
ਪਰਾਲੀ ਸਾੜੇ ਜਾਣ ਸੰਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲੀਸ ਵੀ ਹੋਈ ਸਰਗਰਮ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਪਰਾਲੀ ਨਾ ਸਾੜਣ ਲਈ ਕਿਹਾ
ਐਸ ਏ ਐਸ ਨਗਰ, 8 ਨਵੰਬਰ - ਸੁਪਰੀਮ ਕੋਰਟ ਵਲੋਂ ਪਰਾਲੀ ਨੂੰ ਅੱਗ ਲਗਾਏ ਜਾਣ ਦੇ ਮਾਮਲਿਆਂ ਤੇ ਪੰਜਾਬ ਸਰਕਾਰ ਨੂੰ ਸਖਤੀ ਨਾਲ ਰੋਕ ਲਗਾਉਣ ਦੀਆਂ ਹਿਦਾਇਤਾਂ ਦੇਣ ਅਤੇ ਪਰਾਲੀ ਨੂੰ ਅੱਗ ਲਗਾਏ ਜਾਣ ਦੀ ਘਟਨਾ ਸਾਮ੍ਹਣੇ ਆਉਣ ਤੇ ਸੰਬੰਧਿਤ ਖੇਤਰ ਦੇ ਥਾਣਾ ਮੁਖੀ ਨੂੰ ਜਿੰਮੇਵਾਰ ਠਹਿਰਾਏ ਜਾਣ ਸੰਬੰਧੀ ਦਿੱਤੀ ਗਈ ਹਿਦਾਇਤ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਤੇ ਰੋਕ ਲਗਾਉਣ ਲਈ ਪੁਲੀਸ ਵੀ ਸਰਗਰਮ ਹੋ ਗਈ ਹੈ।
ਐਸ ਏ ਐਸ ਨਗਰ, 8 ਨਵੰਬਰ - ਸੁਪਰੀਮ ਕੋਰਟ ਵਲੋਂ ਪਰਾਲੀ ਨੂੰ ਅੱਗ ਲਗਾਏ ਜਾਣ ਦੇ ਮਾਮਲਿਆਂ ਤੇ ਪੰਜਾਬ ਸਰਕਾਰ ਨੂੰ ਸਖਤੀ ਨਾਲ ਰੋਕ ਲਗਾਉਣ ਦੀਆਂ ਹਿਦਾਇਤਾਂ ਦੇਣ ਅਤੇ ਪਰਾਲੀ ਨੂੰ ਅੱਗ ਲਗਾਏ ਜਾਣ ਦੀ ਘਟਨਾ ਸਾਮ੍ਹਣੇ ਆਉਣ ਤੇ ਸੰਬੰਧਿਤ ਖੇਤਰ ਦੇ ਥਾਣਾ ਮੁਖੀ ਨੂੰ ਜਿੰਮੇਵਾਰ ਠਹਿਰਾਏ ਜਾਣ ਸੰਬੰਧੀ ਦਿੱਤੀ ਗਈ ਹਿਦਾਇਤ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਤੇ ਰੋਕ ਲਗਾਉਣ ਲਈ ਪੁਲੀਸ ਵੀ ਸਰਗਰਮ ਹੋ ਗਈ ਹੈ। ਇਸ ਸੰਬੰਧੀ ਡੀ ਐਸ ਪੀ ਸਿਟੀ 2 ਸ. ਹਰਸਿਮਰਨ ਸਿੰਘ ਬੱਲ ਵਲੋਂ ਅੱਜ ਸਨੇਟਾ ਪੁਲੀਸ ਚੌਂਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੂੰ ਨਾਲ ਲੈ ਕੇ ਪਿੰਡ ਸਨੇਟਾ, ਤੰਗੌਰੀ, ਗੀਗੇ ਮਾਜਰਾ ਅਤੇ ਨਾਲ ਲੱਗਦ ਪਿੰਡਾਂ ਦੇ ਮੋਹਤਬਰਾਂ ਅਤੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਹਾ ਗਿਆ।
ਇਸ ਮੌਕੇ ਸ. ਬੱਲ ਨੇ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਸਾਮ੍ਹਣੇ ਆਉਣ ਤੇ ਪੁਲੀਸ ਵਲੋਂ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਮਿੱਟੀ ਦੀ ਉੱਪਰਲੀ ਪਰਤ ਵੀ ਸੜ ਜਾਂਦੀ ਹੈ ਜਿਸ ਨਾਲ ਧਰਤੀ ਦੇ ਮਿੱਤਰ ਕੀੜੇ ਵੀ ਖਤਮ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਲਈ ਸਰਕਾਰ ਵਲੋਂ ਸੁਪਰ ਸੀਡਰ ਮੁਹਈਆ ਕਰਵਾਏ ਜਾ ਰਹੇ ਹਨ ਜਿਹਨਾਂ ਦੀ ਵਰਤੋਂ ਨਾਲ ਫਸਲ ਦੀ ਝਾੜ ਤੇ ਵੀ ਕੋਈ ਅਸਰ ਨਹੀਂ ਪੈਂਦਾ।
ਇਸ ਮੌਕੇ ਹਾਜਿਰ ਪਿੰਡਾਂ ਦੇ ਵਸਨੀਕਾਂ ਨੇ ਸ. ਬੱਲ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਭਰੋਸਾ ਦਿੱਤਾ।
