ਕੁੱਟ-ਮਾਰ ਕਰਨ ਦੇ ਮਾਮਲਿਆਂ 'ਚ ਅੱਠ ਵਿਰੁੱਧ ਪਰਚਾ, 600 ਨਸ਼ੀਲੀਆਂ ਗੋਲੀਆਂ ਬਰਾਮਦ

ਪਟਿਆਲਾ, 8 ਨਵੰਬਰ : ਸਥਾਨਕ ਧੀਰੂ ਨਗਰ ਦੇ ਗੌਰਵ ਨੇ ਥਾਣਾ ਕੋਤਵਾਲੀ ਵਿਖੇ ਇੱਕੋ ਪਰਿਵਾਰ ਦੇ 3 ਜੀਆਂ ਤੇ ਇੱਕ ਅਣਪਛਾਤੇ ਵਿਅਕਤੀ ਸਮੇਤ 6 ਵਿਅਕਤੀਆਂ ਵਿਰੁੱਧ ਕੁੱਟ-ਮਾਰ ਕਰਨ ਦਾ ਪਰਚਾ ਦਰਜ ਕਰਵਾਇਆ ਹੈ।

ਪਟਿਆਲਾ, 8 ਨਵੰਬਰ : ਸਥਾਨਕ ਧੀਰੂ ਨਗਰ ਦੇ ਗੌਰਵ ਨੇ ਥਾਣਾ ਕੋਤਵਾਲੀ ਵਿਖੇ ਇੱਕੋ ਪਰਿਵਾਰ ਦੇ 3 ਜੀਆਂ ਤੇ ਇੱਕ ਅਣਪਛਾਤੇ ਵਿਅਕਤੀ ਸਮੇਤ 6 ਵਿਅਕਤੀਆਂ ਵਿਰੁੱਧ ਕੁੱਟ-ਮਾਰ ਕਰਨ ਦਾ ਪਰਚਾ ਦਰਜ ਕਰਵਾਇਆ ਹੈ। ਉਸਨੇ ਆਪਣੀ ਸ਼ਿਕਾਇਤ ਵਿੱਚ ਲੱਕੀ, ਜਤਿਨ, ਪਿੰਕੀ, ਰਾਹੁਲ, ਗੱਗੂ ਤੇ ਇੱਕ ਹੋਰ ਅਣਪਛਾਤੇ ਵਿਅਕਤੀ ਦਾ ਨਾਂ ਲੈਂਦਿਆਂ ਦੋਸ਼ ਲਗਾਇਆ ਹੈ ਕਿ ਉਸਨੂੰ 6 ਨਵੰਬਰ ਨੂੰ ਰਾਘੋ ਮਾਜਰਾ ਇਲਾਕੇ ਵਿੱਚ ਘੇਰ ਕੇ ਕੁੱਟਿਆ ਗਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੋਤਵਾਲੀ ਥਾਣੇ ਵਿਖੇ ਹੀ ਇੱਕ ਹੋਰ ਅਜਿਹੀ ਹੀ ਵਾਰਦਾਤ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਗਲੀ ਨੰ. 4 ਗੁਰਬਖ਼ਸ਼ ਕਲੋਨੀ ਦੇ ਸੁਖਬੀਰ ਸਿੰਘ ਨੇ ਤਫ਼ਜ਼ਲਪੁਰਾ ਦੇ ਗੁਰਪ੍ਰੀਤ ਸਿੰਘ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ 'ਤੇ ਦੋਸ਼ ਲਗਾਇਆ ਹੈ ਕਿ ਉਸਨੇ ਗੁਰਪ੍ਰੀਤ ਸਿੰਘ ਤੋਂ ਪੈਸੇ ਲੈਣੇ ਸਨ, ਪਿਛਲੇ ਦਿਨੀਂ ਜਦੋਂ ਉਸਤੋਂ ਪੈਸੇ ਮੰਗੇ ਗਏ ਤਾਂ ਉਸਨੇ ਇੱਕ ਹੋਰ ਅਣਪਛਾਤੇ ਸਾਥੀ ਨਾਲ ਰਲਕੇ ਉਸਦੀ ਕੁੱਟ ਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਲਾਹੌਰੀ ਗੇਟ ਪੁਲਿਸ ਥਾਣੇ ਦੇ ਸਬ ਇੰਸਪੈਕਟਰ ਵਿਨੋਦ ਕੁਮਾਰ ਤੇ ਉਸਦੇ ਨਾਲ ਦੀ ਟੀਮ ਨੇ ਤਫ਼ਜ਼ਲਪੁਰਾ ਦੇ ਤੇਜਿੰਦਰ ਸਿੰਘ ਤੇ ਜਤਿੰਦਰ ਸਿੰਘ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪਾਣੀ ਵਾਲੀ ਟੈਂਕੀ ਨੇੜੇ ਸ਼ੱਕ ਦੇ ਆਧਾਰ 'ਤੇ ਜਦੋਂ ਪੁਲਿਸ ਪਾਰਟੀ ਇਨ੍ਹਾਂ ਦੋਵਾਂ ਦੀ ਤਲਾਸ਼ੀ ਲੈਣ ਲੱਗੀ ਤਾਂ ਇਨ੍ਹਾਂ ਇੱਕ ਮੋਮੀ ਲਿਫ਼ਾਫ਼ਾ ਦੂਰ ਸੁੱਟ ਦਿੱਤਾ ਜਿਸ ਵਿੱਚੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਵਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।