਅਤੇ ਮਿਆਰੀ ਬਾਲ ਸਾਹਿਤ ਨਾਲ ਜੋੜਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਪੰਜਾਬ ਦੀ ਨਵੀਂ ਪੀੜ੍ਹੀ ਆਪਣੀ ਵਿਰਾਸਤ, ਮੁੱਲਵਾਨ ਕਦਰਾਂ ਕੀਮਤਾਂ, ਮਾਤ ਭਾਸ਼ਾ ਅਤੇ ਸਾਹਿਤ ਨਾਲੋਂ ਟੁੱਟਦੀ ਜਾ ਰਹੀ ਹੈ।
ਡਾ. ਆਸ਼ਟ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਭਾਵੇਂ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਪਰੰਤੂ ਮਾਂ ਬੋਲੀ ਵਿਚ ਲਿਖੇ ਜਾਣ ਵਾਲੇ ਬਾਲ ਸਾਹਿਤ ਦਾ ਕਦੇ ਵੀ ਮਹੱਤਵ ਨਹੀਂ ਘਟੇਗਾ ਅਤੇ ਇਹ ਬੱਚਿਆਂ ਦੇ ਜੀਵਨ ਨਿਰਮਾਣ ਦਾ ਪੱਧਰ ਉਚਾ ਚੁੱਕਣ ਵਿਚ ਸਹਾਈ ਹੁੰਦਾ ਰਹੇਗਾ।
